Begin typing your search above and press return to search.

ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮਿਲੇਗਾ ਖੇਲ ਰਤਨ

17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਤੇ ਰਾਸ਼ਟਰਪਤੀ ਦਰੋਪਤੀ ਮੁਰਮੁਰ ਦੇ ਵੱਲੋਂ ਚਾਰ ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਦਿੱਤਾ ਜਾ ਰਿਹਾ ਹੈ, ਜਿਹਦੇ ਵਿੱਚ ਚੈਸ ਦੇ ਖਿਡਾਰੀ ਗੁਕੇਸ਼, ਪੈਰਾ ਐਥਲੈਟਿਕ ਦੇ ਖਿਡਾਰੀ ਪ੍ਰਵੀਨ ਕੁਮਾਰ, ਸ਼ੂਟਿੰਗ ਦੀ ਖਿਡਾਰਨ ਮਨੁ ਬਾਕਰ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਇਸ ਅਵਾਰਡ ਦੇ ਨਾਲ ਨਿਵਾਜਿਆ ਜਾਵੇਗਾ।

ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮਿਲੇਗਾ ਖੇਲ ਰਤਨ
X

Makhan shahBy : Makhan shah

  |  2 Jan 2025 7:41 PM IST

  • whatsapp
  • Telegram

ਅੰਮ੍ਰਿਤਸਰ : 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਤੇ ਰਾਸ਼ਟਰਪਤੀ ਦਰੋਪਤੀ ਮੁਰਮੁਰ ਦੇ ਵੱਲੋਂ ਹਰਮਨਪ੍ਰੀਤ ਸਿੰਘ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਹਰਮਨਪ੍ਰੀਤ ਸਿੰਘ ਸਮੇਤ ਚਾਰ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ, ਜਿਹਦੇ ਵਿੱਚ ਚੈਸ ਦੇ ਖਿਡਾਰੀ ਗੁਕੇਸ਼, ਪੈਰਾ ਐਥਲੈਟਿਕ ਦੇ ਖਿਡਾਰੀ ਪ੍ਰਵੀਨ ਕੁਮਾਰ, ਸ਼ੂਟਿੰਗ ਦੀ ਖਿਡਾਰਨ ਮਨੁ ਬਾਕਰ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਇਸ ਅਵਾਰਡ ਦੇ ਨਾਲ ਨਿਵਾਜਿਆ ਜਾਵੇਗਾ। ਜਿਸ ਤੋਂ ਬਾਅਦ ਹੁਣ ਇਹਨਾਂ ਸਾਰੇ ਖਿਡਾਰੀਆਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਦੇ ਪਿੰਡ ਟੀਮੋਵਾਲ ਦਾ ਰਹਿਣ ਵਾਲਾ ਹੈ।

ਧਿਆਨ ਚੰਦ ਖੇਲ ਰਤਨ ਅਵਾਰਡ ਦੇ ਨਾਲ ਸਨਮਾਨਿਤ ਹੋਣ ਦੀ ਖਬਰ ਜਦੋਂ ਹਰਮਨਪ੍ਰੀਤ ਸਿੰਘ ਦੇ ਪਿੰਡ ਤੇ ਪਹੁੰਚੀ ਤੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਹਰਮਨਪ੍ਰੀਤ ਸਿੰਘ ਦੀ ਮਾਤਾ ਦੇ ਨਾਲ ਸਾਡੇ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਹਰਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਕੀ ohna ਦੇ ਪੁੱਤਰ ਨੂੰ ਇਸ ਵੱਡੇ ਅਵਾਰਡ ਦੇ ਨਾਲ ਨਿਵਾਜਿਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਬਚਪਨ ਤੋਂ ਹੀ ਹਰਮਨਪ੍ਰੀਤ ਸਿੰਘ ਨੂੰ ਹਾਕੀ ਖੇਡਣ ਦਾ ਸ਼ੌਂਕ ਸੀ, ਅਤੇ ਉਸ ਦੇ ਵੱਲੋਂ ਕਾਫੀ ਮਿਹਨਤ ਕੀਤੀ ਗਈ ਸੀ ਤਾਂ ਹੀ ਉਹ ਅੱਜ ਇਸ ਬੁਲੰਦੀਆਂ ਤੇ ਪਹੁੰਚਿਆ ਹੈ।

ਹਰਮਨਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਪਹਿਲਾਂ ਉਸ ਨੂੰ ਅਰਜੁਨਾ ਅਵਾਰਡ ਵੀ ਮਿਲ ਚੁੱਕਾ ਹੋਇਆ ਹੈ, ਤੇ ਹੁਣ ਖੇਡਾਂ ਦਾ ਸਭ ਤੋਂ ਵੱਡਾ ਅਵਾਰਡ ਰਜੀਵ ਰਤਨ ਖੇਲ ਰਤਨ ਅਵਾਰਡ ਮਿਲਣ ਜਾ ਰਿਹਾ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਹਰਮਨ ਪ੍ਰੀਤ ਸਿੰਘ ਦੀ ਮਾਤਾ ਨੇ ਹਰ ਇੱਕ ਨੌਜਵਾਨ ਨੂੰ ਅਪੀਲ ਕੀਤੀ ਹੈ ਕਿ ਤੁਹਾਡਾ ਜੋ ਵੀ ਸਪਨਾ ਹੋਵੇਗਾ ਉਹ ਜਰੂਰ ਪੂਰਾ ਹੋਵੇਗਾ ਜੇਕਰ ਤੁਸੀਂ ਸੱਚੇ ਮਨ ਦੇ ਨਾਲ ਮਿਹਨਤ ਕਰਦੇ ਰਹੋਗੇ।

Next Story
ਤਾਜ਼ਾ ਖਬਰਾਂ
Share it