ਅਮਰੀਕਾ ’ਚ ਸਿੱਖਾਂ ਨੇ ਚੁੱਕਿਆ ਵੱਡਾ ਕਦਮ
ਵਾਸ਼ਿੰਗਟਨ, (ਰਾਜ ਗੋਗਨਾ) : ਉੱਘੇ ਸਿੱਖ ਆਗੂ ਅਤੇ ਅਮਰੀਕਾ ਦੀ ਪੁਰਾਣੀ ਸੰਸਥਾ ‘ਸਿੱਖ ਆਫ਼ ਅਮਰੀਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਦੀ ਅਗਵਾਈ ’ਚ ਅਮਰੀਕਾ ’ਚ ਇੱਕ ਹੋਰ ਨਵੀਂ ਸਿੱਖ ਸੰਸਥਾ ਦੀ ਸਥਾਪਨਾ ਕੀਤੀ ਗਈ, ਜਿਸ ਦਾ ਨਾਮ ‘ਯੂਐੱਸ-ਇੰਡੀਆ ਸਿੱਖ ਅਲਾਇੰਸ’ ਰੱਖਿਆ ਗਿਆ। ‘ਯੂਐਸ-ਇੰਡੀਆ ਸਿੱਖ ਅਲਾਇੰਸ’ ਦੀ ਕੀਤੀ ਸਥਾਪਨਾ ਸਿੱਖ ਸੰਸਥਾ ‘ਯੂਐਸ ਇੱਡੀਆ ਸਿੱਖ ਅਲਾਇੰਸ’ ਦੀ […]
By : Hamdard Tv Admin
ਵਾਸ਼ਿੰਗਟਨ, (ਰਾਜ ਗੋਗਨਾ) : ਉੱਘੇ ਸਿੱਖ ਆਗੂ ਅਤੇ ਅਮਰੀਕਾ ਦੀ ਪੁਰਾਣੀ ਸੰਸਥਾ ‘ਸਿੱਖ ਆਫ਼ ਅਮਰੀਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਦੀ ਅਗਵਾਈ ’ਚ ਅਮਰੀਕਾ ’ਚ ਇੱਕ ਹੋਰ ਨਵੀਂ ਸਿੱਖ ਸੰਸਥਾ ਦੀ ਸਥਾਪਨਾ ਕੀਤੀ ਗਈ, ਜਿਸ ਦਾ ਨਾਮ ‘ਯੂਐੱਸ-ਇੰਡੀਆ ਸਿੱਖ ਅਲਾਇੰਸ’ ਰੱਖਿਆ ਗਿਆ।
‘ਯੂਐਸ-ਇੰਡੀਆ ਸਿੱਖ ਅਲਾਇੰਸ’ ਦੀ ਕੀਤੀ ਸਥਾਪਨਾ
ਸਿੱਖ ਸੰਸਥਾ ‘ਯੂਐਸ ਇੱਡੀਆ ਸਿੱਖ ਅਲਾਇੰਸ’ ਦੀ ਸਥਾਪਨਾ ਬੀਤੇ ਦਿਨ ਬਹੁਤ ਹੀ ਉਤਸ਼ਾਹ ਭਰੇ ਮਹੌਲ ’ਚ ਕੀਤੀ ਗਈ। ਅਮਰੀਕੀ ਸੂਬੇ ਮੈਰੀਲੈਂਡ ’ਚ ਇਸ ਸੰਸਥਾ ਦੇ ਇਕ ਵੱਡੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿੱਚ ਅਕਾਲੀ ਦਲ ਵਲੋਂ ਮੈਰੀਲੈਂਡ ਦੇ ਉੱਘੇ ਸਿੱਖ ਆਗੂ ਹਰਬੰਸ ਸਿੰਘ ਸੰਧੂ ਤੇ ਪ੍ਰਿਤਪਾਲ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਅਮਰੀਕਾ ਦੇ ਸੀਨੀਅਰ ਪ੍ਰਧਾਨ ਅਡੱਪਾ ਪ੍ਰਸ਼ਾਦ ਤੇ ਸਿੱਖ ਵਿੰਗ ਦੇ ਆਗੂ ਕੰਵਲਜੀਤ ਸਿੰਘ ਸੋਨੀ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਜਲਾਲਪੁਰੀਆ ਅਤੇ ਸੁਖਦੀਪ ਅੱਪਰਾ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਗਵਾਈ ਗਈ। ਉਨ੍ਹਾਂ ਨੇ ਇੰਡੀਆ ਤੋਂ ਸਹਿਯੋਗ ਦੇਣ ਦਾ ਪੂਰਾ ਵਾਅਦਾ ਕੀਤਾ।
ਯੂ.ਐੱਸ.-ਇੰਡੀਆ ਸਿੱਖ ਅਲਾਇੰਸ ਦੇ ਫਾਊਂਡਰ ਜਸਦੀਪ ਸਿੰਘ ਜੱਸੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਅਤੇ ਅਮਰੀਕਾ ਦੇ ਵਧਦੇ ਸਬੰਧ ਹੋਰ ਮਜ਼ਬੂਤ ਕਰਨ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੱਸਿਆ ਕਿ ਸੰਸਥਾ ਦੀ ਸਥਾਪਨਾ ਦਾ ਮਕਸਦ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਮੁੱਦਿਆਂ ’ਤੇ ਕੰਮ ਕਰਨਾ ਹੈ।
