Demian Martin: ਆਸਟ੍ਰੇਲੀਅਨ ਕ੍ਰਿਕਟਰ ਡੇਮੀਅਨ ਮਾਰਟਿਨ ਦੀ ਸਿਹਤ ਵਿੱਚ ਸੁਧਾਰ, ਕੋਮਾ ਤੋਂ ਆਇਆ ਬਾਹਰ
ਪਰਿਵਾਰ ਨੇ ਕਿਹਾ, "ਸਾਡੇ ਨਾਲ ਹੋਇਆ ਚਮਤਕਾਰ"

By : Annie Khokhar
Damien Martyn Out Of Coma: ਆਸਟ੍ਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਡੈਮੀਅਨ ਮਾਰਟਿਨ ਦੀ ਸਿਹਤ ਸਬੰਧੀ ਖੁਸ਼ਖਬਰੀ ਹੈ। ਮਾਰਟਿਨ ਨੂੰ ਕੋਮਾ ਤੋਂ ਬਾਹਰ ਆ ਗਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਹੈ। 54 ਸਾਲਾ ਮਾਰਟਿਨ ਨੂੰ ਬਾਕਸਿੰਗ ਡੇਅ 'ਤੇ ਬ੍ਰਿਸਬੇਨ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਉਸਦੀ ਸਿਹਤ ਅਚਾਨਕ ਵਿਗੜ ਗਈ ਸੀ। ਉਹ ਬਿਮਾਰ ਮਹਿਸੂਸ ਕਰਨ ਤੋਂ ਬਾਅਦ ਆਪਣੇ ਗੋਲਡ ਕੋਸਟ ਵਾਲੇ ਘਰ ਵਿੱਚ ਆਰਾਮ ਕਰ ਰਿਹਾ ਸੀ। ਜਾਂਚ ਤੋਂ ਬਾਅਦ, ਉਸਨੂੰ ਮੈਨਿਨਜਾਈਟਿਸ ਨਾਮ ਦੀ ਬਿਮਾਰੀ ਦਾ ਪਤਾ ਲਗਾਇਆ, ਜਿਸ ਕਾਰਨ ਉਸਨੂੰ ਕੋਮਾ ਵਿੱਚ ਰੱਖਿਆ ਗਿਆ।
ਪਰਿਵਾਰ ਨੇ ਰਿਕਵਰੀ ਨੂੰ ਇੱਕ ਚਮਤਕਾਰ ਦੱਸਿਆ
ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਮਾਰਟਿਨ ਦੇ ਤੇਜ਼ੀ ਨਾਲ ਸੁਧਾਰ ਦੀ ਰਿਪੋਰਟ ਦਿੱਤੀ। ਉਸਨੇ ਕਿਹਾ ਕਿ ਉਸਦੀ ਰਿਕਵਰੀ ਉਮੀਦ ਨਾਲੋਂ ਤੇਜ਼ ਹੋਈ ਹੈ, ਅਤੇ ਉਸਦੇ ਪਰਿਵਾਰ ਨੇ ਇਸਨੂੰ ਇੱਕ ਚਮਤਕਾਰ ਕਿਹਾ ਹੈ। ਗਿਲਕ੍ਰਿਸਟ ਨੇ ਕੋਡ ਸਪੋਰਟਸ ਨੂੰ ਦੱਸਿਆ ਕਿ ਮਾਰਟਿਨ ਹੁਣ ਬੋਲਣ ਦੇ ਯੋਗ ਹੈ ਅਤੇ ਇਲਾਜ ਦਾ ਵੀ ਉਸ ਉੱਪਰ ਅਸਰ ਹੋ ਰਿਹਾ ਹੈ। ਕੋਮਾ ਤੋਂ ਬਾਹਰ ਆਉਣ ਤੋਂ ਬਾਅਦ ਉਸਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਪਰਿਵਾਰ ਨੂੰ ਲੱਗਦਾ ਹੈ ਕਿ ਕੋਈ ਚਮਤਕਾਰ ਹੋਇਆ ਹੈ। ਉਸਨੇ ਅੱਗੇ ਕਿਹਾ ਕਿ ਸਥਿਤੀ ਇੰਨੀ ਸਕਾਰਾਤਮਕ ਹੈ ਕਿ ਡਾਕਟਰਾਂ ਨੂੰ ਉਮੀਦ ਹੈ ਕਿ ਮਾਰਟਿਨ ਨੂੰ ਜਲਦੀ ਹੀ ਆਈਸੀਯੂ ਤੋਂ ਹਸਪਤਾਲ ਦੇ ਕਿਸੇ ਹੋਰ ਵਾਰਡ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਮਾਰਟਿਨ ਦੇ ਮੈਨਿਨਜਾਈਟਿਸ ਤੋਂ ਪੀੜਤ ਹੋਣ ਦੀ ਖ਼ਬਰ ਨੇ ਪੂਰੇ ਕ੍ਰਿਕਟ ਜਗਤ ਵਿੱਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਸੀ। ਦੁਨੀਆ ਭਰ ਦੇ ਖਿਡਾਰੀ ਅਤੇ ਪ੍ਰਸ਼ੰਸਕ ਉਸਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਸਨ। ਮੈਨਿਨਜਾਈਟਿਸ ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਕਵਰ ਕਰਨ ਵਾਲੀਆਂ ਝਿੱਲੀਆਂ ਦੀ ਇੱਕ ਗੰਭੀਰ ਸੋਜਸ਼ ਹੈ, ਜੋ ਜਾਨਲੇਵਾ ਹੋ ਸਕਦੀ ਹੈ।
ਗਿਲਕ੍ਰਿਸਟ ਨੇ ਕਿਹਾ ਕਿ ਉਹ ਮਾਰਟਿਨ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਕ੍ਰਿਕਟ ਭਾਈਚਾਰੇ ਵੱਲੋਂ ਪਿਆਰ ਅਤੇ ਸਮਰਥਨ ਤੋਂ ਕਾਫੀ ਖੁਸ਼ ਹੈ। ਉਸਨੇ ਡੈਮੀਅਨ ਦੀ ਸਾਥੀ ਅਮਾਂਡਾ ਅਤੇ ਉਸਦੇ ਪਰਿਵਾਰ ਵੱਲੋਂ ਇਸ ਮੁਸ਼ਕਲ ਸਮੇਂ ਦੌਰਾਨ ਸਾਰਿਆਂ ਦੀਆਂ ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ।
ਅਜਿਹਾ ਰਿਹਾ ਹੈ ਮਾਰਟਿਨ ਦਾ ਕਰੀਅਰ
ਡੈਮੀਅਨ ਮਾਰਟਿਨ ਦਾ ਇੱਕ ਸ਼ਾਨਦਾਰ ਕ੍ਰਿਕਟ ਕਰੀਅਰ ਸੀ। ਉਸਨੇ 1992 ਅਤੇ 2006 ਦੇ ਵਿਚਕਾਰ ਆਸਟ੍ਰੇਲੀਆ ਲਈ 67 ਟੈਸਟ ਅਤੇ 208 ਵਨਡੇ ਮੈਚ ਖੇਡੇ। ਉਸਦੇ ਟੈਸਟ ਕ੍ਰਿਕਟ ਵਿੱਚ 46.4 ਦੀ ਔਸਤ ਨਾਲ 4,406 ਦੌੜਾਂ ਹਨ, ਜਿਸ ਵਿੱਚ 13 ਸੈਂਕੜੇ ਸ਼ਾਮਲ ਹਨ, ਜਦੋਂ ਕਿ ਵਨਡੇ ਵਿੱਚ ਉਸਨੇ 5,346 ਦੌੜਾਂ ਬਣਾਈਆਂ ਹਨ। ਉਹ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਦੀ ਸੁਨਹਿਰੀ ਟੀਮ ਦਾ ਇੱਕ ਮੁੱਖ ਹਿੱਸਾ ਸੀ ਅਤੇ 2003 ਦਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ।


