Begin typing your search above and press return to search.

ਸਿੱਖ ਵਿਦਿਆਰਥੀਆਂ ਨੇ ਟੋਰਾਂਟੋ ਦੇ ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ

ਟੋਰਾਂਟੋ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਵਿਦਿਆਰਥੀਆਂ ਵੱਲੋਂ ਟੋਰਾਂਟੋ ਦੇ ਡਾਊਨ ਟਾਊਨ ਵਿਚ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ। ਸਿੱਖ ਯੂਥ ਫੈਡਰੇਸ਼ਨ ਦੇ ਇਸ ਉਪਰਾਲੇ ਵਿਚ ਪੀਲ ਰੀਜਨ ਦੇ ਹਾਈ ਸਕੂਲਾਂ ਨਾਲ ਸਬੰਧਤ ਸਿੱਖ ਸਟੂਡੈਂਟ ਐਸੋਸੀਏਸ਼ਨਾਂ ਵੀ ਸ਼ਾਮਲ ਹੋਈਆਂ। ਇਵੈਂਟ ਆਰਗੇਨਾਈਜ਼ਰ ਮਨਜੋਤ ਸਿੰਘ ਨੇ ਦੱਸਿਆ ਕਿ ਤਕਰੀਬਨ 200 ਨੌਜਵਾਨਾਂ ਵੱਲੋਂ […]

ਸਿੱਖ ਵਿਦਿਆਰਥੀਆਂ ਨੇ ਟੋਰਾਂਟੋ ਦੇ ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ
X

Editor EditorBy : Editor Editor

  |  29 Dec 2023 11:32 AM IST

  • whatsapp
  • Telegram
ਟੋਰਾਂਟੋ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਵਿਦਿਆਰਥੀਆਂ ਵੱਲੋਂ ਟੋਰਾਂਟੋ ਦੇ ਡਾਊਨ ਟਾਊਨ ਵਿਚ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ। ਸਿੱਖ ਯੂਥ ਫੈਡਰੇਸ਼ਨ ਦੇ ਇਸ ਉਪਰਾਲੇ ਵਿਚ ਪੀਲ ਰੀਜਨ ਦੇ ਹਾਈ ਸਕੂਲਾਂ ਨਾਲ ਸਬੰਧਤ ਸਿੱਖ ਸਟੂਡੈਂਟ ਐਸੋਸੀਏਸ਼ਨਾਂ ਵੀ ਸ਼ਾਮਲ ਹੋਈਆਂ। ਇਵੈਂਟ ਆਰਗੇਨਾਈਜ਼ਰ ਮਨਜੋਤ ਸਿੰਘ ਨੇ ਦੱਸਿਆ ਕਿ ਤਕਰੀਬਨ 200 ਨੌਜਵਾਨਾਂ ਵੱਲੋਂ ਜ਼ਰੂਰਤਮੰਦਾਂ ਨੂੰ ਸਵੈਟਰ, ਦਸਤਾਨੇ, ਜੁਰਾਬਾਂ ਅਤੇ ਟੋਪੀਆਂ ਵੰਡਣ ਦਾ ਉਪਰਾਲਾ ਕੀਤਾ ਗਿਆ। ਇਸ ਤੋਂ ਇਲਾਵਾ ਬੇਘਰ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਵੀ ਦਿਤੀਆਂ ਗਈਆਂ।

ਪੀਲ ਰੀਜਨ ਦੀਆਂ ਸਿੱਖ ਸਟੂਡੈਂਟ ਐਸੋਸੀਏਸ਼ਨਾਂ ਵੀ ਹੋਈਆਂ ਸ਼ਾਮਲ

ਸਿੱਖ ਨੌਜਵਾਨ ਸਿਰਫ ਸਮਾਨ ਵੰਡਣ ਤੱਕ ਸੀਮਤ ਨਹੀਂ ਰਹੇ ਅਤੇ ਜ਼ਰੂਰਤਮੰਦਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਦੇ ਯਤਨ ਵੀ ਕੀਤੇ ਗਏ। ਮਨਜੋਤ ਸਿੰਘ ਨੇ ਦੱਸਿਆ ਕਿ ਸਿੱਖ ਨੌਜਵਾਨਾਂ ਦੀ ਇਕ ਵੱਡੀ ਟੀਮ ਤਿਆਰ ਕੀਤੀ ਜਾ ਰਹੀ ਹੈ ਜੋ ਆਉਣ ਵਾਲੇ ਸਮੇਂ ਵਿਚ ਜੀ.ਟੀ.ਏ. ਵਿਚ ਵੀ ਲੋੜਵੰਦਾਂ ਦੀ ਸੇਵਾ ਨਿਭਾਉਂਦੀ ਨਜ਼ਰ ਆਵੇਗੀ।
Next Story
ਤਾਜ਼ਾ ਖਬਰਾਂ
Share it