ਸੀਤਾਰਮਨ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
ਨਵੀਂ ਦਿੱਲੀ, ਨਿਰਮਲ : ਆਮ ਲੋਕਾਂ ਦੀ ਆਮਦਨ ਵਿਚ ਹੋਇਆ 50 ਫ਼ੀਸਦੀ ਤੱਕ ਦਾ ਵਾਧਾ।25 ਕਰੋੜ ਲੋਕਾਂ ਨੂੰ ਗਰੀਬੀ ਤੋਂ ਕੱਢਿਆ ਬਾਹਰ।34 ਲੱਖ ਕਰੋੜ ਰੁਪਏ ਗਰੀਬਾਂ ਦੇ ਖ਼ਾਤਿਆਂ ਵਿਚ ਭੇਜੇ ਗਏ।10 ਸਾਲਾਂ ਵਿਚ 390 ਨਵੀਆਂ ਯੂਨੀਵਰਸਿਟੀਆਂ ਖੋਲ੍ਹੀਆਂ।ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਨੂੰ ਕੀਤਾ ਖ਼ਤਮ।ਹਰ ਘਰ ਜਲ ਯੋਜਨਾ ਤਹਿਤ ਪਾਣੀ ਪਹੁੰਚਾਇਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ […]
By : Editor Editor
ਨਵੀਂ ਦਿੱਲੀ, ਨਿਰਮਲ : ਆਮ ਲੋਕਾਂ ਦੀ ਆਮਦਨ ਵਿਚ ਹੋਇਆ 50 ਫ਼ੀਸਦੀ ਤੱਕ ਦਾ ਵਾਧਾ।
25 ਕਰੋੜ ਲੋਕਾਂ ਨੂੰ ਗਰੀਬੀ ਤੋਂ ਕੱਢਿਆ ਬਾਹਰ।
34 ਲੱਖ ਕਰੋੜ ਰੁਪਏ ਗਰੀਬਾਂ ਦੇ ਖ਼ਾਤਿਆਂ ਵਿਚ ਭੇਜੇ ਗਏ।
10 ਸਾਲਾਂ ਵਿਚ 390 ਨਵੀਆਂ ਯੂਨੀਵਰਸਿਟੀਆਂ ਖੋਲ੍ਹੀਆਂ।
ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਨੂੰ ਕੀਤਾ ਖ਼ਤਮ।
ਹਰ ਘਰ ਜਲ ਯੋਜਨਾ ਤਹਿਤ ਪਾਣੀ ਪਹੁੰਚਾਇਆ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਅੰਤਰਿਮ ਬਜਟ ਪੇਸ਼ ਕਰ ਰਹੀ ਹੈ। ਇਹ ਬਜਟ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੈ। ਇਸ ਵਾਰ ਵਿੱਤ ਮੰਤਰੀ ਸਦਨ ਵਿੱਚ ਛੇਵਾਂ ਬਜਟ ਪੇਸ਼ ਕਰ ਰਹੇ ਹਨ। ਮੋਰਾਰਜੀ ਦੇਸਾਈ ਤੋਂ ਬਾਅਦ ਸੀਤਾਰਮਨ ਦੂਜੇ ਵਿੱਤ ਮੰਤਰੀ ਹਨ, ਜਿਨ੍ਹਾਂ ਨੂੰ ਛੇ ਵਾਰ ਬਜਟ ਪੇਸ਼ ਕਰਨ ਦਾ ਮੌਕਾ ਮਿਲਿਆ।
ਬਜਟ ਨੂੰ ਮਨਜ਼ੂਰੀ ਦੇਣ ਲਈ ਪਹਿਲਾਂ ਕੈਬਨਿਟ ਦੀ ਮੀਟਿੰਗ ਹੋਈ। ਬਜਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਫਿਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024-25 ਦਾ ਬਜਟ ਪੇਸ਼ ਕੀਤਾ। ਇਹ ਅੰਤਰਿਮ ਬਜਟ ਹੈ, ਕਿਉਂਕਿ ਆਮ ਚੋਣਾਂ ਅਪ੍ਰੈਲ-ਮਈ ਵਿੱਚ ਹੋਣੀਆਂ ਹਨ। ਨਵੀਂ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਜੁਲਾਈ ’ਚ ਪੂਰਾ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਅੰਤਰਿਮ ਬਜਟ ਮੌਜੂਦਾ ਸਰਕਾਰ ਨੂੰ ਨਵੀਂ ਸਰਕਾਰ ਦੇ ਆਉਣ ਅਤੇ ਪੂਰਾ ਬਜਟ ਪੇਸ਼ ਹੋਣ ਤੱਕ ਦੇਸ਼ ਨੂੰ ਚਲਾਉਣ ਲਈ ਪੈਸਾ ਪ੍ਰਦਾਨ ਕਰਦਾ ਹੈ। ਇਸ ਬਜਟ ਵਿੱਚ ਕਿਸੇ ਵੱਡੇ ਐਲਾਨ ਦੀ ਉਮੀਦ ਨਹੀਂ ਹੈ। ਵਿੱਤ ਮੰਤਰੀ ਸੀਤਾਰਮਨ ਇਸ ਬਾਰੇ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ।
