ਗਾਇਕ ਕਰਨ ਔਜਲਾ ਕੈਨੇਡਾ ਛੱਡ ਦੁਬਈ ਹੋਇਆ ਸ਼ਿਫਟ, ਦੱਸਿਆ ਵੱਡਾ ਕਾਰਨ!
ਚੰਡੀਗੜ੍ਹ, 11 ਨਵੰਬਰ: ਸ਼ੇਖਰ ਰਾਏ- ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਇਕ ਵੱਡੀ ਅੱਪਡੇਟ ਸਾਹਮਣੇ ਆਈ ਹੈ ਜੀ ਹਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਗਾਇਕ ਕਰਨ ਔਜਲਾ ਕੈਨੇਡਾ ਛੱਡ ਚੁੱਕੇ ਹਨ ਅਤੇ ਆਪਣੇ ਪਰਿਵਾਰ ਸਹਿਤ ਦੁਬਾਈ ਦੇ ਵਿਚ ਸ਼ਿਫਟ ਹੋ ਚੁੱਕੇ ਹਨ। ਕਰਨ ਔਜਲਾ ਵੱਲੋਂ ਲਿਆ ਗਿਆ ਇਹ ਫੈਸਲਾ ਚਰਚਾਵਾਂ […]
By : Editor Editor
ਚੰਡੀਗੜ੍ਹ, 11 ਨਵੰਬਰ: ਸ਼ੇਖਰ ਰਾਏ- ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਇਕ ਵੱਡੀ ਅੱਪਡੇਟ ਸਾਹਮਣੇ ਆਈ ਹੈ ਜੀ ਹਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਗਾਇਕ ਕਰਨ ਔਜਲਾ ਕੈਨੇਡਾ ਛੱਡ ਚੁੱਕੇ ਹਨ ਅਤੇ ਆਪਣੇ ਪਰਿਵਾਰ ਸਹਿਤ ਦੁਬਾਈ ਦੇ ਵਿਚ ਸ਼ਿਫਟ ਹੋ ਚੁੱਕੇ ਹਨ। ਕਰਨ ਔਜਲਾ ਵੱਲੋਂ ਲਿਆ ਗਿਆ ਇਹ ਫੈਸਲਾ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਕਰਨ ਔਜਲਾ ਨੇ ਕੈਨੇਡਾ ਨੂੰ ਛੱਡਣ ਦਾ ਫੈਸਲਾ ਸੁਰੱਖਿਆ ਕਾਰਨਾ ਕਾਰਨ ਲਿਆ ਹੈ। ਕੈਨੇਡਾ ਦੇ ਵਿਚ ਉਨ੍ਹਾਂ ਨੂੰ ਸੇਫ ਮਹਿਸੂਸ ਨਹੀਂ ਹੋ ਰਿਹਾ ਸੀ। ਕਰਨ ਔਜਲਾ ਵੱਲੋਂ ਲਿਆ ਗਿਆ ਇਹ ਫੈਸਲਾ ਕੈਨੇਡਾ ਦੇ ਵਿਚ ਵਧ ਰਹੇ ਕਰਾਈਮ ਰੇਟ ਵੱਲ ਵੀ ਇਸ਼ਾਰਾ ਕਰਦਾ ਹੈ। ਉਥੇ ਹੀ ਪੰਜਾਬੀ ਗਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰਦਾ ਹੈ। ਕਰਨ ਔਜਲਾ ਆਪਣੇ ਇਸ ਵੱਡੇ ਫੈਸਲੇ ਤੱਕ ਕਿਵੇਂ ਪੁੱਜੇ ਆਓ ਤੁਹਾਨੂੰ ਵਿਸਥਾਰ ਵਿਚ ਦੱਸਦੇ ਹਾਂ।
ਪੰਜਾਬੀ ਗਾਇਕ ਕਰਨ ਔਜਲਾ ਅਕਸਰ ਹੀ ਆਪਣੇ ਸੰਗੀਤ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਇਸਦੇ ਨਾਲ ਨਾਲ ਕਰਨ ਔਜਲਾ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਤੋਂ ਲੁਕੀ ਨਹੀਂ ਹੈ ਉਹ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਸਾਂਝੀ ਕਰਦੇ ਰਹਿੰਦੇ ਹਨ ਅਤੇ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਅਜਿਹੇ ਵਿਚ ਹੁਣ ਕਰਨ ਔਜਲਾ ਵੱਲੋਂ ਬੜੀ ਹੈਰਾਨ ਕਰਨ ਵਾਲੀ ਗੱਲ ਸਾਂਝੀ ਕੀਤੀ ਗਈ ਕਿ ਉਨ੍ਹਾਂ ਨੇ ਕੈਨੇਡਾ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਏ। ਕਰਨ ਔਜਲਾ ਵੱਲੋਂ ਲਏ ਗਏ ਇਸ ਫੈਸਲੇ ਦੇ ਪਿੱਛੇ ਉਨ੍ਹਾਂ ਦੀ ਸੁਰੱਖਿਆ ਨੂੰ ਕਾਰਨ ਦੱਸਿਆ ਜਾ ਰਿਹਾ ਹੈ।
