Begin typing your search above and press return to search.

ਕੁਲਦੀਪ ਯਾਦਵ ਨੇ ਕੀਤਾ ਵੱਡਾ ਖੁਲਾਸਾ? ਕੀ ਹੈ ਕੋਈ ਇਸ ਖਿਡਾਰੀ ਦਾ ਬਾਲੀਵੁੱਡ ਕੁਨੈਕਸ਼ਨ ?

'ਚੈਂਪਿਅਨ ਕੁਲਦੀਪ ਯਾਦਵ' ਨੇ ਆਪਣੇ ਵਿਆਹ ਦੇ ਪਲਾਨ ਬਾਰੇ ਵੱਡਾ ਖੁਲਾਸਾ ਕੀਤਾ ਤੇ ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਵੀ ਬਾਲੀਵੁੱਡ ਅਦਾਕਾਰਾ ਨਾਲ ਵਿਆਹ ਨਹੀਂ ਕਰਨਗੇ ।

ਕੁਲਦੀਪ ਯਾਦਵ ਨੇ ਕੀਤਾ ਵੱਡਾ ਖੁਲਾਸਾ? ਕੀ ਹੈ ਕੋਈ ਇਸ ਖਿਡਾਰੀ ਦਾ ਬਾਲੀਵੁੱਡ ਕੁਨੈਕਸ਼ਨ ?

lokeshbhardwajBy : lokeshbhardwaj

  |  10 July 2024 4:00 AM GMT

  • whatsapp
  • Telegram

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕੁਲਦੀਪ ਯਾਦਵ ਆਪਣੇ ਜੱਦੀ ਸ਼ਹਿਰ ਕਾਨਪੁਰ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਲਈ ਕਾਫੀ ਪ੍ਰਸ਼ੰਸਕ ਇਕੱਠੇ ਹੋਏ ਉੱਥੇ ਹੀ ਕੇ ਘਰ ਪਰਤੇ ਭਾਰਤੀ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਇਹ ਵੱਡੀ ਗੱਲ ਆਪਣੇ ਪ੍ਰਸ਼ੰਸਕਾ ਅੱਗੇ ਕਰ ਦਿੱਤੀ । ਪ੍ਰਸ਼ੰਸਕਾਂ ਨੇ ਕੁਲਦੀਪ ਦੇ ਸਨਮਾਨ ਵਿੱਚ ਆਤਿਸ਼ਬਾਜ਼ੀ, ਢੋਲ ਅਤੇ ਸੰਗੀਤ ਦਾ ਪ੍ਰਬੰਧ ਕੀਤਾ ਸੀ। ਮੀਡੀਆ ਨਾਲ ਗੱਲਬਾਤ ਦੌਰਾਨ 'ਚੈਂਪਿਅਨ ਕੁਲਦੀਪ ਯਾਦਵ' ਨੇ ਆਪਣੇ ਵਿਆਹ ਦੇ ਪਲਾਨ ਬਾਰੇ ਇਹ ਵੱਡਾ ਖੁਲਾਸਾ ਕਰ ਦਿੱਤਾ । ਜਿਸ ਚ ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਵੀ ਬਾਲੀਵੁੱਡ ਅਦਾਕਾਰਾ ਨਾਲ ਵਿਆਹ ਨਹੀਂ ਕਰਨਗੇ ।

ਜਾਣੋ ਕਿਸ ਨਾਲ ਹੋਵੇਗਾ ਕੁਲਦੀਪ ਯਾਦਵ ਦਾ ਵਿਆਹ ?

ਟੀ-20 ਵਿਸ਼ਵ ਕੱਪ ਜਿੱਤ 'ਤੇ ਕੁਲਦੀਪ ਯਾਦਵ ਨੇ ਕਿਹਾ, 'ਅਸੀਂ ਬਹੁਤ ਖੁਸ਼ ਹਾਂ। ਅਸੀਂ ਲੰਬੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸੀ । ਕੁਲਦੀਪ ਨੇ ਇੱਕ ਵੱਡੇ ਚੈਨਲ ਨਾਲ ਖਾਸ ਗੱਲਬਾਤ 'ਚ ਕਿਹਾ, 'ਤੁਹਾਨੂੰ ਜਲਦੀ ਹੀ ਚੰਗੀ ਖਬਰ ਮਿਲੇਗੀ, ਪਰ ਮੇਰੀ ਜੀਵਨ ਸਾਥਣ ਅਭਿਨੇਤਰੀ ਨਹੀਂ ਹੋਵੇਗੀ। ਇਹ ਜ਼ਰੂਰੀ ਹੈ ਕਿ ਉਹ ਮੇਰੀ ਅਤੇ ਮੇਰੇ ਪਰਿਵਾਰ ਦੀ ਦੇਖਭਾਲ ਕਰ ਸਕੇ । ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਲੈ ਕੇ ਆਉਣਾ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਉਨ੍ਹਾਂ ਖੁਸ਼ੀ ਦਰਸਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਬਹੁਤ ਚੰਗਾ ਲੱਗਾ ।

ਵਰਲਡ ਕੱਪ ਚ ਹਾਸਲ ਕੀਤੇ 10 ਵਿਕਟ

ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਬਾਰਬਾਡੋਸ ਵਿੱਚ ਭਿਆਨਕ ਚੱਕਰਵਾਤ ਬੇਰੀਲ ਦੀ ਲਪੇਟ ਵਿੱਚ ਆ ਗਈ । ਹਵਾਈ ਅੱਡਿਆਂ 'ਤੇ ਕਬਜ਼ਾ ਕਰ ਲਿਆ ਗਿਆ, ਜਿਸ ਤੋਂ ਬਾਅਦ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਵਿਸ਼ੇਸ਼ ਚਾਰਟਰ ਦਾ ਪ੍ਰਬੰਧ ਕੀਤਾ । ਕੁਲਦੀਪ ਯਾਦਵ ਨੂੰ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਪਲੇਇੰਗ ਇਲੈਵਨ ਵਿੱਚ ਮੌਕਾ ਨਹੀਂ ਮਿਲਿਆ ਪਰ ਉਹ ਸੁਪਰ-8 ਰਾਊਂਡ ਤੋਂ ਫਾਈਨਲ ਤੱਕ ਲਗਾਤਾਰ ਟੀਮ ਦਾ ਹਿੱਸਾ ਰਹੇ ਅਤੇ ਜਿਸ ਦੌਰਾਨ ਉਨ੍ਹਾਂ ਨੇ ਪੰਜ ਮੈਚਾਂ ਵਿੱਚ 10 ਵਿਕਟਾਂ ਲਈਆਂ। ਇਹ ਵੀ ਕਿਹਾ ਜਾ ਸਕਦਾ ਹੈ ਵਿਸ਼ਵ ਕੱਪ ਜਿੱਤਣ ਲਈ ਕੁਲਦੀਪ ਯਾਦਵ ਨੇ ਵੀ ਬਾਕੀ ਖਿਡਾਰੀਆਂ ਵਾਂਗ ਇੱਕ ਅਹਿਮ ਭੂਮਿਕਾ ਅਦਾ ਕੀਤੀ ਹੈ

Next Story
ਤਾਜ਼ਾ ਖਬਰਾਂ
Share it