ਅੰਤਰਿਮ ਬਜਟ ਵਿੱਚ, ਸਰਕਾਰ ਨੂੰ ਕੋਈ ਵੀ ਵੱਡੀਆਂ ਨੀਤੀਗਤ ਤਬਦੀਲੀਆਂ ਕਰਨ ਦੀ ਇਜਾਜ਼ਤ ਨਹੀਂ ਹੈ ਜੋ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹਾਲਾਂਕਿ, ਸੰਵਿਧਾਨ ਸਰਕਾਰ ਨੂੰ ਅੰਤਰਿਮ ਬਜਟ ਵਿੱਚ ਟੈਕਸ ਪ੍ਰਣਾਲੀ ਵਿੱਚ ਬਦਲਾਅ ਕਰਨ ਦੀ ਸ਼ਕਤੀ ਦਿੰਦਾ ਹੈ। 2019 ਦੇ ਅੰਤਰਿਮ ਬਜਟ ਵਿੱਚ ਵੀ ਸਰਕਾਰ ਨੇ 87ਏ ਦੇ ਤਹਿਤ ਇਨਕਮ ਟੈਕਸ ਵਿੱਚ ਛੋਟ ਦਿੱਤੀ ਸੀ। ਇਸ ਕਾਰਨ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਟੈਕਸ ਮੁਕਤ ਹੋ ਗਈ।
ਬਰੈਂਪਟਨ ਵਿਖੇ ਪਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ 5 ਅੱਲ੍ਹੜ ਗ੍ਰਿਫ਼ਤਾਰ
ਬਰੈਂਪਟਨ, 31 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਪਸਤੌਲ ਦੀ ਨੋਕ ’ਤੇ ਕਾਰ ਖੋਹਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ 15-15 ਸਾਲ ਦੀਆਂ ਤਿੰਨ ਕੁੜੀਆਂ ਸਣੇ ਪੰਜ ਅੱਲ੍ਹੜਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ 26 ਜਨਵਰੀ ਨੂੰ ਰਾਤ 10.30 ਵਜੇ ਤੋਂ ਬਾਅਦ ਬਰੈਂਪਟਨ ਦੇ ਵੌਡਨ ਸਟ੍ਰੀਟ ਈਸਟ ਅਤੇ ਕੈਨੇਡੀ ਰੋਡ ਨੌਰਥ ਇਲਾਕੇ ਦੇ ਇਕ ਕਮਰਸ਼ੀਅਲ ਪਲਾਜ਼ਾ ਵਿਚ ਹੋਈ ਵਾਰਦਾਤ ਦੇ ਸਬੰਧ ਵਿਚ ਕੀਤੀ ਗਈ ਹੈ।
3 ਕੁੜੀਆਂ ਦੀ ਉਮਰ 15 ਤੋਂ 16 ਸਾਲ
ਪੁਲਿਸ ਨੇ ਦੱਸਿਆ ਕਿ ਕਥਿਤ ਪੀੜਤ ਆਪਣੀ 2023 ਮਾਡਲ ਡੌਜ ਚਾਰਜਰ ਗੱਡੀ ਵਿਚ ਬੈਠਾ ਸੀ ਜਦੋਂ ਦੋ ਹਥਿਆਰਬੰਦ ਸ਼ੱਕੀ ਉਸ ਕੋਲ ਗਏ ਅਤੇ ਪਸਤੌਲ ਤਾਣ ਦਿਤੀ। ਸ਼ੱਕੀਆਂ ਨੇ ਉਸ ਨੂੰ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ ਪਰ ਕੋਈ ਨੁਕਸਾਨ ਨਾ ਪਹੁੰਚਾਇਆ। ਬਾਅਦ ਵਿਚ ਪੁਲਿਸ ਨੇ ਖੋਹੀ ਗੱਡੀ ਮਿਸੀਸਾਗਾ ਤੋਂ ਬਰਾਮਦ ਕਰ ਲਈ ਅਤੇ ਪੰਜ ਅਲ੍ਹੜਾਂ ਨੂੰ ਹਿਰਾਸਤ ਵਿਚ ਲੈ ਲਿਆ। ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਮੁੰਡਿਆਂ ਦੀ ਉਮਰ 15 ਸਾਲ ਅਤੇ 16 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਰੁੱਧ ਹਥਿਆਰ ਨਾਲ ਲੁੱਟ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
2 ਮੁੰਡੇ 15 ਅਤੇ 16 ਸਾਲ ਉਮਰ ਵਾਲੇ
ਦੂਜੇ ਪਾਸੇ ਕੁੜੀਆਂ ਵਿਚੋਂ ਇਕ ਦੀ ਉਮਰ 15 ਸਾਲ ਅਤੇ ਦੋ ਦੀ ਉਮਰ 16-16 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਕੈਨੇਡੀਅਨ ਕਾਨੂੰਨ ਮੁਤਾਬਕ ਸ਼ੱਕੀਆਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ।