ਸਿੱਧੂ ਮੂਸੇਵਾਲੇ ਦੇ ਗੀਤ ‘ਵਾਚ ਆਉਟ’ ਦੇ ਬੋਲਾਂ ’ਤੇ ਸ਼ੁਰੂ ਹੋਈ ਚਰਚਾ, ਪਿਤਾ ਬਲਕੌਰ ਸਿੰਘ ਦਾ ਆਇਆ ਵੱਡਾ ਬਿਆਨ!
ਚੰਡੀਗੜ੍ਹ, 13 ਨਵੰਬਰ: ਸ਼ੇਖਰ ਰਾਏ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਬਿਤੇ ਦਿਨ ਯਾਨੀ ਕਿ ਦੀਵਾਲੀ ਮੌਕੇ ਨਵਾਂ ਗਾਣਾ, ‘ਵਾਚ ਆਉਟ’ ਰਿਲੀਜ਼ ਹੋਇਆ ਜਿਸਦੇ ਰਿਲੀਜ਼ ਹੁੰਦੇ ਹੀ ਜਿਵੇਂ ਯੂਟਿਊਬ ’ਤੇ ਭੂਚਾਲ ਜਿਹਾ ਆ ਗਿਆ.. ਦੇਖਦੇ ਹੀ ਦੇਖਦੇ ਮੀਲੀਅਨਜ਼ ਤੇ ਮੀਲੀਅਨਜ਼ ਕਰੋਸ ਕਰਦਾ ਗਿਆ ਅਤੇ ਹੁਣ 8.8 ਮੀਲੀਅਨ ਵੀ ਕਰੋਸ ਕਰ ਗਿਆ ਹੈ। ਇਸ ਗਾਣੇ ਦੇ […]
By : Editor Editor
ਚੰਡੀਗੜ੍ਹ, 13 ਨਵੰਬਰ: ਸ਼ੇਖਰ ਰਾਏ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਬਿਤੇ ਦਿਨ ਯਾਨੀ ਕਿ ਦੀਵਾਲੀ ਮੌਕੇ ਨਵਾਂ ਗਾਣਾ, ‘ਵਾਚ ਆਉਟ’ ਰਿਲੀਜ਼ ਹੋਇਆ ਜਿਸਦੇ ਰਿਲੀਜ਼ ਹੁੰਦੇ ਹੀ ਜਿਵੇਂ ਯੂਟਿਊਬ ’ਤੇ ਭੂਚਾਲ ਜਿਹਾ ਆ ਗਿਆ.. ਦੇਖਦੇ ਹੀ ਦੇਖਦੇ ਮੀਲੀਅਨਜ਼ ਤੇ ਮੀਲੀਅਨਜ਼ ਕਰੋਸ ਕਰਦਾ ਗਿਆ ਅਤੇ ਹੁਣ 8.8 ਮੀਲੀਅਨ ਵੀ ਕਰੋਸ ਕਰ ਗਿਆ ਹੈ। ਇਸ ਗਾਣੇ ਦੇ ਬੋਲ ਸਿੱਧੂ ਵੱਲੋਂ ਆਪਣੇ ਵੈਰੀਆਂ ਨੂੰ ਸਿੱਧੀ ਲਲਕਾਰ ਹੈ। ਜਿਸ ਉੱਪਰ ਇਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਵੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਵੱਡੀ ਗੱਲ ਆਖੀ ਹੈ।
ਸਿੱਧੂ ਮੂਸੇਵਾਲਾ ਅਜਿਹਾ ਪੰਜਾਬੀ ਗਾਇਕ ਕਲਾਕਾਰ ਜਿਸ ਦਾ ਸਟਾਰਡਮ ਸਿਰਫ ਉਸਦੇ ਜਿਉਂਦੇ ਜੀ ਨਹੀਂ ਸਗੋਂ ਉਸਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਬਰਕਰਾਰ ਹੈ । ਦਿਵਾਲੀ ਮੌਕੇ ਸਿੱਧੂ ਦਾ ਨਵਾਂ ਗਾਣਾ ਕਿਸੇ ਧਮਾਕੇ ਤੋਂ ਘੱਟ ਨਹੀਂ।
ਸਿੱਧੂ ਦੇ ਜਾਣ ਤੋਂ ਬਾਅਦ ਇਹ ਰਿਲੀਜ਼ ਕੀਤਾ ਗਿਆ ਸਿੱਧੂ ਦਾ ਪੰਜਵਾਂ ਗਾਣਾ ਹੈ। ਜਿਸਦੇ ਬੋਲ ਬਹੁਤ ਕੁੱਝ ਆਖਦੇ ਹਨ। ਗਾਣੇ ਦਾ ਟਾਇਟਲ ਹੈ ’ਵਾਚ ਆਉਟ’ ਅੰਗ੍ਰੇਜ਼ੀ ਵਿਚ ਰੱਖੇ ਗਏ ਇਸ ਟਾਇਟਲ ਦਾ ਅਰਥ ਹੈ, ’ਵੇਖ ਕੇ’ ਜਾਂ ’ਧਿਆਨ ਨਾਲ’ ਇਨ੍ਹਾਂ ਸ਼ਬਦਾਂ ਦੀ ਵਰਤੋਂ ਅਸੀਂ ਉਸ ਸਮੇਂ ਕਰਦੇ ਹਾਂ ਜਦੋਂ ਅਸੀਂ ਕਿਸੇ ਨੂੰ ਅਲਰਟ ਕਰਦੇ ਹਾਂ। ਸਿੱਧੂ ਦੇ ਇਸ ਗਾਣੇ ਦੇ ਬੋਲ ਵੀ ਕੁੱਝ ਅਜਿਹਾ ਹੀ ਕਹਿੰਦੇ ਹੋਏ ਸੁਣਾਈ ਦਿੰਦੇ ਹਨ।
ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਇਕ ਇੰਟਰਵੀਊ ਸਾਹਮਣੇ ਆਇਆ। ਜਿਸਦੇ ਵਿਚ ਬਲਕੌਰ ਸਿੰਘ ਤੋਂ ਇਸ ਗਾਣੇ ਦੇ ਬੋਲਾ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਸਿੱਧੂ ਦੇ ਬੋਲ ਇਕ ਲਲਕਾਰ ਦਿੰਦ ਹਨ। ਸਿੱਧੂ ਕਦੇ ਕਿਸੇ ਤੋਂ ਡੱਰਿਆ ਨਹੀਂ ਅਤੇ ਉਸਨੇ ਅਜਿਹਾ ਵੀ ਨਹੀਂ ਕਿਤਾ ਕਿ ਗਾਣਿਆ ਵਿਚ ਕੁੱਝ ਬੋਲ ਗਿਆ ਹੋਵੇ ਤੇ ਬਾਅਦ ਵਿਚ ਆਪਣੇ ਬੋਲਾ ’ਤੇ ਖੜਿਆ ਨਾ ਹੋਵੇ।
ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਬੋਲਾਂ ’ਤੇ ਹਮੇਸ਼ਾ ਚਰਚਾ ਹੁੰਦੀ ਰਹੀ ਹੈ। ਕਈ ਵਾਰ ਇਹ ਚਰਚਾਵਾਂ ਵਿਵਾਦਾਂ ਵਿਚ ਵੀ ਬਣੀਆਂ ਪਰ ਅਜਿਹਾ ਕਦੇ ਨਹੀਂ ਹੋਇਆ ਕੇ ਸਿੱਧੂ ਨੇ ਕੁੱਝ ਗਾਇਆ ਹੋਵੇ ਅਤੇ ਉਸਦੀ ਚਰਚਾ ਨਾ ਹੋਈ ਹੋਵੇ। ਸਿੱਧੂ ਦੇ ਨਵੇਂ ਰਿਲੀਜ਼ ਹੋਏ ਗਾਣੇ ’ਵਾਚ ਆਉਟ’ ਦਾ ਦਰਸ਼ਕਾਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਗਾਣਾ ਰਿਲੀਜ਼ ਹੋਣ ਦਾ ਸਮਾਂ ਦਿਵਾਲੀ ਵਾਲੇ ਦਿਨ ਦੋਪਹਿਰ 12 ਵਜੇ ਰੱਖਿਆ ਗਿਆ ਸੀ ਅਤੇ ਲੱਖਾਂ ਦੀ ਗਿਣਤੀ ਵਿਚ ਸਿੱਧੂ ਦੇ ਫੈਨਜ਼ ਯੂਟਿਊਬ ਉੱਪਰ ਇਸ ਗਾਣੇ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਗਾਣਾ ਰਿਲੀਜ਼ ਕੀਤਾ ਗਿਆ ਪਹਿਲੇ 10 ਮਿੰਟਾਂ ਵਿਚ ਹੀ ਗਾਣਾ 1 ਮੀਲੀਅਨ ਵਿਊਜ਼ ਕਰੋਸ ਕਰ ਗਿਆ ਸੀ। ਹਾਲਾਂਕਿ ਦੀਵਾਲੀ ਦਾ ਦਿਨ ਹੋਣ ਕਾਰਨ ਬਹੁਤ ਸਾਰੇ ਲੋਕ ਵਿਅਸਤ ਹੁੰਦੇ ਹਨ ਪਰ ਬਾਵਜੂਦ ਇਸਦੇ ਸਿੱਧੂ ਦੇ ਗਾਣੇ ਦਾ ਲੋਕਾਂ ਵੱਲੋਂ ਇੰਝ ਇੰਤਜ਼ਾਰ ਕਰਨਾ ਉਨ੍ਹਾਂ ਦੇ ਦਿਲਾਂ ਵਿਚ ਸਿੱਧੂ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਮਾਤਾ ਚਰਨ ਕੌਰ ਨੇ ਇਸ ਗੀਤ ਨੂੰ ਦੀਵਾਲੀ ਮੌਕੇ ਰਿਲੀਜ਼ ਕਰਕੇ ਉਨ੍ਹਾਂ ਦੇ ਫੈਨਜ਼ ਨੂੰ ਦੀਵਾਲੀ ਦਾ ਖ਼ਾਸ ਤੋਹਫ਼ਾ ਦਿੱਤਾ ਹੈ।ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਪੁੱਤਰ ਦੇ ਨਵੇਂ ਗੀਤ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਨਾਲ ਹੀ ਉਨ੍ਹਾਂ ਨੇ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਪੋਸਟਰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਸੀ- ‘‘ਆ ਗਿਆ ਮੇਰਾ ਬੱਬਰ ਸ਼ੇਰ ਤੇ ਸੋਡਾ ਭਰਾ ਧੱਕ ਪਾਉਣ ਸੌਖਾ ਨੀ ਰਾਹ ਖਾਲੀ ਕਰਦੇ।’’ਦੱਸ ਦਈਏ ਕਿ ਇਹ ਗੀਤ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਰਿਲੀਜ਼ ਹੋਣ ਵਾਲਾ 5ਵਾਂ ਗੀਤ ਹੈ। ਇਹ ਗੀਤ ਦੀਵਾਲੀ ਵਾਲੇ ਦਿਨ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਣੇ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ ’ਤੇ ਰਿਲੀਜ਼ ਕੀਤਾ ਗਿਆ। ਜੋ ਕਿ ਨਵੇਂ ਰਿਕਾਰਡ ਕਾਮਿਅਮ ਕਰਨ ਲੱਗਿਆ ਹੋਇਆ ਹੈ।