Begin typing your search above and press return to search.

ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਵਿਚ ਪਹਿਲੇ ਨੰਬਰ ’ਤੇ ਛੇ ਦੇਸ਼

ਵਾਸ਼ਿੰਗਟਨ, 11 ਜਨਵਰੀ, ਨਿਰਮਲ : ਹੈਨਲੇ ਪਾਸਪੋਰਟ ਇੰਡੈਕਸ ਦੇ ਟਾਪ-10 ’ਚ ਯੂਰਪੀ ਦੇਸ਼ਾਂ ਨੇ ਇਕ ਵਾਰ ਫਿਰ ਤੋਂ ਬਾਜ਼ੀ ਮਾਰ ਲਈ ਹੈ। ਸੂਚੀ ਵਿਚ ਦੂਜੇ ਨੰਬਰ ’ਤੇ ਫਿਨਲੈਂਡ ਅਤੇ ਸਵੀਡਨ ਦੇ ਨਾਲ ਦੱਖਣੀ ਕੋਰੀਆ ਹਨ, ਜਿਨ੍ਹਾਂ ਦੇ ਪਾਸਪੋਰਟ 193 ਸਥਾਨਾਂ ’ਤੇ ਬਗੈਰ ਵੀਜ਼ਾ ਯਾਤਰਾ ਦੀ ਇਜਾਜ਼ਤ ਦਿੰਦੇ ਹਨ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ […]

