Begin typing your search above and press return to search.

ਸਿੰਗਰ ਕਮਲ ਖਾਨ ਬੁਰੇ ਫਸੇ, ਪੁਲਿਸ ਕੋਲ ਪੁੱਜੀ ਸ਼ਿਕਾਇਤ

ਲੁਧਿਆਣਾ, 7 ਅਕਤੂਬਰ, ਨਿਰਮਲ : ਪੰਜਾਬੀ ਗਾਇਕ ਕਮਲ ਖਾਨ ਬੁਰੇ ਫਸਦੇ ਨਜ਼ਰ ਆ ਰਹੇ ਹਨ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਾਇਕ ਕਮਲ ਖਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ […]

ਸਿੰਗਰ ਕਮਲ ਖਾਨ ਬੁਰੇ ਫਸੇ, ਪੁਲਿਸ ਕੋਲ ਪੁੱਜੀ ਸ਼ਿਕਾਇਤ
X

Hamdard Tv AdminBy : Hamdard Tv Admin

  |  7 Oct 2023 6:42 AM IST

  • whatsapp
  • Telegram


ਲੁਧਿਆਣਾ, 7 ਅਕਤੂਬਰ, ਨਿਰਮਲ : ਪੰਜਾਬੀ ਗਾਇਕ ਕਮਲ ਖਾਨ ਬੁਰੇ ਫਸਦੇ ਨਜ਼ਰ ਆ ਰਹੇ ਹਨ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਾਇਕ ਕਮਲ ਖਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਲੜਕੀਆਂ ਬਾਰੇ ਆਪਣੇ ਭਜਨ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਐਫ.ਆਈ.ਆਰ ਦਰਜ ਕੀਤੀ ਜਾਵੇ। ਰਾਜੀਵ ਟੰਡਨ ਨੇ ਕਿਹਾ ਕਿ ਜਾਗਰਣ ਦੌਰਾਨ ਕਮਲ ਖਾਨ ਨੇ ਧੀਆਂ ਬਾਰੇ ਭਜਨ ਗਾਉਂਦੇ ਸਮੇਂ ਇਹ ਸ਼ਬਦ ਵਰਤੇ ਸਨ। ਗਲਤ ਸ਼ਬਦਾਵਲੀ ਵਰਤੀ ਗਈ ਹੈ ਅਤੇ ਸੁਣਨਾ ਵੀ ਪਾਪ ਹੈ। ਉਹ ਇਸ ਦੀ ਸਖ਼ਤ ਨਿਖੇਧੀ ਕਰਦੇ ਹਨ।

ਜਾਗਰਣ ਵਿੱਚ ਗਾਉਂਦੇ ਹੋਏ ਕਮਲ ਖਾਨ ਨੇ ਤਾੜੀਆਂ ਵਜਾਉਣ ਦੀ ਬਜਾਏ ਧੀਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕਮਨ ਖਾਨ ਦੀ ਆਪਣੀ ਬੇਟੀਆਂ ਪ੍ਰਤੀ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ। ਹਿੰਦੂ ਨੇਤਾ ਭਾਨੂ ਪ੍ਰਤਾਪ ਨੇ ਕਿਹਾ ਕਿ ਸ਼ਿਵ ਸੈਨਾ ਚੁੱਪ ਰਹਿਣ ਵਾਲੀ ਨਹੀਂ ਹੈ। ਗਾਇਕ ਕਮਲ ਖਾਨ ਜਿੱਥੇ ਵੀ ਕੋਈ ਧਾਰਮਿਕ ਸਮਾਗਮ ਕਰਨ ਜਾਵੇਗਾ, ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਅੱਜ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਹਿੰਦੂ ਸਮਾਜ ਸੰਘਰਸ਼ ਕਰੇਗਾ। ਸ਼ਿਵ ਸੈਨਿਕਾਂ ਨੇ ਖਾਨ ’ਤੇ ਦੋਸ਼ ਲਗਾਇਆ ਕਿ ਬਾਅਦ ’ਚ ਉਸ ਨੇ ਇਸ ਗੀਤ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਇਰਲ ਹੋਣ ਕਾਰਨ ਉਹ ਅਸਫਲ ਰਿਹਾ। ਕੁਝ ਸ਼ਰਾਰਤੀ ਲੋਕ ਹਿੰਦੂ-ਮੁਸਲਿਮ ਭਾਈਚਾਰਾ ਵਿਗਾੜਨਾ ਚਾਹੁੰਦੇ ਹਨ ਪਰ ਸ਼ਿਵ ਸੈਨਾ ਅਜਿਹੇ ਸ਼ਰਾਰਤੀ ਲੋਕਾਂ ਦਾ ਵਿਰੋਧ ਕਰਦੀ ਰਹੇਗੀ।

Next Story
ਤਾਜ਼ਾ ਖਬਰਾਂ
Share it