Begin typing your search above and press return to search.

‘ਨਿੱਕੇ ਸਿੱਧੂ’ ਦੇ ਆਉਣ ਦੀ ਖ਼ੁਸ਼ੀ ’ਚ ਕਿਸਦਾ ਲੱਗੂ ਅਖਾੜਾ?

ਮਾਨਸਾ : ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਦੇ ਘਰ ਫਿਰ ਤੋਂ ਖ਼ੁਸ਼ੀਆਂ ਦੀ ਕਿਲਕਾਰੀ ਗੂੰਜੀ ਐ। ਇਸ ਖ਼ੁਸ਼ੀ ਤੋਂ ਬਾਅਦ ਜਿੱਥੇ ਸੋਸ਼ਲ ਮੀਡੀਆ ’ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ, ਉਥੇ ਹੀ ਵੱਡੀ ਗਿਣਤੀ ਵਿਚ ਲੋਕ ਸਿੱਧੂ ਮੂਸੇਵਾਲੇ ਦੀ ਹਵੇਲੀ ਵਿਚ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ […]

sidhu moosewala back to home
X

Makhan ShahBy : Makhan Shah

  |  17 March 2024 12:57 PM IST

  • whatsapp
  • Telegram

ਮਾਨਸਾ : ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਦੇ ਘਰ ਫਿਰ ਤੋਂ ਖ਼ੁਸ਼ੀਆਂ ਦੀ ਕਿਲਕਾਰੀ ਗੂੰਜੀ ਐ। ਇਸ ਖ਼ੁਸ਼ੀ ਤੋਂ ਬਾਅਦ ਜਿੱਥੇ ਸੋਸ਼ਲ ਮੀਡੀਆ ’ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ, ਉਥੇ ਹੀ ਵੱਡੀ ਗਿਣਤੀ ਵਿਚ ਲੋਕ ਸਿੱਧੂ ਮੂਸੇਵਾਲੇ ਦੀ ਹਵੇਲੀ ਵਿਚ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਪਿੰਡ ਮੂਸਾ ਸਮੇਤ ਹੋਰ ਕਈ ਪਿੰਡਾਂ ਦੇ ਲੋਕਾਂ ਵੱਲੋਂ ਇਸ ਖ਼ੁਸ਼ੀ ਵਿਚ ਲੱਡੂ ਵੰਡੇ ਜਾ ਰਹੇ ਨੇ।

ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਦੀ ਹਵੇਲੀ ਵਿਚ ਸਿੱਧੂ ਮੂਸੇਵਾਲੇ ਨੇ ਇਕ ਵਾਰ ਫਿਰ ਤੋਂ ‘ਨਿੱਕੇ ਸਿੱਧੂ’ ਦੇ ਰੂਪ ਵਿਚ ਵਾਪਸੀ ਕੀਤੀ ਐ, ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਏ। ਇਸ ਖ਼ੁਸ਼ੀ ਵਿਚ ਵੱਡੀ ਗਿਣਤੀ ਵਿਚ ਲੋਕ ਸਿੱਧੂ ਮੂਸੇਵਾਲੇ ਦੀ ਹਵੇਲੀ ਵਿਚ ਪੁੱਜਣੇ ਸ਼ੁਰੂ ਹੋ ਗਏ ਨੇ। ਦਰਅਸਲ 29 ਮਈ 2022 ਵਿਚ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਦੇ ਇਕਲੌਤੇ ਪੁੱਤਰ ਸਿੱਧੂ ਮੂਸੇਵਾਲੇ ਦੀ ਕੁੱਝ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲਗਾਤਾਰ ਉਨ੍ਹਾਂ ਵੱਲੋਂ ਸਿੱਧੂ ਦੀ ਮੌਤ ਦਾ ਇਨਸਾਫ਼ ਮੰਗਿਆ ਜਾ ਰਿਹਾ ਸੀ।

ਇਸ ਮਾਮਲੇ ਵਿਚ ਪੁਲਿਸ ਵੱਲੋਂ ਜਿੱਥੇ ਕਈ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਏ, ਉਥੇ ਹੀ ਬਹੁਤ ਸਾਰੇ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ ਏ। ਮਾਪਿਆਂ ਵੱਲੋਂ ਹਰ ਐਤਵਾਰ ਹਵੇਲੀ ਵਿਚ ਸਿੱਧੂ ਦੇ ਪ੍ਰਸੰਸ਼ਕਾਂ ਨਾਲ ਮੁਲਾਕਾਤ ਕੀਤੀ ਜਾਂਦੀ ਸੀ ਅਤੇ ਆਪਣੇ ਦੁੱਖੜੇ ਸੁਣਾਏ ਜਾਂਦੇ ਸੀ। ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਦੇ ਮਾਪੇ ਬਹੁਤ ਜ਼ਿਆਦਾ ਇਕੱਲੇ ਹੋ ਗਏ ਸਨ, ਲੋਕਾਂ ਕੋਲੋਂ ਵੀ ਉਨ੍ਹਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਸੀ ਪਰ ਹੁਣ ਜਦੋਂ ਬਲਕੌਰ ਸਿੰਘ ਦੇ ਘਰ ਇਕ ਪੁੱਤਰ ਨੇ ਜਨਮ ਲੈ ਲਿਆ ਏ ਤਾਂ ਲੋਕਾਂ ਵੱਲੋਂ ਇਸ ਦੀ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਐ।

ਇਸ ਸਬੰਧੀ ਗੱਲਬਾਤ ਕਰਦਿਆਂ ਬਲਕੌਰ ਸਿੰਘ ਸਿੱਧੂ ਦੇ ਪਰਿਵਾਰਕ ਮੈਂਬਰ ਨੇ ਆਖਿਆ ਕਿ ਅੱਜ ਦਾ ਦਿਨ ਬਹੁਤ ਵੱਡੀ ਖ਼ੁਸ਼ੀ ਦਾ ਦਿਨ ਐ, ਸਵੇਰ ਤੋਂ ਹੀ ਲੋਕਾਂ ਦੇ ਮੁਬਾਰਕਾਂ ਦੇਣ ਲਈ ਹਜ਼ਾਰਾਂ ਫ਼ੋਨ ਆ ਚੁੱਕੇ ਨੇ। ਉਨ੍ਹਾਂ ਨੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਇਹ ਦਿਨ ਦੇਖਣ ਨੂੰ ਮਿਲਿਆ।

ਦੱਸ ਦਈਏ ਕਿ ਖ਼ੁਦ ਬਲਕੌਰ ਸਿੰਘ ਵੱਲੋਂ ਆਪਣੇ ਨਵਜੰਮੇ ਪੁੱਤਰ ਦੀ ਤਸਵੀਰ ਸਾਂਝੀ ਕਰਦਿਆਂ ਪ੍ਰਸ਼ੰਸ਼ਕਾਂ ਨਾਲ ਖ਼ੁਸ਼ੀ ਸਾਂਝੀ ਕੀਤੀ ਗਈ ਐ। ਜਿਸ ਵਿਚ ਬਲਕੌਰ ਸਿੰਘ ਸਿੱਧੂ ਆਪਣੇ ਨਵ ਜਨਮੇ ਬੱਚੇ ਨੂੰ ਗੋਦ ਵਿਚ ਲੈ ਕੇ ਬੈਠੇ ਹੋਏ ਦਿਖਾਈ ਦੇ ਰਹੇ ਨੇ, ਪਿੱਛੇ ਉਨ੍ਹਾਂ ਦੇ ਮਰਹੂਮ ਪੁੱਤਰ ਸਿੱਧੂ ਮੂਸੇਵਾਲੇ ਦੀ ਤਸਵੀਰ ਵੀ ਲੱਗੀ ਹੋਈ ਦਿਖਾਈ ਦੇ ਰਹੀ ਐ।

ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘‘ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਐ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।’’

ਇਸ ਤਸਵੀਰ ਦੇ ਪੋਸਟ ਹੋਣ ਦੀ ਦੇਰ ਸੀ ਕਿ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਐ। ਪ੍ਰਸ਼ੰਸਕਾਂ ਵੱਲੋਂ ਕੁਮੈਂਟ ਕਰਕੇ ਜਿੱਥੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ, ਉਥੇ ਹੀ ਵਾਹਿਗੂਰੁ ਦਾ ਸ਼ੁਕਰਾਨਾ ਵੀ ਕੀਤਾ ਜਾ ਰਿਹਾ ਏ। ਇਹ ਵੀ ਖ਼ਬਰਾਂ ਸੁਣਨ ਵਿਚ ਆ ਰਹੀਆਂ ਨੇ ਕਿ ਨਿੱਕੇ ਸਿੱਧੂ ਦੇ ਜਨਮ ਦੀ ਖ਼ੁਸ਼ੀ ਵਿਚ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਵੱਲੋਂ ਅਖਾੜਾ ਲਗਾਇਆ ਜਾਵੇਗਾ।

Next Story
ਤਾਜ਼ਾ ਖਬਰਾਂ
Share it