ਕੈਨੇਡਾ ਵਿਚ ਸਿੱਖ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ
ਕੈਲੇਡਨ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਦੇ ਇਕ ਘਰ ਵਿਚ ਪਿਛਲੇ ਮਹੀਨੇ ਹੋਈ ਗੋਲੀਬਾਰੀ ਦੌਰਾਨ ਦੌਰਾਨ ਜ਼ਖਮੀ ਹੋਣ ਅਤੇ ਕੁਝ ਦਿਨ ਬਾਅਦ ਹਸਪਤਾਲ ਵਿਚ ਦਮ ਤੋੜਨ ਵਾਲੀ ਔਰਤ ਦੀ ਸ਼ਨਾਖਤ ਕਥਿਤ ਤੌਰ ’ਤੇ ਹਰਭਜਨ ਕੌਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ […]
By : Editor Editor
ਕੈਲੇਡਨ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਦੇ ਇਕ ਘਰ ਵਿਚ ਪਿਛਲੇ ਮਹੀਨੇ ਹੋਈ ਗੋਲੀਬਾਰੀ ਦੌਰਾਨ ਦੌਰਾਨ ਜ਼ਖਮੀ ਹੋਣ ਅਤੇ ਕੁਝ ਦਿਨ ਬਾਅਦ ਹਸਪਤਾਲ ਵਿਚ ਦਮ ਤੋੜਨ ਵਾਲੀ ਔਰਤ ਦੀ ਸ਼ਨਾਖਤ ਕਥਿਤ ਤੌਰ ’ਤੇ ਹਰਭਜਨ ਕੌਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਔਰਤ ਦਾ ਨਾਂ ਹਰਭਜਨ ਕੌਰ ਸੀ। ਹਰਭਜਨ ਕੌਰ ਦੀ ਉਮਰ 55 ਸਾਲ ਸੀ ਅਤੇ ਇਕ ਹੋਰ ਔਰਤ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮੁਤਾਬਕ ਗੋਲੀਬਾਰੀ ਕਰਨ ਵਾਲੇ ਕਈ ਜਣੇ ਸਨ ਜਿਨ੍ਹਾਂ ਦੀ ਫਿਲਹਾਲ ਸ਼ਨਾਖਤ ਨਹੀਂ ਕੀਤੀ ਜਾ ਸਕੀ। ਇਥੇ ਦਸਣਾ ਬਣਦਾ ਹੈ ਕਿ 20 ਨਵੰਬਰ ਦੀ ਰਾਤ ਮੇਅਫੀਲਡ ਰੋਡ ’ਤੇ ਇਕ ਵੱਡੇ ਘਰ ਵਿਚ ਹੋਈ ਗੋਲੀਬਾਰੀ ਮਗਰੋਂ 57 ਸਾਲ ਦੇ ਇਕ ਪੁਰਸ਼ ਦੀ ਲਾਸ਼ ਮੌਕੇ ਤੋਂ ਬਰਾਮਦ ਕੀਤੀ ਗਈ ਸੀ। ਪਿਛਲੇ ਦਿਨੀਂ ਪੁਲਿਸ ਨੇ ਇਕ ਪਿਕਅੱਪ ਟਰੱਕ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਸ ਨੂੰ ਵਾਰਦਾਤ ਨਾਲ ਜੋੜ ਦਿਤਾ। ਤਸਵੀਰਾਂ ਵਿਚ ਕਾਲੇ ਰੰਗ ਦਾ ਪਿਕਅੱਪ ਟਰੱਕ ਮੇਅਫੀਲਡ ਰੋਡ ’ਤੇ ਪੱਛਮ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਉਹੀ ਟਰੱਕ ਹੈ ਜੋ ਬਾਅਦ ਵਿਚ ਓਲਡ ਬੇਸਲਾਈਨ ਅਤੇ ਕ੍ਰੈਡਿਟਵਿਊ ਰੋਡਜ਼ ਨੇੜੇ ਸੜਦਾ ਹੋਇਆ ਮਿਲਿਆ।