ਇਸ ਬਾਰੇ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ।ਦਰਅਸਲ, ਹਾਲ ਹੀ ’ਚ ਕਰਨ ਔਜਲਾ ਆਪਣੀ ਸਨੈਪਚੈਟ ’ਤੇ ਲਾਈਵ ਹੋਏ ਸਨ। ਇਸ ਦੌਰਾਨ ਕਰਨ ਔਜਲਾ ਨੇ ਆਖਿਆ ਕਿ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਏ ਹਨ। ਜੀ ਹਾਂ, ਇਸ ਵੀਡੀਓ ਕਰਨ ਆਖ ਰਿਹਾ ਹੈ ਕਿ ਜਲਦ ਹੀ ਉਹ ਕੈਨੇਡਾ ਛੱਡ ਦੇਵੇਗਾ ਅਤੇ ਦੁਬਈ ਸ਼ਿਫਟ ਹੋ ਜਾਵੇਗਾ। ਇਹ ਉਸ ਦਾ ਵੱਡਾ ਤੇ ਅਹਿਮ ਫੈਸਲਾ ਹੈ।
ਅਤੇ ਹੁਣ ਉਹ ਵੀਡੀਓਜ਼ ਵੀ ਸਾਹਮਣੇ ਆ ਗਈਆਂ ਜਿਸ ਵਿਚ ਕਰਨ ਔਜਲਾ ਆਪਣੇ ਦੁਬਈ ਵੱਲੇ ਘਰ ਦੇ ਵਿਚ ਹਨ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ ’ਤੇ ਕੈਨੇਡਾ ਦੇ ਬ੍ਰਿਟੀਸ਼ ਕੋਲੰਬੀਆ ਵਿਚ ਰਹਿੰਦਾ ਸੀ ਜਿਥੇ ਉਸ ਉੱਪਰ ਜਾਨਲੇਵਾ ਹਮਲਾ ਹੋਇਆ ਸੀ। ਇਸ ਦੌਰਾਨ ਕਰਨ ਔਜਲਾ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਹਾਲਾਂਕਿ ਕਰਨ ਔਜਲਾ ਇਸ ਹਮਲੇ ਦੌਰਾਨ ਘਰ ਵਿਚ ਮੌਜੂਦ ਨਹੀਂ ਸੀ। ਜਿਸ ਕਰਕੇ ਕੋਈ ਵੱਡਾ ਨੁਕਸਾਨ ਹੋਣ ਤੋਂ ਬੱਚ ਗਿਆ ਪਰ ਕਰਨ ਔਜਲਾ ਆਪਣੇ ਉਸਦਾ ਪਰਿਵਾਰ ਇਸ ਘਟਨਾ ਤੋਂ ਬਾਅਦ ਬੁਰੀ ਤਰਾਂ ਦੇ ਨਾਲ ਡਰ ਗਏ ਅਤੇ ਕੈਨੇਡਾ ਛੱਡਣ ਦਾ ਫੈਸਲਾ ਲਿਆ। ਕਰਨ ਔਜਲਾ ਦੇ ਮੁਤਾਬਕ ਦੁਬਈ ਰਹਿਣ ਦੇ ਲਿਹਾਜ਼ ਨਾਲ ਇਕ ਸੁਰੱਖਿਅਤ ਥਾਂ ਹੈ। ਜਿਥੇ ਅਪਰਾਧਿਕ ਗਤੀਵਿਧੀਆਂ ਦਾ ਪੱਧਰ ਉੱਚਾ ਨਹੀਂ ਹੈ। ਇਸ ਲਈ ਉਸਨੂੰ ਇਹ ਥਾਂ ਆਪਣੀ ਜ਼ਿੰਦਗੀ ਬਸਰ ਕਰਨ ਲਈ ਵਧੇਰੇ ਸੁਰੱਖਿਅਤ ਲੱਗੀ।
ਕਰਨ ਔਜਲਾ ਨੇ ਹਾਲ ਹੀ ’ਚ ਵਿਆਹ ਕਰਵਾਇਆ ਸੀ। ਉਸ ਨੇ ਆਪਣੇ ਲੰਬੇ ਸਮੇਂ ਦੀ ਪ੍ਰੇਮਿਕਾ ਪਲਕ ਨਾਲ ਮਾਰਚ 2023 ’ਚ ਵਿਆਹ ਕਰਵਾਇਆ ਸੀ।
ਜੇਕਰ ਕਰਨ ਔਜਲਾ ਦੇ ਜ਼ਿੰਦਗੀ ਦੇ ਸਫਰ ਉੱਪਰ ਨਜ਼ਰ ਮਾਰੀ ਜਾਵੇ ਤਾਂ ਉਸਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦਾ ਰਹਿੰਦਾ ਸੀ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ ਵਿਚ ਗਾਇਕ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ। ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ ’ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸਨ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ।
ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਆਪਣੀ ਐਲਬਮ ’ਮੇਕਿੰਗ ਮੈਮੋਰੀਜ਼’ ਕਰਕੇ ਕਾਫੀ ਸੁਰਖੀਆਂ ’ਚ ਰਿਹਾ ਹੈ। ਉਸ ਦੀ ਐਲਬਮ ਨੂੰ ਪੂਰੀ ਦੁਨੀਆ ’ਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ।