Begin typing your search above and press return to search.

ਟੁੱਟ ਗਿਆ India ਦਾ ਮੈਚ ਜਿੱਤਣ ਦਾ ਸੁਪਨਾ, ਲਗਾਤਾਰ ਜਿੱਤ ਮਗਰੋਂ ਮਿਲੀ ਕਰਾਰੀ ਹਾਰ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ 2024-25 ਦਾ ਆਖਰੀ ਮੈਚ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡਿਆ ਗਿਆ। ਇਸ ਮੈਚ ‘ਚ ਆਸਟ੍ਰੇਲੀਆ ਨੇ ਟੀਮ ਇੰਡੀਆ ਖਿਲਾਫ ਇਕਤਰਫਾ ਜਿੱਤ ਦਰਜ ਕੀਤੀ। ਇਸ ਨਾਲ ਭਾਰਤੀ ਟੀਮ ਇਹ ਸੀਰੀਜ਼ 1-3 ਨਾਲ ਹਾਰ ਗਈ। ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਨੇ 5 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ।

ਟੁੱਟ ਗਿਆ India ਦਾ ਮੈਚ ਜਿੱਤਣ ਦਾ ਸੁਪਨਾ, ਲਗਾਤਾਰ ਜਿੱਤ ਮਗਰੋਂ ਮਿਲੀ ਕਰਾਰੀ ਹਾਰ
X

Makhan shahBy : Makhan shah

  |  6 Jan 2025 4:36 PM IST

  • whatsapp
  • Telegram

ਨਵੀਂ ਦਿੱਲੀ, ਕਵਿਤਾ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ 2024-25 ਦਾ ਆਖਰੀ ਮੈਚ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡਿਆ ਗਿਆ। ਇਸ ਮੈਚ ‘ਚ ਆਸਟ੍ਰੇਲੀਆ ਨੇ ਟੀਮ ਇੰਡੀਆ ਖਿਲਾਫ ਇਕਤਰਫਾ ਜਿੱਤ ਦਰਜ ਕੀਤੀ। ਇਸ ਨਾਲ ਭਾਰਤੀ ਟੀਮ ਇਹ ਸੀਰੀਜ਼ 1-3 ਨਾਲ ਹਾਰ ਗਈ। ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਨੇ 5 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਪਰ ਇਸ ਤੋਂ ਬਾਅਦ ਭਾਰਤੀ ਟੀਮ ਇਕ ਵੀ ਮੈਚ ਨਹੀਂ ਜਿੱਤ ਸਕੀ, ਜਿਸ ਕਾਰਨ ਉਸ ਨੂੰ ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਆਸਟ੍ਰੇਲੀਆ ਦਾ ਲੰਬਾ ਇੰਤਜ਼ਾਰ ਖਤਮ ਹੋ ਗਿਆ।

ਭਾਰਤੀ ਟੀਮ ਸਿਡਨੀ 'ਚ 46 ਸਾਲ ਦੇ ਸੋਕੇ ਨੂੰ ਖਤਮ ਨਹੀਂ ਕਰ ਸਕੀ ਅਤੇ ਆਸਟ੍ਰੇਲੀਆ ਨੇ ਉਸ ਨੂੰ ਪੰਜਵੇਂ ਟੈਸਟ ਮੈਚ 'ਚ ਛੇ ਵਿਕਟਾਂ ਨਾਲ ਹਰਾ ਦਿੱਤਾ। ਮੈਚ ਦੇ ਤੀਜੇ ਦਿਨ ਨਤੀਜਾ ਆਇਆ ਅਤੇ ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਨੇ ਸੀਰੀਜ਼ 3-1 ਨਾਲ ਜਿੱਤ ਲਈ। ਇਸ ਜਿੱਤ ਨਾਲ ਆਸਟ੍ਰੇਲੀਆ ਨੇ 10 ਸਾਲ ਬਾਅਦ ਬਾਰਡਰ-ਗਾਵਸਕਰ ਟਰਾਫੀ ਜਿੱਤ ਲਈ ਹੈ। ਉਸ ਨੂੰ ਜਿੱਤ ਲਈ 162 ਦੌੜਾਂ ਦੀ ਲੋੜ ਸੀ, ਜੋ ਉਸ ਨੇ ਐਤਵਾਰ ਨੂੰ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਇਹ ਹਾਰ ਟੀਮ ਇੰਡੀਆ ਲਈ ਬਹੁਤ ਦੁਖਦਾਈ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ 2014-15 ਦੀ ਬਾਰਡਰ-ਗਾਵਸਕਰ ਟਰਾਫੀ ‘ਚ ਹਾਰ ਗਈ ਸੀ, ਜਦੋਂ ਆਸਟ੍ਰੇਲੀਆ ਨੇ 2-0 ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 4 ਸੀਰੀਜ਼ ਖੇਡੀਆਂ ਗਈਆਂ ਅਤੇ ਹਰ ਵਾਰ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ, ਜਿਸ ‘ਚੋਂ ਉਸ ਨੇ ਆਸਟ੍ਰੇਲੀਆ ਨੂੰ ਦੋ ਵਾਰ ਆਪਣੇ ਹੀ ਘਰ ‘ਚ ਹਰਾਇਆ। ਪਰ ਇਸ ਵਾਰ ਭਾਰਤੀ ਟੀਮ ਇਸ ਕਾਰਨਾਮੇ ਨੂੰ ਦੁਹਰਾ ਨਹੀਂ ਸਕੀ, ਜਿਸ ਕਾਰਨ ਆਸਟ੍ਰੇਲੀਆ ਨੇ ਇਕ ਦਹਾਕੇ ਬਾਅਦ ਬਾਰਡਰ-ਗਾਵਸਕਰ ਟਰਾਫੀ ਜਿੱਤੀ।

ਤੁਹਾਨੂੰ ਦੱਸ ਦਈਏ ਕਿ ਸਿਡਨੀ ਟੈਸਟ ‘ਚ ਟੀਮ ਇੰਡੀਆ ਦੀ ਕਮਾਨ ਜਸਪ੍ਰੀਤ ਬੁਮਰਾਹ ਦੇ ਹੱਥਾਂ ‘ਚ ਸੀ। ਉਨ੍ਹਾਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਭਾਰਤੀ ਬੱਲੇਬਾਜ਼ੀ ਇਕ ਵਾਰ ਫਿਰ ਖਰਾਬ ਰਹੀ। ਟੀਮ ਇੰਡੀਆ ਆਪਣੀ ਪਹਿਲੀ ਪਾਰੀ ‘ਚ 185 ਦੌੜਾਂ ਹੀ ਬਣਾ ਸਕੀ। ਇਸ ਪਾਰੀ ‘ਚ ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ, ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਤੱਕ ਕ੍ਰੀਜ਼ ‘ਤੇ ਨਹੀਂ ਟਿਕ ਸਕਿਆ।

ਇਸ ਦੇ ਨਾਲ ਹੀ ਆਸਟ੍ਰੇਲੀਆ ਲਈ ਸਕੌਟ ਬੋਲੈਂਡ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਮਿਸ਼ੇਲ ਸਟਾਰਕ ਵੀ 3 ਵਿਕਟਾਂ ਲੈਣ ‘ਚ ਸਫਲ ਰਿਹਾ। ਜਵਾਬ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ ਵੀ ਕੁਝ ਖਾਸ ਨਹੀਂ ਰਹੀ, ਉਹ ਸਿਰਫ 181 ਦੌੜਾਂ ‘ਤੇ ਹੀ ਢਹਿ ਗਈ। ਪ੍ਰਸਿਦ ਕ੍ਰਿਸ਼ਨ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਲੈ ਕੇ ਟੀਮ ਦੀ ਵਾਪਸੀ ਕੀਤੀ ਅਤੇ ਜਸਪ੍ਰੀਤ ਬੁਮਰਾਹ-ਨਿਤੀਸ਼ ਰੈੱਡੀ ਨੇ ਵੀ 2-2 ਸਫਲਤਾਵਾਂ ਹਾਸਲ ਕੀਤੀਆਂ। ਦੂਜੇ ਪਾਸੇ ਇਸ ਪਾਰੀ ‘ਚ ਆਸਟ੍ਰੇਲੀਆ ਲਈ ਬਿਊ ਵੈਬਸਟਰ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਇਹ ਉਨ੍ਹਾਂ ਦਾ ਡੈਬਿਊ ਮੈਚ ਵੀ ਸੀ।

ਭਾਰਤੀ ਗੇਂਦਬਾਜ਼ਾਂ ਨੇ ਪਹਿਲੀ ਪਾਰੀ ‘ਚ ਚੰਗੀ ਗੇਂਦਬਾਜ਼ੀ ਕੀਤੀ, ਜਿਸ ਕਾਰਨ ਟੀਮ ਨੂੰ 4 ਦੌੜਾਂ ਦੀ ਬੜ੍ਹਤ ਮਿਲੀ। ਪਰ ਭਾਰਤੀ ਬੱਲੇਬਾਜ਼ ਦੂਜੀ ਪਾਰੀ ਵਿੱਚ ਵੀ ਫਲਾਪ ਹੋ ਗਏ। ਇਸ ਵਾਰ ਵੀ ਰਿਸ਼ਭ ਪੰਤ ਦੇ ਬੱਲੇ ਨੇ ਹੀ ਕੰਮ ਕੀਤਾ। ਰਿਸ਼ਭ ਪੰਤ ਨੇ 33 ਗੇਂਦਾਂ ‘ਚ 61 ਦੌੜਾਂ ਦੀ ਤੇਜ਼ ਪਾਰੀ ਖੇਡੀ ਪਰ ਇਸ ਤੋਂ ਬਾਅਦ ਵੀ ਭਾਰਤੀ ਟੀਮ ਸਿਰਫ 157 ਦੌੜਾਂ ‘ਤੇ ਹੀ ਆਲ ਆਊਟ ਹੋ ਗਈ ਅਤੇ ਆਸਟ੍ਰੇਲੀਆ ਨੂੰ 162 ਦੌੜਾਂ ਦਾ ਟੀਚਾ ਦਿੱਤਾ।

ਇਸ ਟੀਚੇ ਨੂੰ ਹਾਸਲ ਕਰਨ ਵਿੱਚ ਆਸਟਰੇਲੀਆ ਨੂੰ ਕੋਈ ਦਿੱਕਤ ਨਹੀਂ ਆਈ ਅਤੇ ਉਹ ਆਸਾਨੀ ਨਾਲ ਜਿੱਤ ਗਿਆ। ਭਾਰਤ ਨੂੰ ਫਾਈਨਲ ਵਿੱਚ ਪਹੁੰਚਣ ਲਈ ਇਸ ਮੈਚ ਵਿੱਚ ਜਿੱਤ ਦੀ ਸਖ਼ਤ ਲੋੜ ਸੀ, ਜੋ ਉਸ ਨੂੰ ਨਹੀਂ ਮਿਲੀ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਜਿੱਥੇ ਉਸ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।

Next Story
ਤਾਜ਼ਾ ਖਬਰਾਂ
Share it