Six countries at number one in the worlds most powerful passport
X

Editor EditorBy : Editor Editor

  |  11 Jan 2024 5:57 AM IST

  • whatsapp
  • Telegram

ਵਾਸ਼ਿੰਗਟਨ, 11 ਜਨਵਰੀ, ਨਿਰਮਲ : ਹੈਨਲੇ ਪਾਸਪੋਰਟ ਇੰਡੈਕਸ ਦੇ ਟਾਪ-10 ’ਚ ਯੂਰਪੀ ਦੇਸ਼ਾਂ ਨੇ ਇਕ ਵਾਰ ਫਿਰ ਤੋਂ ਬਾਜ਼ੀ ਮਾਰ ਲਈ ਹੈ। ਸੂਚੀ ਵਿਚ ਦੂਜੇ ਨੰਬਰ ’ਤੇ ਫਿਨਲੈਂਡ ਅਤੇ ਸਵੀਡਨ ਦੇ ਨਾਲ ਦੱਖਣੀ ਕੋਰੀਆ ਹਨ, ਜਿਨ੍ਹਾਂ ਦੇ ਪਾਸਪੋਰਟ 193 ਸਥਾਨਾਂ ’ਤੇ ਬਗੈਰ ਵੀਜ਼ਾ ਯਾਤਰਾ ਦੀ ਇਜਾਜ਼ਤ ਦਿੰਦੇ ਹਨ।
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਹੈਨਲੇ ਪਾਸਪੋਰਟ ਇੰਡੈਕਸ 2024 ਮੁਤਾਬਕ ਇਸ ਵਾਰ ਇਕ ਜਾਂ ਦੋ ਨਹੀਂ ਸਗੋਂ ਛੇ ਦੇਸ਼ ਪਹਿਲੇ ਨੰਬਰ ’ਤੇ ਹਨ। ਭਾਵ ਇਨ੍ਹਾਂ
ਛੇ ਦੇਸ਼ਾਂ ਦੇ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ
ਹਨ। ਇਹ ਪਾਸਪੋਰਟ ਆਪਣੇ ਨਾਗਰਿਕਾਂ ਨੂੰ ਦੁਨੀਆ ਦੇ 227 ਸਥਾਨਾਂ ਵਿੱਚੋਂ 194 ਵਿੱਚ ਵੀਜ਼ਾ-ਮੁਕਤ ਦਾਖਲਾ ਪ੍ਰਦਾਨ ਕਰਦਾ ਹੈ। ਜਿਨ੍ਹਾਂ ਛੇ ਮੁਲਕਾਂ ਨੇ ਇਹ ਪਹਿਲਾ ਸਥਾਨ ਬਣਾਇਆ ਹੈ, ਉਨ੍ਹਾਂ ਵਿੱਚ ਯੂਰਪ ਦੇ ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਸ਼ਾਮਲ ਹਨ। ਇਸ ਦੇ ਨਾਲ ਹੀ ਏਸ਼ੀਆਈ ਦੇਸ਼ ਜਾਪਾਨ ਅਤੇ ਸਿੰਗਾਪੁਰ, ਜੋ ਕਿ ਲਗਾਤਾਰ ਪੰਜ ਸਾਲ ਇਸ ਸਥਾਨ ’ਤੇ ਬਣੇ ਹੋਏ ਹਨ, ਇਕ ਵਾਰ ਫਿਰ ਨੰਬਰ-1 ’ਤੇ ਹਨ।
ਹੈਨਲੇ ਪਾਸਪੋਰਟ ਇੰਡੈਕਸ ਦੇ ਟਾਪ-10 ’ਚ ਯੂਰਪੀ ਦੇਸ਼ਾਂ ਨੇ ਇਕ ਵਾਰ ਫਿਰ ਬਾਜ਼ੀ ਮਾਰ ਲਈ ਹੈ। ਸੂਚੀ ਵਿਚ ਦੂਜੇ ਨੰਬਰ ’ਤੇ ਫਿਨਲੈਂਡ ਅਤੇ ਸਵੀਡਨ ਦੇ ਨਾਲ ਦੱਖਣੀ ਕੋਰੀਆ ਹਨ, ਜਿਨ੍ਹਾਂ ਦੇ ਪਾਸਪੋਰਟ 193 ਸਥਾਨਾਂ ’ਤੇ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦਿੰਦੇ ਹਨ। ਇਸ ਦੇ ਨਾਲ ਹੀ ਤੀਜੇ ਸਥਾਨ ’ਤੇ ਆਸਟਰੀਆ, ਡੈਨਮਾਰਕ, ਆਇਰਲੈਂਡ ਅਤੇ ਨੀਦਰਲੈਂਡ ਹਨ, ਜਿਨ੍ਹਾਂ ਦੇ ਪਾਸਪੋਰਟ ’ਤੇ ਨਾਗਰਿਕ 192 ਥਾਵਾਂ ’ਤੇ ਵੀਜ਼ਾ-ਮੁਕਤ ਐਂਟਰੀ ਲੈ ਸਕਦੇ ਹਨ। ਬ੍ਰਿਟੇਨ ਨੇ 191 ਥਾਵਾਂ ’ਤੇ ਵੀਜ਼ਾ-ਮੁਕਤ ਪਹੁੰਚ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ। ਉਹ ਪਿਛਲੇ ਸਾਲ ਛੇਵੇਂ ਸਥਾਨ ’ਤੇ ਸੀ।
ਇਹ ਖ਼ਬਰ ਵੀ ਪੜ੍ਹੋ
ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਵਲੋਂ ਲਏ ਫੈਸਲੇ ਤੋਂ ਬਾਅਦ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਟਰੰਪ ਦੇ ਦਾਅਵੇ ਨੂੰ ਇਕ ਵਾਰ ਫਿਰ ਮਜ਼ਬੂਤੀ ਮਿਲੀ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਦਿਲਚਸਪ ਹੁੰਦੀ ਜਾ ਰਹੀ ਹੈ। ਖਾਸ ਤੌਰ ’ਤੇ ਵਿਰੋਧੀ ਰਿਪਬਲਿਕਨ ਪਾਰਟੀ ’ਚ ਜਿੱਥੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲੋਕਪ੍ਰਿਅਤਾ ਦੇ ਮਾਮਲੇ ’ਚ ਦੂਜੇ ਉਮੀਦਵਾਰਾਂ ’ਤੇ ਬੜ੍ਹਤ ਬਣਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਚੋਣਾਂ ’ਚ ਟਰੰਪ ਡੈਮੋਕ੍ਰੇਟਿਕ ਪਾਰਟੀ ਅਤੇ ਰਾਸ਼ਟਰਪਤੀ ਜੋਅ ਬਾਈਡਨ ਲਈ ਵੱਡੀ ਚੁਣੌਤੀ ਬਣ ਜਾਣਗੇ।
ਇਸ ਦੌਰਾਨ ਰਿਪਬਲਿਕਨ ਪਾਰਟੀ ਵਿੱਚ ਉਨ੍ਹਾਂ ਦੇ ਆਲੋਚਕ ਕ੍ਰਿਸ ਕ੍ਰਿਸਟੀ ਨੇ ਪ੍ਰਾਇਮਰੀ ਚੋਣਾਂ ਤੋਂ ਪਹਿਲਾਂ ਹੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ।
ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਦੇ ਇਸ ਫੈਸਲੇ ਤੋਂ ਬਾਅਦ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਟਰੰਪ ਦੇ ਦਾਅਵੇ ਨੂੰ ਇਕ ਵਾਰ ਫਿਰ ਮਜ਼ਬੂਤੀ ਮਿਲੀ ਹੈ। ਕ੍ਰਿਸਟੀ ਨੇ ਸਮਰਥਕਾਂ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਕਿਹਾ, ‘ਇਹ ਸਪੱਸ਼ਟ ਹੋ ਗਿਆ ਹੈ ਕਿ ਮੇਰੇ ਲਈ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਨਾਮਜ਼ਦ ਕੀਤੇ ਜਾਣ ਦਾ ਕੋਈ ਰਸਤਾ ਨਹੀਂ ਹੈ। ਇਸ ਲਈ ਮੈਂ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈ ਲਵਾਂਗਾ।’
ਕ੍ਰਿਸ ਕ੍ਰਿਸਟੀ ਨੂੰ ਇਸ ਸਮੇਂ ਰਿਪਬਲਿਕਨ ਪਾਰਟੀ ਵਿੱਚ ਡੋਨਾਲਡ ਟਰੰਪ ਦਾ ਆਲੋਚਕ ਮੰਨਿਆ ਜਾਂਦਾ ਹੈ।
ਹਾਲਾਂਕਿ, ਇਹ ਹਮੇਸ਼ਾ ਅਜਿਹਾ ਨਹੀਂ ਸੀ। ਬਲਕਿ 2016 ਵਿੱਚ ਕ੍ਰਿਸਟੀ ਨੇ ਆਪਣੀ ਰਾਸ਼ਟਰਪਤੀ ਮੁਹਿੰਮ ਨੂੰ ਖਤਮ ਕਰਕੇ ਟਰੰਪ ਦਾ ਸਮਰਥਨ ਕੀਤਾ ਸੀ। ਹਾਲਾਂਕਿ, 2024 ਦੀਆਂ ਚੋਣਾਂ ਵਿੱਚ, ਉਹ ਮੁੱਖ ਚੋਣਾਂ ਵਿੱਚ ਟਰੰਪ ਨੂੰ ਰਾਸ਼ਟਰਪਤੀ ਦੀ ਚੋਣ ਲੜਨ ਤੋਂ ਰੋਕਣ ਦੇ ਮਕਸਦ ਨਾਲ ਹੀ ਇਸ ਦੌੜ ਵਿੱਚ ਸ਼ਾਮਲ ਹੋਏ ਸਨ।
ਹਾਲਾਂਕਿ, ਨਿਊ ਹੈਂਪਸ਼ਾਇਰ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਦੇ ਬਾਵਜੂਦ, ਉਨ੍ਹਾਂ ਨੂੰ ਰਾਜ ਦੇ ਗਵਰਨਰ ਕ੍ਰਿਸ ਸਨੂਨੂ ਦਾ ਸਮਰਥਨ ਨਹੀਂ ਮਿਲਿਆ। ਸੁਨੂਨੂ ਨੇ ਦੱਖਣੀ ਕੈਰੋਲਾਈਨਾਂ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਦਾ ਸਮਰਥਨ ਕੀਤਾ ਜਿਸ ਤੋਂ ਬਾਅਦ ਕ੍ਰਿਸਟੀ ਦੀ ਮੁਹਿੰਮ ਲਗਾਤਾਰ ਕਮਜ਼ੋਰ ਪੈ ਰਹੀ ਸੀ।
Next Story
ਤਾਜ਼ਾ ਖਬਰਾਂ
Share it