ਜਨਮ ਦਿਨ ਤੋਂ 13 ਦਿਨ ਪਹਿਲਾਂ ਹੀ ਦੁਨੀਆ ਤੋਂ ਰੁਖ਼ਸਤ ਹੋਇਆ ਸੀ ਸਿੱਧੂ ਮੂਸੇਵਾਲਾ
ਮਾਨਸਾ, ਪਰਦੀਪ ਸਿੰਘ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪੰਜਾਬੀ ਸੰਗੀਤ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਅੱਜ 29 ਮਈ 2024 ਨੂੰ ਸਿੱਧੂ ਮੂਸੇਵਾਲੇ ਦੀ ਦੂਜੀ ਬਰਸੀ ਮਨਾਈ ਗਈ। 29 ਮਈ ਉਹ ਕਾਲਾ ਦਿਨ ਸੀ ਜਦੋਂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਿ ਮੂਸੇਵਾਲਾ ਆਪਣੇ ਜਨਮ ਦਿਨ 11 […]
By : Editor Editor
ਮਾਨਸਾ, ਪਰਦੀਪ ਸਿੰਘ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪੰਜਾਬੀ ਸੰਗੀਤ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਅੱਜ 29 ਮਈ 2024 ਨੂੰ ਸਿੱਧੂ ਮੂਸੇਵਾਲੇ ਦੀ ਦੂਜੀ ਬਰਸੀ ਮਨਾਈ ਗਈ। 29 ਮਈ ਉਹ ਕਾਲਾ ਦਿਨ ਸੀ ਜਦੋਂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਿ ਮੂਸੇਵਾਲਾ ਆਪਣੇ ਜਨਮ ਦਿਨ 11 ਜੂਨ 2022 ਨੂੰ ਆਪਣਾ 29ਵਾਂ ਜਨਮ ਦਿਨ ਮਨਾਉਣਾ ਸੀ ਉਸਤੋਂ ਪਹਿਲਾ ਹੀਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਪੂਰੀ ਦੁਨੀਆਂ ਵਿੱਚ ਮਸ਼ਹੂਰ ਸੀ ਮੂਸੇਵਾਲਾ
ਅਸਲੀ ਨਾਮ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ ਦਿਨ 11 ਜੂਨ ਨੂੰ ਹੈ ਅਤੇ ਉਨ੍ਹਾਂ ਦਾ ਜਨਮ ਦਿਨ ਵੀ ਸਿੱਧੂ ਪਰਿਵਾਰ ਵੱਲੋਂ ਮਨਾਇਆ ਜਾਵੇਗਾ। ਸਿੱਧੂ ਮੂਸੇਵਾਲਾ ਦੀ ਉਮਰ ਸਿਰਫ 28 ਸਾਲ ਸੀ। ਪਿਛਲੇ ਛੇ-ਸੱਤ ਸਾਲਾਂ ਵਿੱਚ ਉਸ ਨੇ ਗੀਤ-ਸੰਗੀਤ ਦੀ ਦੁਨੀਆਂ ਵਿੱਚ ਆਪਣਾ ਇੱਕ ਵੱਡਾ ਨਾਂ ਬਣਾ ਲਿਆ ਸੀ। ਉਹ ਭਾਰਤ ਦੇ ਨਾਲ-ਨਾਲ ਪਾਕਿਸਤਾਨ ਅਤੇ ਕੈਨੇਡਾ ਵਿੱਚ ਨੌਜਵਾਨਾਂ ਵਿੱਚ ਕਾਫੀ ਮਸ਼ਹੂਰ ਸੀ।
ਸਿੱਧੂ ਦਾ ਪਿਛੋਕੜ
ਸਿੱਧੂ ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ ਪਰ ਲੋਕ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਦੇ ਸਨ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਨੌਜਵਾਨਾਂ ਵੱਲੋਂ ਉਸ ਦੀਆਂ ਤਸਵੀਰਾਂ ਵੀ ਬਣਾਈਆਂ ਜਾ ਰਹੀਆਂ ਹਨ। ਇਹ ਤਸਵੀਰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਈ ਗਈ।
ਸਿੱਧੂ ਉੱਤੇ ਹਮਲਾ
ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ ਵਿੱਚ ਦਿਨ ਦਿਹਾੜੇ ਕੁਝ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਸ 'ਤੇ 30 ਰਾਊਂਡ ਗੋਲੀਆਂ ਚਲਾਈਆਂ ਗਈਆਂ। ਦਰਅਸਲ, ਸਿੱਧੂ ਮੂਸੇਵਾਲਾ ਆਪਣੇ ਕੁਝ ਦੋਸਤਾਂ ਨਾਲ ਆਪਣੀ ਕਾਲੇ ਰੰਗ ਦੀ ਜੀਪ 'ਚ ਸਵਾਰ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਉਸ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ।
ਇਹ ਵੀ ਪੜ੍ਹੋੇ: ਐਂਟਮ ਬੰਬ ਖਾਣੇ ਨੇ ….ਭਾਰਤ ਵੀ ਨਹੀਂ ਡਰਦਾ, ਜਾਣੋ ਪਾਕਿਸਤਾਨੀ ਜਨਤਾ ਨੇ ਕੀ ਕਿਹਾ