ਚਾਈਨਾ ਡੋਰ ਨਾਲ ਛੇ ਸਾਲਾ ਬੱਚੀ ਦੀ ਮੌਤ
ਅੰਮ੍ਰਿਤਸਰ, 27 ਫ਼ਰਵਰੀ, ਨਿਰਮਲ : ਚਾਈਨਾ ਡੋਰ ਨੇ ਇੱਕ ਹੋਰ ਜਾਨ ਲੈ ਲਈ ਹੈ। ਦੱਸਦੇ ਚਲੀਏ ਕਿ ਅੰਮ੍ਰਿਤਸਰ ਵਿਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਆਪਣੇ ਪਿਤਾ ਨਾਲ ਬਾਈਕ ਤੇ ਬੈਠੀ ਸੀ ਕਿ ਚਾਈਨਾ ਡੋਰ ਉਸ ਦੇ ਗੱਲ ਵਿਚ ਫਸ ਗਈ ਅਤੇ ਉਸ ਦੀ ਮੌਕੇ ਤੇ ਹੀ […]
By : Editor Editor
ਅੰਮ੍ਰਿਤਸਰ, 27 ਫ਼ਰਵਰੀ, ਨਿਰਮਲ : ਚਾਈਨਾ ਡੋਰ ਨੇ ਇੱਕ ਹੋਰ ਜਾਨ ਲੈ ਲਈ ਹੈ। ਦੱਸਦੇ ਚਲੀਏ ਕਿ ਅੰਮ੍ਰਿਤਸਰ ਵਿਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਆਪਣੇ ਪਿਤਾ ਨਾਲ ਬਾਈਕ ਤੇ ਬੈਠੀ ਸੀ ਕਿ ਚਾਈਨਾ ਡੋਰ ਉਸ ਦੇ ਗੱਲ ਵਿਚ ਫਸ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰ ਰਹੇ ਹਨ।
ਛੇ ਸਾਲਾ ਬੱਚੀ ਖੁਸ਼ੀ ਦੇ ਪਿਤਾ ਮਨੀ ਨੇ ਦੱਸਿਆ ਕਿ ਸਵੇਰੇ ਜਿਉਂ ਹੀ ਉਹ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਨੇੜੇ ਪੁਲ ਤੇ ਚੜਿ੍ਹਆ ਤਾਂ ਬਾਈਕ ਤੇ ਸਾਹਮਣੇ ਬੈਠੀ ਉਸ ਦੀ ਬੇਟੀ ਦੇ ਗਲੇ ਵਿਚ ਚਾਈਨਾ ਡੋਰ ਲਿਪਟ ਗਈ, ਜਿਸ ਕਾਰਨ ਲੜਕੀ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਖੁਸ਼ੀ ਦੇ ਪਿਤਾ ਨੇ ਦੱਸਿਆ ਕਿ ਅਚਾਨਕ ਡੋਰ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਲੜਕੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਨੀ ਨੇ ਦੱਸਿਆ ਕਿ ਉਹ ਸਖ਼ਤ ਮਿਹਨਤ ਕਰਦਾ ਹੈ ਅਤੇ ਉਸ ਦੀਆਂ ਚਾਰ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਖੁਸ਼ੀ ਸਭ ਤੋਂ ਛੋਟੀ ਸੀ। ਹੁਣ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਸ ਨੇ ਆਪਣੀ ਧੀ ਗੁਆ ਲਈ ਹੈ ਪਰ ਲੋਕ ਇਸ ਡੋਰ ਦੀ ਵਰਤੋਂ ਨਾ ਕਰਨ ਤਾਂ ਜੋ ਕੋਈ ਹੋਰ ਇਸ ਦਾ ਸ਼ਿਕਾਰ ਨਾ ਹੋਵੇ। ਮਨੀ ਨੇ ਆਪਣੇ ਸ਼ੌਕ ਲਈ ਕਿਸੇ ਨੂੰ ਨਾ ਮਾਰਨ ਦੀ ਅਪੀਲ ਕੀਤੀ।
ਇਹ ਖ਼ਬਰ ਵੀ ਪੜ੍ਹੋ
ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚ ਗਏ ਹਨ। ਦਿੱਲੀ ਪਹੁੰਚ ਕੇ ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਮੁਲਾਕਾਤ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਵਿੱਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ। ਇਸ ਮੁਲਾਕਾਤ ਨਾਲ ਸਿੱਧੂ ਨੇ ਇਕ ਵਾਰ ਫਿਰ ਸ਼ਾਂਤ ਰਹਿੰਦੇ ਹੋਏ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਸਿੱਧੂ ਨੇ ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣੇ ਦਿੱਲੀ ਦੌਰੇ ਦੀ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ, ਉਹ ਆਪਣੇ ਸਿਗਨੇਚਰ ਸਟਾਈਲ ਕਾਲੇ ਕੁੜਤੇ ਅਤੇ ਕਢਾਈ ਵਾਲੇ ਸ਼ਾਲ ਵਿੱਚ ਪ੍ਰਿਅੰਕਾ ਗਾਂਧੀ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਿੱਧੂ ਨੇ ਲਿਖਿਆ- ਅੱਜ ਉਨ੍ਹਾਂ ਨਾਲ ਦਿੱਲੀ ਵਿੱਚ ਮੁਲਾਕਾਤ ਹੋਈ। ਅੱਗੇ ਦੇ ਰਾਹ ’ਤੇ ਹਾਂ-ਪੱਖੀ ਚਰਚਾ ਹੋਈ।ਜਦੋਂ ਕਿ ਇਸ ਅਹੁਦੇ ਤੋਂ ਪਹਿਲਾਂ ਪੰਜਾਬ ਦੇ ਸੀਐਮ ਭਗਵੰਤ ਨੇ ਚੰਡੀਗੜ੍ਹ ’ਚ ਇਕ ਸਮਾਗਮ ’ਚ ਉਨ੍ਹਾਂ ’ਤੇ ਵਿਅੰਗ ਕੱਸਿਆ ਸੀ। ਜਿਸ ਵਿੱਚ ਇਸ ਦੀ ਤੁਲਨਾ ਇੱਕ ਵਿਆਹ ਵਿੱਚ ਦਿੱਤੇ ਸੂਟ ਨਾਲ ਕੀਤੀ ਗਈ ਸੀ।
ਨਵਜੋਤ ਸਿੰਘ ਸਿੱਧੂ ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਵੱਖ ਹੋ ਚੁੱਕੇ ਹਨ। ਉਹ ਨਾ ਤਾਂ ਕਾਂਗਰਸ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਨਾ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਮਰਾਲਾ ਕਨਵੈਨਸ਼ਨ ਵਿੱਚ ਸ਼ਾਮਲ ਹੋਏ। ਹਾਲਾਂਕਿ ਉਹ ਕਾਂਗਰਸੀ ਨੇਤਾਵਾਂ ਨਾਲ ਜ਼ਰੂਰ ਮੁਲਾਕਾਤ ਕਰ ਰਹੇ ਹਨ।ਉਨ੍ਹਾਂ ਕਿਸਾਨ ਸੰਘਰਸ਼ ਨੂੰ ਲੈ ਕੇ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ ਸੀ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਹੈ।ਸੂਤਰਾਂ ਮੁਤਾਬਕ ਭਾਜਪਾ ਨਵਜੋਤ ਸਿੱਧੂ ਨੂੰ ਲੋਕ ਸਭਾ ਚੋਣ ਵੀ ਲੜਾ ਸਕਦੀ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸਿੱਧੂ ਇਸ ਸੀਟ ਤੋਂ ਤਿੰਨ ਵਾਰ ਭਾਜਪਾ ਦੇ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।