Begin typing your search above and press return to search.

ਭਾਰਤ ਨੂੰ ਇਨ੍ਹਾਂ ਖਿਡਾਰੀਆਂ ਤੋਂ ਓਲੰਪਿਕ 'ਚ ਮੈਡਲ ਦੀ ਹੈ ਉਮੀਦ

ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੀ ਗਿਣਤੀ 117 ਹੈ ਜਿਨ੍ਹਾਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਆਪਣੇ ਜੋਹਰ ਦਿਖਾਏ ਜਾਣਗੇ ।

ਭਾਰਤ ਨੂੰ ਇਨ੍ਹਾਂ ਖਿਡਾਰੀਆਂ ਤੋਂ ਓਲੰਪਿਕ ਚ ਮੈਡਲ ਦੀ ਹੈ ਉਮੀਦ
X

lokeshbhardwajBy : lokeshbhardwaj

  |  25 July 2024 3:04 PM IST

  • whatsapp
  • Telegram

ਦਿੱਲੀ : ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਪੈਰਿਸ ਵਿੱਚ ਓਲੰਪਿਕ ਖੇਡਾਂ ਸ਼ੁਰੂ ਹੋ ਰਹੀਆਂ ਹਨ, ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਦੀ ਗਿਣਤੀ 117 ਹੈ ਜਿਨ੍ਹਾਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਆਪਣੇ ਜੋਹਰ ਦਿਖਾਏ ਜਾਣਗੇ । ਜਿੱਥੇ ਇਸ ਵਾਰ ਲੋਕਾਂ ਵੱਲੋਂ ਕਈ ਖਿਡਾਰੀਆਂ ਤੋਂ ਗੋਲਡ ਮੈਡਲ ਦੀ ਉਮੀਦਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਦੂਸਰੇ ਪਾਸੇ ਇਨ੍ਹਾਂ ਖਿਡਾਰੀਆਂ ਦੇ ਹੀ ਵੀ ਜਿੱਤ ਦੇ ਹੌਂਸਲੇ ਦ੍ਰਿੜ ਦਿਖਾਈ ਦੇ ਰਹੇ ਹਨ । ਇਸ ਦੌਰਾਨ, ਕੁਝ ਤਜਰਬੇਕਾਰ ਪ੍ਰਤੀਯੋਗੀ ਆਪਣੇ ਸ਼ਾਨਦਾਰ ਕਰੀਅਰ ਨੂੰ ਉੱਚ ਪੱਧਰ 'ਤੇ ਲਿਜਾ ਕੇ ਇਨ੍ਹਾਂ ਖੇਡਾਂ ਤੋਂ ਸੰਨਿਆਸ ਲੈਣ ਦੀ ਸੋਚ ਰਹੇ ਨੇ ਜਦਕਿ ਕੁਝ ਨਵੇਂ ਖਿਡਾਰੀਆਂ ਤੋਂ ਰਾਸ਼ਟਰ ਖੇਡਾਂ ਦੇ ਪਿਛਲੇ ਐਡੀਸ਼ਨ ਦੇ ਮੁਕਾਬਲੇ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਲਾਈ ਜਾ ਰਹੀ ਹੈ ।

ਤੀਰਅੰਦਾਜ਼ੀ ਦੇ ਮੁਕਾਬਲੇ ਜਿੱਤਣ ਲਈ ਤਿਆਰ ਭਾਰਤੀ ਖਿਡਾਰੀ

ਤੀਰਅੰਦਾਜ਼ੀ ਦੇ ਮੁਕਾਬਲੇ ਵੀਰਵਾਰਰ ਤੋਂ ਸ਼ੁਰੂ ਹੋ 4 ਅਗਸਤ ਤੱਕ ਚੱਲੇਣਗੇ । ਅੱਜ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਤੋਂ ਪਹਿਲਾਂ ਮਹਿਲਾ ਰੈਂਕਿੰਗ ਰਾਊਂਡ ਦਾ ਆਯੋਜਨ ਕੀਤਾ ਗਿਆ ਹੈ । ਭਾਰਤ ਲਈ ਦੀਪਿਕਾ ਕੁਮਾਰੀ, ਅੰਕਿਤਾ ਭਕਤ ਅਤੇ ਭਜਨ ਕੌਰ ਐਕਸ਼ਨ ਵਿੱਚ ਹਨ । ਪੁਰਸ਼ਾਂ ਦਾ ਦੌਰ ਫਿਰ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਅਨੁਭਵੀ ਤਰੁਣਦੀਪ ਰੇਨ, ਪ੍ਰਵੀਨ ਜਾਧਵ ਅਤੇ ਧੀਰਜ ਬੋਮਾਦੇਵਰਾ ਮੈਦਾਨ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ । ਦੱਸਦਈਏ ਕਿ ਅੱਜ ਦੇ ਰੈਂਕਿੰਗ ਰਾਊਂਡ ਤੋਂ ਬਾਅਦ ਐਤਵਾਰ ਨੂੰ ਮਹਿਲਾ ਟੀਮ ਈਵੈਂਟ ਅਤੇ ਸੋਮਵਾਰ ਨੂੰ ਪੁਰਸ਼ ਟੀਮ ਈਵੈਂਟ ਹੋਵੇਗਾ । ਇਸ ਤੋਂ ਬਾਅਦ ਪੁਰਸ਼ ਅਤੇ ਮਹਿਲਾ ਵਿਅਕਤੀਗਤ ਨਾਕਆਊਟ ਰਾਊਂਡ 30, 31 ਜੁਲਾਈ ਅਤੇ 1 ਅਗਸਤ ਨੂੰ ਹੋਣਗੇ ।

Next Story
ਤਾਜ਼ਾ ਖਬਰਾਂ
Share it