Cricket News: ਸੜਕ ਹਾਦਸੇ ਵਿੱਚ ਸਾਬਕਾ ਕ੍ਰਿਕਟਰ ਦੀ ਮੌਤ, ਅੰਡਰ 19 ਵਰਲਡ ਕੱਪ ਵਿੱਚ ਖੇਡਿਆ
ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ

By : Annie Khokhar
Former Under 19 Cricketer Dies In Accident: ਸਾਬਕਾ ਭਾਰਤੀ ਆਲਰਾਊਂਡਰ ਰਾਜੇਸ਼ ਬਾਨਿਕ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਭਾਰਤ ਲਈ ਅੰਡਰ-19 ਵਿਸ਼ਵ ਕੱਪ ਖੇਡਿਆ ਸੀ। ਉਹ 40 ਸਾਲ ਦੇ ਸਨ ਅਤੇ ਪੱਛਮੀ ਤ੍ਰਿਪੁਰਾ ਦੇ ਆਨੰਦਨਗਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਜੇਸ਼ ਦੀ ਮੌਤ ਨਾਲ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਾਜੇਸ਼ ਬਾਨਿਕ ਨੇ ਇਰਫਾਨ ਪਠਾਨ ਅਤੇ ਅੰਬਾਤੀ ਰਾਇਡੂ ਵਰਗੇ ਪ੍ਰਮੁੱਖ ਖਿਡਾਰੀਆਂ ਨਾਲ ਡ੍ਰੈਸਿੰਗ ਰੂਮ ਸਾਂਝਾ ਕੀਤਾ। ਤ੍ਰਿਪੁਰਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸੁਬਰਤ ਡੇ ਨੇ ਬਾਨਿਕ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ।
ਭਾਰਤ ਲਈ ਅੰਡਰ-19 ਵਿਸ਼ਵ ਕੱਪ ਖੇਡਿਆ
ਭਾਰਤ ਲਈ ਅੰਡਰ-19 ਵਿਸ਼ਵ ਕੱਪ ਖੇਡਣ ਵਾਲੇ ਰਾਜੇਸ਼ ਬਾਨਿਕ ਦੀ ਪੱਛਮੀ ਤ੍ਰਿਪੁਰਾ ਦੇ ਆਨੰਦਨਗਰ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਰਾਜੇਸ਼ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਅਗਰਤਲਾ ਦੇ ਜੀਬੀਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਉਹ ਤ੍ਰਿਪੁਰਾ ਲਈ ਰਣਜੀ ਟਰਾਫੀ ਵਿੱਚ ਖੇਡਿਆ ਸੀ।
ਤ੍ਰਿਪੁਰਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸੁਬਰਤ ਡੇਅ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਬਹੁਤ ਮੰਦਭਾਗਾ ਹੈ ਕਿ ਅਸੀਂ ਇੱਕ ਪ੍ਰਤਿਭਾਸ਼ਾਲੀ ਕ੍ਰਿਕਟਰ ਅਤੇ ਅੰਡਰ-16 ਕ੍ਰਿਕਟ ਟੀਮ ਦੇ ਚੋਣਕਾਰ ਨੂੰ ਗੁਆ ਦਿੱਤਾ ਹੈ। ਅਸੀਂ ਪੂਰੀ ਤਰ੍ਹਾਂ ਸਦਮੇ ਵਿੱਚ ਹਾਂ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹ ਰਾਜ ਦੇ ਸਭ ਤੋਂ ਉੱਤਮ ਆਲਰਾਊਂਡਰਾਂ ਵਿੱਚੋਂ ਇੱਕ ਸੀ, ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀਆਂ ਲਈ ਇੱਕ ਤੇਜ਼ ਸਪੋਟਰ ਸੀ। ਇਸ ਲਈ ਉਸਨੂੰ ਰਾਜ ਦੀ ਅੰਡਰ-16 ਟੀਮ ਦਾ ਚੋਣਕਾਰ ਨਿਯੁਕਤ ਕੀਤਾ ਗਿਆ ਸੀ।"