ਇਸ ਮੌਕੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਲ ਕੇ ਸਿੱਖ ਮੁੱਦਿਆਂ ਉੱਤੇ ਸੰਸਥਾ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ ਅਤੇ ਸੰਸਥਾ ਦੀ ਸਥਾਪਤੀ ਦੀਆਂ ਸਾਰੇ ਹੀ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ। ਅਕਾਲੀ ਦਲ ਮੈਰੀਲੈਂਡ ਦੇ ਆਗੂ ਹਰਬੰਸ ਸਿੰਘ ਸੰਧੂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਉਹ ਯੂ.ਐੱਸ. ਇੰਡੀਆ ਸਿੱਖ ਅਲਾਇੰਸ ਦੀ ਸਥਾਪਨਾ ’ਤੇ ਅਕਾਲੀ ਦਲ ਅਮਰੀਕਾ ਵਲੋਂ ਵਧਾਈ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਥਾ ਵਲੋਂ ਉਠਾਏ ਜਾਣ ਵਾਲੇ ਸਿੱਖ ਮੁੱਦਿਆਂ ਉੱਤੇ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਸ਼ੰਮੀ, ਗੁਰਵਿੰਦਰ ਸਿੰਘ ਸੇਠੀ, ਧਰਮਪਾਲ ਸਿੰਘ, ਮਨਿੰਦਰ ਸਿੰਘ ਸੇਠੀ, ਜਸਵਿੰਦਰ ਸਿੰਘ ਜੌਨੀ, ਜਸਵਿੰਦਰ ਸਿੰਘ ਰੌਇਲ ਤਾਜ, ਰਤਨ ਸਿੰਘ, ਦਿਲਵੀਰ ਸਿੰਘ, ਜਸਵਿੰਦਰ ਸਿੰਘ, ਸ਼ਿਵਰਾਜ ਸਿੰਘ ਗੋਰਾਇਆ, ਕਰਮਜੀਤ ਸਿੰਘ, ਵਰਿੰਦਰ ਸਿੰਘ ਅਮੇਜ਼ਿੰਗ ਟੀ.ਵੀ., ਚਤਰ ਸਿੰਘ ਸੈਣੀ, ਸਰਬਜੀਤ ਢਿੱਲੋਂ, ਹਰਜੀਤ ਚੰਡੋਕ, ਸਰਬਜੀਤ ਸਿੰਘ ਬਖਸ਼ੀ, ਰਾਜ ਸੈਣੀ, ਚਰਨਜੀਤ ਸਿੰਘ ਸਰਪੰਚ, ਸਤਪਾਲ ਸਿੰਘ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ, ਹਰਬੀਰ ਬਤਰਾ, ਪ੍ਰਭਜੋਤ ਬਤਰਾ, ਇੰਦਰਜੀਤ ਗੁਜਰਾਲ, ਚੰਚਲ ਸਿੰਘ, ਡਾ. ਦਰਸ਼ਨ ਸਿੰਘ ਸਲੂਜਾ, ਦਵਿੰਦਰ ਸਿੰਘ ਸ਼ਿੱਬ, ਜਸਵੰਤ ਸਿੰਘ ਧਾਲੀਵਾਲ, ਜਰਨੈਲ ਸਿੰਘ ਟੀਟੂ, ਰਜਿੰਦਰ ਸਿੰਘ ਲਾਡੀ ਵੀ ਸ਼ਾਮਿਲ ਹੋਏ। ਅੰਤ ਵਿਚ ਵਿਚ ਅਡੱਪਾ ਪ੍ਰਸਾਦ, ਕਮਲਜੀਤ ਸਿੰਘ ਸੋਨੀ, ਹਰਬੰਸ ਸਿੰਘ ਸੰਧੂ ਅਤੇ ਪ੍ਰਿਤਪਾਲ ਸਿੰਘ ਲੱਕੀ, ਬਲਜਿੰਦਰ ਸਿੰਘ ਸ਼ੰਮੀ, ਚਤਰ ਸਿੰਘ ਸੈਣੀ ਅਤੇ ਗੁਰਵਿੰਦਰ ਸਿੰਘ ਸੇਠੀ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਸੁਖਪਾਲ ਸਿੰਘ ਧਨੋਆ ਵਲੋਂ ਬੜੀ ਬਾਖੂਬੀ ਨਾਲ ਨਿਭਾਈ ਗਈ।