Begin typing your search above and press return to search.

ਕੈਨੇਡਾ ਵੱਲੋਂ ਇੰਟਰਨੈਸ਼ਨਲ ਮੈਡੀਕਲ ਗਰੈਜੂਏਟਸ ਲਈ ਵਿਸ਼ੇਸ਼ ਉਪਰਾਲਾ

ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਕੰਮ ਕਰਨ ਦੇ ਚਾਹਵਾਨ ਇੰਟਰਨੈਸ਼ਨਲ ਮੈਡੀਕਲ ਗਰੈਜੂਏਟਸ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਨੇ ਇਨ੍ਹਾਂ ਦੀ ਐਪਲੀਕੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 2 ਮਿਲੀਅਨ ਡਾਲਰ ਨਵਾਂ ਫੰਡ ਜਾਰੀ ਕਰਨ ਦਾ ਐਲਾਨ ਕਰ ਦਿੱਤਾ। ਕੈਨੇਡਾ ਵਿੱਚ ਕੰਮ ਕਰਨ ਦੇ ਚਾਹਵਾਨ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਲਈ ਐਪਲੀਕੇਸ਼ਨ […]

ਕੈਨੇਡਾ ਵੱਲੋਂ ਇੰਟਰਨੈਸ਼ਨਲ ਮੈਡੀਕਲ ਗਰੈਜੂਏਟਸ ਲਈ ਵਿਸ਼ੇਸ਼ ਉਪਰਾਲਾ
X

Editor EditorBy : Editor Editor

  |  10 Dec 2023 1:25 PM IST

  • whatsapp
  • Telegram

ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਕੰਮ ਕਰਨ ਦੇ ਚਾਹਵਾਨ ਇੰਟਰਨੈਸ਼ਨਲ ਮੈਡੀਕਲ ਗਰੈਜੂਏਟਸ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਨੇ ਇਨ੍ਹਾਂ ਦੀ ਐਪਲੀਕੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 2 ਮਿਲੀਅਨ ਡਾਲਰ ਨਵਾਂ ਫੰਡ ਜਾਰੀ ਕਰਨ ਦਾ ਐਲਾਨ ਕਰ ਦਿੱਤਾ।


ਕੈਨੇਡਾ ਵਿੱਚ ਕੰਮ ਕਰਨ ਦੇ ਚਾਹਵਾਨ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਲਈ ਐਪਲੀਕੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਵਾਸਤੇ ਔਟਵਾ ਨੇ 2 ਮਿਲੀਅਨ ਡਾਲਰ ਦੇ ਨਵੇਂ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੈਲਥ ਵਰਕਰਜ਼ ਦੀ ਭਲਾਈ ਲਈ ਨੈਸ਼ਨਲ ਪਲੈਨ ਤਿਆਰ ਕਰਨ ਵਾਸਤੇ ਅਗਲੇ ਪੰਜ ਸਾਲਾਂ ਵਿੱਚ 3.5 ਮਿਲੀਅਨ ਡਾਲਰ ਵਾਧੂ ਖਰਚਣ ਦੀ ਯੋਜਨਾ ਵੀ ਫੈਡਰਲ ਸਰਕਾਰ ਨੇ ਬਣਾਈ ਹੈ।


ਇੱਕ ਨਿਊਜ਼ ਰਿਲੀਜ਼ ਵਿੱਚ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਆਖਿਆ ਕਿ ਹੈਲਥ ਕੇਅਰ ਵਰਕਰਜ਼ ਦੀਆਂ ਲੋੜਾਂ ਨੂੰ ਪੂਰਾ ਕਰਕੇ ਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਖ਼ਤਮ ਕਰਕੇ ਅਸੀਂ ਕੈਨੇਡੀਅਨਜ਼ ਲਈ ਬਿਹਤਰ ਸਿਹਤ ਮੁਹੱਈਆ ਕਰਵਾ ਸਕਦੇ ਹਾਂ।

Next Story
ਤਾਜ਼ਾ ਖਬਰਾਂ
Share it