Begin typing your search above and press return to search.

ਆ ਗਈ ਲੇਡੀ ਜ਼ਹੀਰ ਖਾਨ, ਸਚਿਨ ਤੇਂਦੁਲਕਰ ਨੇ ਵੀਡੀਓ ਕੀਤੀ ਜਾਰੀ

ਸੋਸ਼ਲ ਮੀਡੀਆ ‘ਤੇ ਇਕ ਲੜਕੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕ੍ਰਿਕਟ ਪਿੱਚ ‘ਤੇ ਤੇਜ਼ ਗੇਂਦਬਾਜ਼ੀ ਕਰਦੀ ਨਜ਼ਰ ਆ ਰਹੀ ਹੈ। ਬੱਚੀ ਦੇ ਇਸ ਗੇਂਦਬਾਜ਼ੀ ਐਕਸ਼ਨ ਨੂੰ ਦੇਖ ਕੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਵੀ ਕੁੜੀ ਦੇ ਫੈਨ ਹੋ ਗਏ। ਕੁੜੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਉਸ ਦੀ ਤੁਲਨਾ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨਾਲ ਕੀਤੀ।

ਆ ਗਈ ਲੇਡੀ ਜ਼ਹੀਰ ਖਾਨ, ਸਚਿਨ ਤੇਂਦੁਲਕਰ ਨੇ ਵੀਡੀਓ ਕੀਤੀ ਜਾਰੀ
X

Makhan shahBy : Makhan shah

  |  21 Dec 2024 8:02 PM IST

  • whatsapp
  • Telegram

ਚੰਡੀਗੜ੍ਹ, ਕਵਿਤਾ : ਸੋਸ਼ਲ ਮੀਡੀਆ ਉੱਤੇ ਕਿਸੇ ਨੂੰ ਵੀ ਪ੍ਰਸਿੱਧੀ ਹਾਸਲ ਕਰਨ ਜਾਂ ਬਰਬਾਦ ਹੋਣ ਵਿੱਚ ਕੁੜ ਹੀ ਸਕਿੰਟ ਲਗਦੇ ਹਨ। ਹੁਣ ਇੱਕ ਹੋਰ ਹੋਣਹਾਰ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਰੱਜ ਕੇ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਇਸ ਬੱਚੀ ਦੀ ਸਰਾਹਣਾ ਵੀ ਕਰ ਰਿਹਾ ਹੈ। ਜੀ ਹਾਂ ਸੋਸ਼ਲ ਮੀਡੀਆ ‘ਤੇ ਇਕ ਲੜਕੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕ੍ਰਿਕਟ ਪਿੱਚ ‘ਤੇ ਤੇਜ਼ ਗੇਂਦਬਾਜ਼ੀ ਕਰਦੀ ਨਜ਼ਰ ਆ ਰਹੀ ਹੈ।

ਬੱਚੀ ਦੇ ਇਸ ਗੇਂਦਬਾਜ਼ੀ ਐਕਸ਼ਨ ਨੂੰ ਦੇਖ ਕੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਵੀ ਕੁੜੀ ਦੇ ਫੈਨ ਹੋ ਗਏ। ਕੁੜੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਉਸ ਦੀ ਤੁਲਨਾ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨਾਲ ਕੀਤੀ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ- “ਸਮੂਥ, ਆਸਾਨ ਅਤੇ ਦੇਖਣ ‘ਚ ਬਹੁਤ ਖੂਬਸੂਰਤ! ਸੁਸ਼ੀਲਾ ਮੀਨਾ ਦੀ ਗੇਂਦਬਾਜ਼ੀ ‘ਚ ਜ਼ਹੀਰ ਖਾਨ ਦੀ ਝਲਕ ਦਿਖਦੀ ਹੈ। ਕੀ ਤੁਹਾਨੂੰ ਵੀ ਇਹ ਝਲਕ ਦਿਖਦੀ ਹੈ?”

ਇਸ ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਲਵਾਰ ਸਮੀਜ਼ ਵਾਲੀ ਸਕੂਲੀ ਡਰੈੱਸ ਪਹਿਨੀ ਇਕ ਲੜਕੀ ਨੰਗੇ ਪੈਰੀਂ ਕ੍ਰਿਕਟ ਪਿੱਚ ‘ਤੇ ਤੇਜ਼ ਗੇਂਦਬਾਜ਼ੀ ਕਰ ਰਹੀ ਹੈ। ਲੜਕੀ ਦਾ ਗੇਂਦਬਾਜ਼ੀ ਸਟਾਈਲ ਬਿਲਕੁਲ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਵਰਗਾ ਹੈ। ਲੜਕੀ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਉਸ ਨੂੰ ਲੇਡੀ ਜ਼ਹੀਰ ਖਾਨ ਕਹਿ ਰਹੇ ਹਨ ਜਦਕਿ ਕੁਝ ਉਸ ਨੂੰ ਭਵਿੱਖ ਦੀ ਸਟਾਰ ਗੇਂਦਬਾਜ਼ ਕਹਿ ਰਹੇ ਹਨ। ਇਸ ਸਮੇਂ ਇਹ ਕੁੜੀ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਲੜਕੀ ਦਾ ਨਾਂ ਸੁਸ਼ੀਲਾ ਮੀਨਾ ਹੈ, ਜੋ ਰਾਜਸਥਾਨ ਦੀ ਰਹਿਣ ਵਾਲੀ ਹੈ। ਲੜਕੀ ਬਹੁਤ ਗਰੀਬ ਪਰਿਵਾਰ ਦੀ ਲੱਗ ਰਹੀ ਹੈ।

ਕੁੜੀ ਦੀ ਇਸ ਵੀਡੀਓ ਨੂੰ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਲੋਕ ਉਸ ਦੀ ਗੇਂਦਬਾਜ਼ੀ ਦੇ ਅੰਦਾਜ਼ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਬੀਸੀਸੀਆਈ ਨੂੰ ਅਪੀਲ ਕੀਤੀ ਕਿ ਲੜਕੀ ਨੂੰ ਉੱਡਣ ਲਈ ਖੰਭ ਦੇਣ ਲਈ ਚੰਗੀ ਸਿਖਲਾਈ ਦਿੱਤੀ ਜਾਵੇ। ਲੜਕੀ ਦੇ ਇਸ ਗੇਂਦਬਾਜ਼ੀ ਐਕਸ਼ਨ ਨੂੰ ਦੇਖ ਕੇ ਕਈ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਭਾਰਤੀ ਮਹਿਲਾ ਟੀਮ ਨੂੰ ਜਲਦ ਹੀ ਉਨ੍ਹਾਂ ਦਾ ਜ਼ਹੀਰ ਖਾਨ ਮਿਲੇਗਾ।

ਤੁਹਾਨੂੰ ਦੱਸ ਜਈਏ ਕਿ ਸੁਸ਼ੀਲਾ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਧਾਰਿਆਵੜ ਤਹਿਸੀਲ ਦੇ ਰਾਮੇਰ ਤਾਲਾਬ ਪਿੰਡ ਦੀ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲਾ ਗਰੀਬ ਪਰਿਵਾਰ ਤੋਂ ਹੈ। ਉਸ ਦੇ ਮਾਤਾ-ਪਿਤਾ ਮਜ਼ਦੂਰੀ ਅਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਮਾਉਂਦੇ ਹਨ। ਪਿਤਾ ਦਾ ਨਾਂ ਰਤਨ ਲਾਲ ਮੀਨਾ ਹੈ, ਜਦੋਂ ਕਿ ਮਾਂ ਦਾ ਨਾਂ ਸ਼ਾਂਤੀ ਬਾਈ ਮੀਨਾ ਹੈ। ਸੁਸ਼ੀਲਾ ਸਕੂਲ ਪੱਧਰ 'ਤੇ ਕ੍ਰਿਕਟ ਮੁਕਾਬਲਿਆਂ 'ਚ ਹਿੱਸਾ ਲੈਂਦੀ ਰਹਿੰਦੀ ਹੈ।

ਸਚਿਨ ਤੇਂਦੁਲਕਰ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਸੁਸ਼ੀਲਾ ਮੀਨਾ ਨੂੰ ਗੂਗਲ 'ਤੇ ਕਾਫੀ ਸਰਚ ਕੀਤਾ ਜਾ ਰਿਹਾ ਹੈ। ਉਹ ਗੂਗਲ ਦੇ ਟਾਪ ਟ੍ਰੈਂਡ 'ਚ ਹੈ।

Next Story
ਤਾਜ਼ਾ ਖਬਰਾਂ
Share it