Begin typing your search above and press return to search.

ਹਾਰਦਿਕ ਪਾਂਡਿਆ ਨੇ ਪਹਿਨੀ 7 ਕਰੋੜ ਦੀ ਘੜੀ, ਜਾਣੋ, ਘੜੀ ਦੀ ਖ਼ਾਸੀਅਤ

ਇਸੇ ਦੌਰਾਨ ਹਾਰਦਿਕ ਪਾਂਡਿਆ ਦੀ ਬੇਸ਼ਕੀਮਤੀ ਘੜੀ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ, ਜਿਸ ਦੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਐ। ਇਸ ਘੜੀ ਦੀ ਕੀਮਤ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਏ ਅਤੇ ਇਸ ਘੜੀ ਦੀਆਂ ਖ਼ਾਸੀਅਤਾਂ ਬਾਰੇ ਜਾਣਨਾ ਚਾਹੁੰਦਾ ਏ।

ਹਾਰਦਿਕ ਪਾਂਡਿਆ ਨੇ ਪਹਿਨੀ 7 ਕਰੋੜ ਦੀ ਘੜੀ, ਜਾਣੋ, ਘੜੀ ਦੀ ਖ਼ਾਸੀਅਤ
X

Makhan shahBy : Makhan shah

  |  25 Feb 2025 8:09 PM IST

  • whatsapp
  • Telegram

ਚੰਡੀਗੜ੍ਹ : ਆਈਸੀਸੀ ਚੈਂਪੀਅਨਜ਼ ਟ੍ਰਾਫ਼ੀ 2025 ਦਾ ਭਾਰਤ ਪਾਕਿਸਤਾਨ ਮੁਕਾਬਲਾ ਕਾਫ਼ੀ ਸ਼ਾਨਦਾਰ ਰਿਹਾ, ਜਿਸ ਵਿਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਦੇ ਨਾਲ ਕਰਾਰੀ ਮਾਤ ਦੇ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਦਾ ਸਿਹਰਾ ਹਾਰਦਿਕ ਪਾਂਡਿਆ ਨੂੰ ਜਾਂਦਾ ਏ, ਜਿਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਪਾਕਿਸਤਾਨ ਬੈਕਫੁੱਟ ’ਤੇ ਆ ਗਿਆ,,, ਪਰ ਇਸੇ ਵਿਚਕਾਰ ਪਾਂਡਿਆ ਦੇ ਗੁੱਟ ’ਤੇ ਪਹਿਨੀ ਘੜੀ ਕਾਫ਼ੀ ਚਰਚਾ ਵਿਚ ਛਾਈ ਹੋਈ ਐ, ਜਿਸ ਦੀ ਕੀਮਤ ਕਰੋੜਾਂ ਵਿਚ ਰੁਪਏ ਦੱਸੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕੀ ਐ ਇਸ ਘੜੀ ਦੀ ਕੀਮਤ ਅਤੇ ਕੀ ਐ ਇਸ ਦੀ ਖ਼ਾਸੀਅਤ?


ਆਈਸੀਸੀ ਚੈਂਪੀਅਨਜ਼ ਟ੍ਰਾਫ਼ੀ 2025 ਵਿਚ ਹੋਈ ਭਾਰਤ ਦੀ ਸ਼ਾਨਦਾਰ ਜਿੱਤ ਤੋਂ ਹਰ ਦੇਸ਼ ਵਾਸੀ ਖ਼ੁਸ਼ ਦਿਖਾਈ ਦੇ ਰਿਹਾ ਏ ਕਿਉਂਕਿ ਭਾਰਤ ਨੇ ਪਾਕਿਸਤਾਨ ’ਤੇ ਬਹੁਤ ਸ਼ਾਨਦਾਰ ਜਿੱਤ ਹਾਸਲ ਕੀਤੀ ਐ। ਸਾਰਿਆਂ ਵੱਲੋਂ ਹਾਰਦਿਕ ਪਾਂਡਿਆ ਦੀ ਗੇਂਦਬਾਜ਼ੀ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਵੱਲ ਧਕੇਲ ਦਿੱਤਾ। ਇਸੇ ਦੌਰਾਨ ਹਾਰਦਿਕ ਪਾਂਡਿਆ ਦੀ ਬੇਸ਼ਕੀਮਤੀ ਘੜੀ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ, ਜਿਸ ਦੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਐ। ਇਸ ਘੜੀ ਦੀ ਕੀਮਤ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਏ ਅਤੇ ਇਸ ਘੜੀ ਦੀਆਂ ਖ਼ਾਸੀਅਤਾਂ ਬਾਰੇ ਜਾਣਨਾ ਚਾਹੁੰਦਾ ਏ। ਹਾਰਦਿਕ ਪਾਂਡਿਆ ਦੇ ਗੁੱਟ ’ਤੇ ਸਜੀ ਇਸ ਬੇਸ਼ਕੀਮਤੀ ਘੜੀ ਦੀਆਂ ਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ।


ਦਰਅਸਲ ਹਾਰਦਿਕ ਪਾਂਡਿਆ ਨੇ ਆਪਣੇ ਗੁੱਟ ’ਤੇ ਜੋ ਬੇਸ਼ਕੀਮਤੀ ਘੜੀ ਬੰਨ੍ਹੀ ਹੋਈ ਐ, ਉਹ ਰਿਚਰਡ ਮਿਲੇ ਆਰਐਮ27-02 ਸੀਏ ਐਫਕਿਊ ਟੂਰਬਿਲਾਨ ਰਾਫ਼ੇਲ ਨਡਾਲ ਸਕੇਲੇਟਨ ਐਡੀਸ਼ਨ ਵਾਚ ਐ। ਇਕ ਰਿਪੋਰਟ ਦੇ ਮੁਤਾਬਕ ਇਸ ਘੜੀ ਦੀ ਕੀਮਤ 7 ਕਰੋੜ ਰੁਪਏ ਐ। ਘੜੀ ਦਾ ਡਿਜ਼ਾਇਨ ਰੇਸਿੰਗ ਕਾਰ ਤੋਂ ਇੰਸਪਾਇਰਡ ਐ। ਖ਼ਾਸ ਗੱਲ ਇਹ ਐ ਕਿ ਇਹ ਘੜੀ ਦੁਨੀਆਂ ਦੇ ਕੁੱਝ ਚੋਣਵੇਂ ਲੋਕਾਂ ਦੇ ਗੁੱਟ ’ਤੇ ਹੀ ਦਿਖਾਈ ਦੇਵੇਗੀ ਕਿਉਂਕਿ ਕੰਪਨੀ ਵੱਲੋਂ ਇਸ ਘੜੀ ਦੇ ਸਿਰਫ਼ 50 ਪੀਸ ਹੀ ਤਿਆਰ ਕੀਤੇ ਗਏ ਨੇ, ਜਿਨ੍ਹਾਂ ਵਿਚੋਂ ਇਕ ਟੈਨਿਕ ਖਿਡਾਰੀ ਰਾਫੇਲ ਨਡਾਲ ਦੇ ਕੋਲ ਵੀ ਮੌਜੂਦ ਐ।


ਤੁਸੀਂ ਸੋਚਦੇ ਹੋਵੋਗੇ ਕਿ ਘੜੀ ਦੇ ਨਾਮ ਵਿਚ ਰਾਫੇਲ ਨਡਾਲ ਦਾ ਨਾਮ ਕਿਉਂ ਆਉਂਦਾ ਏ? ਤਾਂ ਇਸ ਦਾ ਜਵਾਬ ਇਹ ਐ ਕਿ ਕੰਪਨੀ ਵੱਲੋਂ ਪਹਿਲਾਂ ਇਹ ਘੜੀ ਰਾਫ਼ੇਲ ਨਡਾਲ ਦੇ ਲਈ ਬਣਾਈ ਗਈ ਸੀ ਜੋ ਆਪਣੀ ਖੇਡ ਦੌਰਾਨ ਕਈ ਬੇਸ਼ਕੀਮਤੀ ਘੜੀਆਂ ਤੋੜ ਚੁੱਕੇ ਸਨ। ਫਿਰ ਕੰਪਨੀ ਵੱਲੋਂ ਇਕ ਖ਼ਾਸ ਮਟੀਰੀਅਲ ਦੇ ਨਾਲ ਇਹ ਘੜੀ ਵਿਸ਼ਵ ਦੇ ਉੱਘੇ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਦੇ ਲਈ ਤਿਆਰ ਕੀਤੀ ਗਈ ਸੀ।


ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਇਸ ਘੜੀ ਨੂੰ ਟੀਪੀਟੀ ਕੁਆਜ਼ ਮਟੀਰੀਅਲ ਤੋਂ ਤਿਆਰ ਕੀਤੀ ਗਈ ਐ, ਜਿਸ ਦਾ ਵਜ਼ਨ ਮਹਿਜ਼ 19 ਗ੍ਰਾਮ ਐ ਅਤੇ ਇਹ ਇੰਨਾ ਜ਼ਿਆਦਾ ਘੱਟ ਐ ਕਿ ਗੁੱਟ ’ਤੇ ਬੰਨ੍ਹੀ ਘੜੀ ਦਾ ਪਤਾ ਵੀ ਨਹੀਂ ਚਲਦਾ। ਇਹ ਘੜੀ ਸ਼ਾਕ ਰਸਿਸਟੈਂਟ ਐ ਅਤੇ ਇਸ ਨੂੰ ਖ਼ਾਸ ਤੌਰ ’ਤੇ ਖਿਡਾਰੀਆਂ ਦੇ ਲਈ ਹੀ ਡਿਜ਼ਾਇਨ ਕੀਤਾ ਗਿਆ ਏ। ਇਸ ਘੜੀ ਵਿਚ 70 ਘੰਟਿਆਂ ਦਾ ਪਾਵਰ ਬੈਕਅੱਪ ਮੌਜੂਦ ਐ। ਕੁਆਜ਼ ਅਤੇ ਕਾਰਬਨ ਫਾਈਬਰ ਮਿਲਾ ਕੇ ਕਰੀਬ 600 ਲੇਅਰਾਂ ਦੇ ਨਾਲ ਇਸ ਕੇਸ ਤਿਆਰ ਕੀਤਾ ਗਿਆ ਏ। ਇਸ ਘੜੀ ਵਿਚ ਐਂਟੀ ਗਲੇਅਰ ਸਪਾਰ ਕ੍ਰਿਸਟਲ ਬਲੂ ਇਲਾਸਟਿਕ ਬੈਂਡ, ਬਲੈਕ ਡਾਇਲ ਅਤੇ ਗ੍ਰੇਟ 5 ਟਾਈਟੇਨੀਅਮ ਪੂਲ ਵੀ ਮੌਜੂਦ ਐ। ਰਿਪੋਰਟ ਮੁਤਾਬਕ ਸਾਲ 2010 ਵਿਚ ਇਸ ਘੜੀ ਦੀ ਟੈਸਟਿੰਗ ਦੌਰਾਨ ਰਾਫ਼ੇਲ ਨਡਾਲ ਖ਼ੁਦ ਇਸ ਦੇ ਐਕਸਪੈਰੀਮੈਂਟ ਦਾ ਹਿੱਸਾ ਬਣੇ ਸੀ।


ਹਾਰਦਿਕ ਪਾਂਡਿਆ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਵੀ ਕਈ ਲਜ਼ਗਰੀ ਘੜੀਆਂ ਪਹਿਨੇ ਹੋਏ ਦਿਖਾਈ ਦੇ ਚੁੱਕੇ ਨੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਹਾਰਦਿਕ ਪਾਂਡਿਆ ਕੋਲ 10.8 ਕਰੋੜ ਦੇ ਮੁੱਲ ਦੀਆਂ ਲਗਜ਼ਰੀ ਘੜੀਆਂ ਮੌਜੂਦ ਨੇ ਪਰ ਆਰਐਮ27-02 ਉਨ੍ਹਾਂ ਦੇ ਕੁਲੈਕਸ਼ਨ ਦੀ ਸਭ ਤੋਂ ਮਹਿੰਗੀ ਘੜੀ ਐ। ਇਕ ਜਾਣਕਾਰੀ ਅਨੁਸਾਰ ਆਪਣੀ ਕੁਲੈਕਸ਼ਨ ਵਿਚੋਂ ਹਾਰਦਿਕ ਪਾਂਡਿਆ ਨੂੰ ਪਟੇਕ ਫਿਲਿਪ ਨੌਟੀਲਸ ਪਲੇਟੀਨਮ 5711 ਘੜੀ ਸਭ ਤੋਂ ਜ਼ਿਆਦਾ ਪਸੰਦ ਐ ਅਤੇ ਇਸ ਘੜੀ ਦੀ ਕੀਮਤ ਵੀ 5 ਕਰੋੜ ਦੇ ਕਰੀਬ ਦੱਸੀ ਜਾਂਦੀ ਐ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਕੋਲ ਇਕ 38 ਲੱਖ ਰੁਪਏ ਦੀ ਘੜੀ ਵੀ ਐ, ਜੋ ਅਕਸਰ ਉਨ੍ਹਾਂ ਨੇ ਆਪਣੇ ਗੁੱਟ ’ਤੇ ਪਹਿਨੀ ਹੁੰਦੀ ਐ। ਇਸ ਦੇ ਨਾਲ ਹੀ ਪਾਂਡਿਆ ਕੋਲ ਰੌਲੈਕਸ ਓਇਸਟਰ ਪਰਪਿਚੂਅਲ ਡੇਟੋਨਾ ਕੋਸਮੋਗ੍ਰਾਫ਼ ਵੀ ਐ, ਜਿਸ ਦੀ ਕੀਮਤ ਵੀ ਕਰੋੜਾਂ ਰੁਪਏ ਵਿਚ ਦੱਸੀ ਜਾਂਦੀ ਐ ਅਤੇ ਇਹ ਇਕ ਪ੍ਰੀਮੀਅਮ ਵਾਚ ਐ।


ਫਿਲਹਾਲ ਹਾਰਦਿਕ ਪਾਂਡਿਆ ਦੇ ਫੈਨਜ਼ ਨੇ ਪਾਂਡਿਆਂ ਦੀਆਂ ਤਾਰੀਫ਼ਾਂ ਵਿਚ ਸੋਸ਼ਲ ਮੀਡੀਆ ’ਤੇ ਹਨ੍ਹੇਰੀ ਲਿਆਂਦੀ ਹੋਈ ਐ, ਜਿਸ ਨੇ ਪਾਂਡਿਆ ਦੇ ਲਈ ਪਾਕਿਸਤਾਨ ’ਤੇ ਦਰਜ ਕੀਤੀ ਜਿੱਤ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਏ।

Next Story
ਤਾਜ਼ਾ ਖਬਰਾਂ
Share it