ਜਰਮਨੀ ’ਚ ਹੋ ਗਈ ਪੰਜਾਬ ਦੀ ਬੱਲੇ ਬੱਲੇ!
ਬਰਲਿਨ : ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਪੰਜਾਬ ਟੂਰਿਜ਼ਮ ਦੇ ਤਹਿਤ ਕਈ ਪ੍ਰੋਗਰਾਮ ਕਰਵਾਏ ਜਾ ਚੁੱਕੇ ਨੇ। ਹੁਣ ਜਰਮਨੀ ਵਿਚ ਉਸ ਸਮੇਂ ਪੰਜਾਬ ਦੀ ਬੱਲੇ ਬੱਲੇ ਹੋ ਗਈ ਜਦੋਂ ਪੰਜਾਬ ਦੀ ਟੂਰਿਜ਼ਮ ਮੰਤਰੀ ਅਨਮੋਲ ਗਗਨ […]
By : Makhan Shah
ਬਰਲਿਨ : ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਪੰਜਾਬ ਟੂਰਿਜ਼ਮ ਦੇ ਤਹਿਤ ਕਈ ਪ੍ਰੋਗਰਾਮ ਕਰਵਾਏ ਜਾ ਚੁੱਕੇ ਨੇ। ਹੁਣ ਜਰਮਨੀ ਵਿਚ ਉਸ ਸਮੇਂ ਪੰਜਾਬ ਦੀ ਬੱਲੇ ਬੱਲੇ ਹੋ ਗਈ ਜਦੋਂ ਪੰਜਾਬ ਦੀ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਨੂੰ ਵੁਮੈਨ ਟੂਰਿਜ਼ਮ ਮਨਿਸਟਰ ਆਫ਼ ਈਅਰ ਸਨਮਾਨ ਦੇ ਨਾਲ ਨਿਵਾਜ਼ਿਆ ਗਿਆ।
ਪੰਜਾਬ ਵਿਚ ਹੋ ਰਹੀ ਤਰੱਕੀ ਦੀਆਂ ਗੂੰਜਾਂ ਹੁਣ ਵਿਦੇਸ਼ਾਂ ਵਿਚ ਵੀ ਹੋਣ ਲੱਗ ਪਈਆਂ ਨੇ। ਜਰਮਨੀ ਦੇ ਸ਼ਹਿਰ ਬਰਲਿਨ ਵਿਖੇ ਹੋਏ ਸੈਰ ਸਪਾਟਾ ਉਦਯੋਗ ਨਾਲ ਸਬੰਧਤ ਕੌਮਾਂਤਰੀ ਪੱਧਰ ਦੇ ਪ੍ਰੋਗਰਾਮ ਦੌਰਾਨ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੂੰ ਵੁਮੈਨ ਟੂਰਿਜ਼ਮ ਮਨਿਸਟਰ ਆਫ਼ ਈਅਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਇਹ ਐਵਾਰਡ ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਖੇਤਰ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਏ ਜਾਣ ਬਦਲੇ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਨੇ ਫਾਰਮ ਅਤੇ ਰੂਰਲ ਟੂਰਿਜ਼ਮ ਐਵਾਰਡ ਵੀ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਐ।
ਇੰਟਰਨੈਸ਼ਨਲ ਟੂਰਿਜ਼ਮ ਬੋਰਿਸ ਬਰਲਿਨ ਅਤੇ ਦਿ ਪੈਸੀਫਿਕ ਏਰੀਆ ਟਰੈਵਲ ਰਾਈਟਰਜ਼ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਤਿੰਨ ਦਿਨਾ ਸਮਾਗਮ ਦੌਰਾਨ ਦੁਨੀਆ ਭਰ ਦੇ ਸੈਰ ਸਪਾਟਾ ਉਦਯੋਗ ਨਾਲ ਜੁੜੀਆਂ ਕੰਪਨੀਆਂ ਅਤੇ ਸੰਸਥਾਵਾਂ ਨੇ ਹਿੱਸਾ ਲਿਆ।
ਇਸ ਐਵਾਰਡ ਨੂੰ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਖਿਆ ਕਿ ਸੂਬੇ ਵਿਚ ਸੈਰ ਸਪਾਟਾ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਲਈ ਇਹ ਸਨਮਾਨ ਦਿੱਤਾ ਗਿਆ ਏ। ਉਨ੍ਹਾਂ ਆਖਿਆ ਕਿ ਪੰਜਾਬ ਸੂਬੇ ਵਿਚ ਸੈਰ ਸਪਾਟਾ ਉਦਯੋਗ ਦੀਆਂ ਬਹੁਤ ਸੰਭਾਵਨਾਵਾਂ ਨੇ, ਜਿਨ੍ਹਾਂ ਨੂੰ ਸਿਰਫ਼ ਮੂਲ ਢਾਂਚਾ ਦੇਣ ਅਤੇ ਪ੍ਰਚਾਰ ਕਰਨ ਦੀ ਲੋੜ ਐ ਅਤੇ ਸਰਕਾਰ ਇਸ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰ ਰਹੀ ਐ।