ਸਾਰੀ ਸਿੱਖ ਕੌਮ ਭਾਈ ਰਾਜੋਆਣਾ ਦੇ ਨਾਲ ਖੜ੍ਹੀ : ਧਾਮੀ
ਅੰਮ੍ਰਿਤਸਰ, 9 ਦਸੰਬਰ (ਹਿਮਾਂਸ਼ੂ ਸ਼ਰਮਾ) : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੀ ਅੱਜ ਸ਼੍ਰੋਮਣੀ ਕਮੇਟੀ ਵਿੱਚ ਇਕਤਰਤਾ ਹੋਈ, ਜਿਸ ਵਿਚ ਬੋਲਦਿਆਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਾਰੀ ਸਿੱਖ ਕੌਮ ਭਾਈ ਰਾਜੋਆਣਾ ਦੇ ਨਾਲ ਖੜ੍ਹੀ ਹੈ। ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖਤ […]
By : Hamdard Tv Admin
ਅੰਮ੍ਰਿਤਸਰ, 9 ਦਸੰਬਰ (ਹਿਮਾਂਸ਼ੂ ਸ਼ਰਮਾ) : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੀ ਅੱਜ ਸ਼੍ਰੋਮਣੀ ਕਮੇਟੀ ਵਿੱਚ ਇਕਤਰਤਾ ਹੋਈ, ਜਿਸ ਵਿਚ ਬੋਲਦਿਆਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਾਰੀ ਸਿੱਖ ਕੌਮ ਭਾਈ ਰਾਜੋਆਣਾ ਦੇ ਨਾਲ ਖੜ੍ਹੀ ਹੈ। ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਸੀ ਕਿ ਬਲਵੰਤ ਸਿੰਘ ਰਾਜੋਆਣਾ ਦੇ ਲਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਵੇ। ਧਾਮੀ ਨੇ ਕਿਹਾ ਕਿ 2012 ਵਿੱਚ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਨੂੰ ਇੱਕ ਪਟੀਸ਼ਨ ਪਾਈ ਸੀ ਪਰ ਉਹ 7-8 ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਫੈਸਲਾ ਨਹੀਂ ਹੋਇਆ
ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੈਣ ਦੇ ਰਾਹੀਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਹੜੀ ਮੇਰੀ ਇੱਕ ਪਟੀਸ਼ਨ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਸੀ ਉਸ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਧਾਮੀ ਨੇ ਕਿਹਾ ਕਿ ਤਿੰਨ ਸਾਲ ਉਸ ਗੱਲ ਨੂੰ ਵੀ ਹੋ ਚੱਲਿਆ ਹਨ ਪਰ ਬਹੁਤ ਸਾਰੀਆਂ ਤਰੀਕਾਂ ਪਈਆਂ ਸੁਪਰੀਮ ਕੋਰਟ ਵੱਲੋਂ ਭਾਰਤ ਸਰਕਾਰ ਨੂੰ ਤਾੜਨਾ ਵੀ ਕੀਤੀ ਗਈ ਪਰ ਅਲਟੀਮੇਟਲੀ ਉਹ ਪਟੀਸ਼ਨ ਡਿਸਮਿਸ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਸਮਰਥ ਹੈ ਉਹ ਆਪਣੇ ਤੌਰ ਤੇ ਫੈਸਲਾ ਲੈ ਸਕਦੀ ਹੈ। ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ
ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੇ ਦੋ ਚਿੱਠੀਆਂ ਲਿਖੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖਿਆਂ ਕਿ ਤੁਹਾਡੇ ਨਾਲ ਮੈਂ ਜੇਲ ਦੇ ਅੰਦਰ ਬੈਠ ਕੇ ਫਾਂਸੀ ਦੀ ਚੱਕੀ ਵਿੱਚ ਇਕੱਲਾ ਸੰਤਾਪ ਹੰਡਾ ਰਿਹਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਉਸ ਅਪੀਲ ਦਾ ਫੈਸਲਾ ਕਰਵਾਏ। ਧਾਮੀ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣ ਵਾਲੇ ਜਾ ਕੇ ਅਸੀਂ ਮੀਟਿੰਗ ਕੀਤੀ ਉਸ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਜੇ ਤੁਸੀਂ ਫੈਸਲਾ ਨਹੀਂ ਕਰਵਾਉਂਦੇ ਤੇ ਪੰਜ ਦਸੰਬਰ ਨੂੰ ਮੈਂ ਆਪਣੀ ਭੁੱਖ ਹੜਤਾਲ ਰੱਖਾਂਗਾ। ਜਿਸ ਤੇ ਚੱਲਦੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਪੰਜ ਸਿੰਘ ਸਾਹਿਬਾਨਾਂ ਨੇ ਆਦੇਸ਼ ਕੀਤਾ ਕਿ ਤੁਸੀ ਇੱਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੁਣ ਹੋਰ ਗੱਲ ਦੱਸਾਂ ਜਿਸ ਦੀ ਅੱਜ ਮੂਲ ਮੰਤਰ ਦਾ ਜਾਪ ਕਰਕੇ ਮੀਟਿੰਗ ਸ਼ੁਰੂ ਕੀਤੀ ਗਈ ਸੀ ਜਿਹਦੇ ਸਾਰੇ ਗੁੱਸੇ ਗਿਲੇ ਭੁਲਾ ਕੇ ਸਾਰੀਆ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਭਾਈ ਬਰਜਿੰਦਰ ਸਿੰਘ ਹਮਦਰਦ ਨੇ ਵੀ ਆਪਣੇ ਸੁਝਾਅ ਦਿੱਤੇ ਹਨ।
ਇਹ ਧਰਤੀ ਗੁਰੂਆਂ ਦੇ ਨਾਂ ਤੇ ਵੱਸਦੀ ਹੈ ਇਸ ਧਰਤੀ ਤੇ ਅਸੀਂ ਜੁਲਮ ਵੀ ਬੜੇ ਸੇ ਹਨ ਤੇ ਲੜੇ ਵੀ ਹਾਂ ਅਸੀਂ ਕਿਸੇ ਨਾਲ ਟਕਰਾ ਨਹੀਂ ਚਾਹੁੰਦੇ। ਅਸੀਂ ਸਿਰਫ ਇਨਸਾਫ ਮੰਗਦੇ ਹਾਂ ਉਹ ਵੀ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਇਹ ਮਸਲਾ ਸਰਕਾਰਾਂ ਦਾ ਹੈ ਹੁਣ ਅੱਜ ਇਹ ਫੈਸਲਾ ਕੀਤਾ ਗਿਆ ਹੈ ਕਿ ਗੱਲਬਾਤ ਰਾਹੀਂ ਇਹ ਮਸਲਾ ਹੱਲ ਕਰੀਏ ਅੱਜ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਜਾਵੇਗੀ ਜਿਸ ਵਿੱਚ ਭਾਈ ਹਰਮੀਤ ਸਿੰਘ ਖਾਲਸਾ ਨੇ ਦੋਵ ਨੰਬਰ ਮੁਹਈਆ ਕਰਵਾਏ ਹਨ ਭਾਈ ਬਰਜਿੰਦਰ ਸਿੰਘ ਹਮਦਰਦ ਇਹਨਾਂ ਦਾ ਵੱਡਾ ਯੋਗਦਾਨ ਹੈ ਇਹ ਮੀਡੀਆ ਤੋਂ ਇਲਾਵਾ ਵੀ ਕਾਫੀ ਰਸੂਖ ਵਾਲੇ ਸਖਸ਼ ਹਨ ਇਹ ਆਪਣੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਸਮਾਂ ਲੈਣਗੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਗੁਰਦੀਪ ਸਿੰਘ ਖਹਿੜਾ ਤੇ ਭੁੱਲਰ ਦੀ ਰਿਹਾਈ ਲੈ ਕੇ ਗੱਲਬਾਤ ਕੀਤੀ ਜਾਏਗੀ।
ਬਲਵੰਤ ਸਿੰਘ ਰਾਜੋਵਾਣਾ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਮਰ ਕੈਦ ਦੀ ਸਜ਼ਾ ਹੋ ਜਾਵੇ ਉਸ ਤੋਂ ਬਾਅਦ ਹੀ ਕੁਝ ਹੱਲ ਹੋਵੇਗਾ ਉਹਨਾਂ ਕਿਹਾ ਕਿ ਉਹ ਗੁਰੂ ਦਾ ਸਿੱਖ ਹੈ ਉਹ ਗੁਰੂ ਨੂੰ ਸਮਰਪਿਤ ਹੈ ਕਾਫੀ ਸਮਾਂ ਉਹ ਜੇਲ ਵਿੱਚ ਬਤੀਤ ਕਰ ਚੁੱਕਾ ਹੈ। ਉਹਨਾਂ ਕਿਹਾ ਭਾਈ ਬਲਵੰਤ ਸਿੰਘ ਰਾਜੋਆਣਾ ਹਮੇਸ਼ਾ ਹੀ ਸਰਬਤ ਦੇ ਭਲੇ ਲਈ ਤੇ ਸਿੱਖੀ ਸਿਧਾਂਤਾਂ ਦੇ ਅਨੁਕੂਲ ਹੈ। ਉਹਨਾਂ ਕਿਹਾ ਕਿ ਮੈਂ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਇਹ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਦੇਸ਼ ਮੁਤਾਬਿਕ ਇਹ ਅਕਾਲ ਤਖਤ ਸਾਹਿਬ ਦੀ ਕਮੇਟੀ ਹੈ ਜਿਹੜੀ ਸਰਕਾਰ ਹ ਉਹਦਾ ਸਾਡਾ ਕੋਈ ਟਕਰਾ ਨਹੀਂ ਅਸੀਂ ਸਿਰਫ ਇਨਸਾਫ ਮੰਗਦੇ ਹਾਂ
ਪਿਛਲੇ ਲੰਬੇ ਸਮੇਂ ਤੋਂ ਇਨਸਾਫ ਮੰਗ ਰਹੇ ਹਾਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੈ ਕਿ ਤੁਸੀਂ ਗੱਲਬਾਤ ਰਾਹੀਂ ਮਾਹੌਲ ਬਣਾਓ। ਉਹਨਾਂ ਕਿਹਾ ਕਿ ਸਾਡੇ ਵਿੱਚ ਸਾਰੇ ਵਿਦਵਾਨ ਹਨ ਅਸੀਂ ਪੂਰਜੋਰ ਜਤਨ ਕਰਾਂਗੇ। ਉਹਨਾਂ ਕਿਹਾ ਕਿ ਭਾਈ ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਸਾਰਥਕ ਯਤਨ ਕੀਤੇ ਜਾ ਰਹੇ ਹਨ। ਧਾਮੀ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਨਾਲ ਪੁਰੀ ਹਮਦਰਦੀ ਰੱਖਦੇ ਹਨ। ਇਹ ਪੰਜ ਮੈਂਬਰੀ ਕਮੇਟੀ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਦਾ ਯਤਨ ਕਰੇਗੀ। ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਹੈ।