ਜਹਾਜ਼ ਵਿਚ ਯਾਤਰੀ ਨੂੰ ਪਿਆ ਦਿਲ ਦਾ ਦੌਰਾ
ਕਰਾਚੀ, 6 ਦਸੰਬਰ, ਨਿਰਮਲ : ਐਮਰਜੈਂਸੀ ਕਾਰਨ ਮੰਗਲਵਾਰ ਰਾਤ ਨੂੰ ਸਪਾਈਸ ਜੈੱਟ ਦੀ ਇਕ ਉਡਾਣ ਨੂੰ ਕਰਾਚੀ ਹਵਾਈ ਅੱਡੇ ’ਤੇ ਉਤਰਨਾ ਪਿਆ। ਸਪਾਈਸਜੈੱਟ ਦੇ ਜਹਾਜ਼ ਨੇ ਮੰਗਲਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਦੁਬਈ ਲਈ ਉਡਾਣ ਭਰੀ। ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਯਾਤਰੀ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਚਾਲਕ ਦਲ […]
By : Editor Editor
ਕਰਾਚੀ, 6 ਦਸੰਬਰ, ਨਿਰਮਲ : ਐਮਰਜੈਂਸੀ ਕਾਰਨ ਮੰਗਲਵਾਰ ਰਾਤ ਨੂੰ ਸਪਾਈਸ ਜੈੱਟ ਦੀ ਇਕ ਉਡਾਣ ਨੂੰ ਕਰਾਚੀ ਹਵਾਈ ਅੱਡੇ ’ਤੇ ਉਤਰਨਾ ਪਿਆ। ਸਪਾਈਸਜੈੱਟ ਦੇ ਜਹਾਜ਼ ਨੇ ਮੰਗਲਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਦੁਬਈ ਲਈ ਉਡਾਣ ਭਰੀ। ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਯਾਤਰੀ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਚਾਲਕ ਦਲ ਨੇ ਕਰਾਚੀ ਹਵਾਈ ਅੱਡੇ ਦੇ ਸਟਾਫ ਨਾਲ ਸੰਪਰਕ ਕੀਤਾ। ਹਵਾਈ ਅੱਡੇ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਯਾਤਰੀ ਦਾ ਇਲਾਜ ਕੀਤਾ। ਇਸ ਤੋਂ ਬਾਅਦ ਫਲਾਈਟ ਨੇ ਦੁਬਈ ਲਈ ਉਡਾਨ ਭਰੀ।
ਨਵੀਂ ਦਿੱਲੀ ਵਿੱਚ ਮੰਗਲਵਾਰ ਰਾਤ ਨੂੰ ਇੱਕ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸਜੈੱਟ ਬੋਇੰਗ 737 ਜਹਾਜ਼ ਦੀ ਫਲਾਈਟ ਐਸਜੀ-15 (ਅਹਿਮਦਾਬਾਦ-ਦੁਬਈ) ਨੂੰ ਮੈਡੀਕਲ ਐਮਰਜੈਂਸੀ ਕਾਰਨ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ। ਜਿਸ ਦੀ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੰਗਲਵਾਰ ਰਾਤ ਕਰੀਬ 9.30 ਵਜੇ ਫਲਾਈਟ ਨੇ ਇੱਥੇ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਤੋਂ ਬਾਅਦ ਇਕ ਯਾਤਰੀ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ।
ਸ਼ਹਿਰੀ ਹਵਾਬਾਜ਼ੀ ਅਥਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 27 ਸਾਲਾ ਯਾਤਰੀ ਧਾਰਵਾਲ ਦਰਮੇਸ਼ ਦਾ ਸ਼ੂਗਰ ਲੈਵਲ ਡਿੱਗ ਗਿਆ ਸੀ ਅਤੇ ਉਸ ਦੇ ਦਿਲ ਦੀ ਧੜਕਣ ਵਧ ਰਹੀ ਸੀ। ਉਸ ਨੂੰ ਦਿਲ ਦੇ ਦੌਰੇ ਵਰਗੇ ਲੱਛਣ ਸਨ। ਅਜਿਹੇ ’ਚ ਉਸ ਨੂੰ ਇਲਾਜ ਦੀ ਲੋੜ ਸੀ। ਮਦਦ ਦੀ ਲੋੜ ਸੀ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਨੂੰ ਦਵਾਈ ਦਿੱਤੀ ਗਈ। ਯਾਤਰੀ ਦੇ ਠੀਕ ਹੋਣ ਤੇ ਫਲਾਈਟ ਦੁਬਈ ਲਈ ਰਵਾਨਾ ਹੋ ਗਈ।
ਕਰੀਬ ਦੋ ਹਫ਼ਤੇ ਪਹਿਲਾਂ 4 ਨਵੰਬਰ ਨੂੰ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ, ਜਦੋਂ ਇੰਡੀਗੋ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਮੈਡੀਕਲ ਐਮਰਜੈਂਸੀ ਤੋਂ ਬਾਅਦ ਕਰਾਚੀ ਵਿੱਚ ਲੈਂਡ ਕਰਨਾ ਪਿਆ ਸੀ। ਸਾਊਦੀ ਅਰਬ ਤੋਂ ਹੈਦਰਾਬਾਦ ਆ ਰਹੀ ਇਸ ਫਲਾਈਟ ’ਚ ਇਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਪਾਇਲਟ ਨੇ ਤੁਰੰਤ ਕਰਾਚੀ ਵਿੱਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ।