ਪਾਰਲੀਮੈਂਟ ’ਚ ਸਿੱਖ ਸਾਂਸਦ ਨੇ ਦਿਖਾਈ ਬਹਾਦਰੀ
ਨਵੀਂ ਦਿੱਲੀ, 13 ਦਸੰਬਰ (ਸ਼ਾਹ) : ਭਾਰਤੀ ਸੰਸਦ ’ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ’ਤੇ ਅੱਜ ਸਦਨ ਦੇ ਅੰਦਰ ਦੋ ਲੋਕਾਂ ਵੱਲੋਂ ਸੁੱਟੇ ਗਏ ਕਲਰ ਬੰਬ ਤੋਂ ਬਾਅਦ ਸਦਨ ਵਿਚ ਭਾਜੜਾਂ ਪੈ ਗਈਆਂ ਪਰ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕਲਰ ਬੰਬ ਨੂੰ ਉਠਾ ਕੇ ਸੰਸਦ ਦੇ […]
By : Hamdard Tv Admin
ਨਵੀਂ ਦਿੱਲੀ, 13 ਦਸੰਬਰ (ਸ਼ਾਹ) : ਭਾਰਤੀ ਸੰਸਦ ’ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ’ਤੇ ਅੱਜ ਸਦਨ ਦੇ ਅੰਦਰ ਦੋ ਲੋਕਾਂ ਵੱਲੋਂ ਸੁੱਟੇ ਗਏ ਕਲਰ ਬੰਬ ਤੋਂ ਬਾਅਦ ਸਦਨ ਵਿਚ ਭਾਜੜਾਂ ਪੈ ਗਈਆਂ ਪਰ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕਲਰ ਬੰਬ ਨੂੰ ਉਠਾ ਕੇ ਸੰਸਦ ਦੇ ਬਾਹਰ ਸੁੱਟਿਆ ਗਿਆ। ਗੁਰਜੀਤ ਔਜਲਾ ਵੱਲੋਂ ਦਿਖਾਈ ਗਈ ਇਸ ਹਿੰਮਤ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਐ।
ਸੰਸਦ ਦੀ ਚਲਦੀ ਕਾਰਵਾਈ ਦੌਰਾਨ ਸਦਨ ਵਿਚ ਦਾਖ਼ਲ ਹੋਏ ਦੋ ਨੌਜਵਾਨਾਂ ਵੱਲੋਂ ਜਦੋਂ ਸਦਨ ਦੇ ਅੰਦਰ ਕਲਰ ਬੰਬ ਸੁੱਟਿਆ ਗਿਆ ਤਾਂ ਸਦਨ ਵਿਚ ਭਗਦੜ ਮੱਚ ਗਈ। ਪੀਲੇ ਰੰਗ ਦਾ ਧੂੰਆਂ ਛੱਡਣ ਵਾਲਾ ਇਹ ਸਮੋਕਰ ਬੰਬ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਕੋਲ ਆ ਕੇ ਡਿੱਗਿਆ, ਜਿਸ ਤੋਂ ਬਾਅਦ ਗੁਰਜੀਤ ਔਜਲਾ ਨੇ ਬਿਨਾਂ ਡਰੇ ਇਸ ਕਲਰ ਬੰਬ ਨੂੰ ਹੱਥਾਂ ਵਿਚ ਚੁੱਕ ਕੇ ਸੰਸਦ ਦੇ ਬਾਹਰ ਸੁੱਟ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਹੱਥਾਂ ’ਤੇ ਵੀ ਰੰਗ ਲੱਗ ਗਿਆ।
ਪੂਰੇ ਘਟਨਾਕ੍ਰਮ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਜ਼ੀਰੋ ਆਵਰ ਦਾ ਆਖ਼ਰੀ ਸਮਾਂ ਚੱਲ ਰਿਹਾ ਸੀ, ਜਦੋਂ ਦੋ ਨੌਜਵਾਨ ਦਰਸ਼ਕ ਗੈਲਰੀ ਵਿਚੋਂ ਕੁੱਦ ਕੇ ਸਦਨ ਵਿਚ ਦਾਖ਼ਲ ਹੋ ਗਏ। ਪਿਛਲੀਆਂ ਲਾਈਨਾਂ ਵਿਚ ਰੌਲਾ ਪੈ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਨੌਜਵਾਨ ਸਾਂਸਦਾਂ ਦੀਆਂ ਕੁਰਸੀਆਂ ਤੇ ਟੇਬਲਾਂ ਤੇ ਉਪਰੋਂ ਸਿੱਧਾ ਸਪੀਕਰ ਵੱਲ ਵਧ ਰਿਹਾ ਸੀ, ਉਸ ਨੇ ਆਪਣੀ ਜੁੱਤੀ ਉਤਾਰੀ, ਜਿਸ ਵਿਚ ਕੁੱਝ ਛੁਪਾਇਆ ਹੋਇਆ। ਜਿਵੇਂ ਹੀ ਉਹ ਵਿਅਕਤੀ ਸਾਂਸਦ ਬੈਨੀਵਾਲ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਨੂੰ ਫੜ ਲਿਆ।
ਔਜਲਾ ਨੇ ਦੱਸਿਆ ਕਿ ਇਸੇ ਦੌਰਾਨ ਉਸ ਦਾ ਦੂਜਾ ਸਾਥੀ ਸਾਡੇ ਬਿਲਕੁੱਲ ਪਿੱਛੇ ਸੀ, ਜਿਸ ਨੇ ਕੋਈ ਚੀਜ਼ ਸਾਡੇ ਵੱਲ ਸੁੱਟੀ, ਜਿਸ ਵਿਚੋਂ ਪੀਲੇ ਰੰਗ ਦਾ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਬਿਨਾਂ ਕੁੱਝ ਸੋਚੇ ਸਮਝੇ ਚੁੱਕਿਆ ਅਤੇ ਸਦਨ ਤੋਂ ਬਾਹਰ ਸੁੱਟ ਦਿੱਤਾ। ਉਨ੍ਹਾਂ ਆਖਿਆ ਕਿ ਇਹ ਸਾਂਸਦਾਂ ਅਤੇ ਸਦਨ ਦੀ ਸੁਰੱਖਿਆ ਦਾ ਮਾਮਲਾ ਸੀ, ਇਸ ਕਰਕੇ ਉਨ੍ਹਾਂ ਨੇ ਬਿਨਾਂ ਸਮਾਂ ਗਵਾਏ, ਉਸ ਨੂੰ ਬਾਹਰ ਸੁੱਟ ਦਿੱਤਾ। ਬਾਅਦ ਵਿਚ ਮਾਰਸ਼ਲਾਂ ਨੇ ਦੂਜੇ ਵਿਅਕਤੀ ਨੂੰ ਵੀ ਫੜ ਲਿਆ।
ਇਸ ਘਟਨਾ ਤੋਂ ਬਾਅਦ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸੰਸਦ ਅਤੇ ਸਾਂਸਦਾਂ ਦੀ ਸੁਰੱਖਿਆ ’ਤੇ ਵੱਡੇ ਸਵਾਲ ਉਠਾਏ। ਉਨ੍ਹਾਂ ਆਖਿਆ ਕਿ ਇਹ ਬਹੁਤ ਵੱਡੀ ਕੋਤਾਹੀ ਐ, ਜਦੋਂ ਤੋਂ ਨਵਾਂ ਸੰਸਦ ਭਵਨ ਬਣਿਆ ਏ, ਇਸ ਵਿਚ ਦਿੱਕਤਾਂ ਹੀ ਆ ਰਹੀਆਂ ਨੇ। ਇੱਥੇ ਆਉਣ ਜਾਣ ਦਾ ਇਕ ਹੀ ਰਸਤਾ ਏ, ਕੋਈ ਵੀ ਪਾਰਲੀਮੈਂਟ ਦੇ ਅੰਦਰ ਪਹੁੰਚ ਜਾਂਦਾ ਏ। ਕੰਟੀਨ ਦੇ ਅੰਦਰ ਵੀ ਸਾਂਸਦਾਂ ਤੋਂ ਲੈਕੇ ਵਿਜ਼ੀਟਰ ਤੱਕ ਸਾਰੇ ਇਕੱਠੇ ਬੈਠ ਰਹੇ ਨੇ, ਜਦਕਿ ਪੁਰਾਣੀ ਪਾਰਲੀਮੈਂਟ ਵਿਚ ਅਜਿਹਾ ਨਹੀਂ ਸੀ।
ਦੱਸ ਦਈਏ ਕਿ ਸੰਸਦ ਵਿਚ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਐ।