ਕੈਲਗਰੀ ਵਿਚ ਚੱਲੀਆਂ ਗੋਲੀਆਂ, ਕਈ ਧਮਾਕੇ
ਕੈਲਗਰੀ, 16 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਦੱਖਣੀ ਕੈਲਗਰੀ ਦੇ ਲੋਕਾਂ ਦੇ ਸਾਹ ਵਿਚ ਸਾਹ ਆਇਆ ਜਦੋਂ ਬਖਤਰਬੰਦ ਗੱਡੀਆਂ ਅਤੇ ਭਾਰੀ ਹਥਿਆਰਾਂ ਨਾਲ ਲੈਸ ਦਸਤੇ ਵੱਲੋਂ ਕੀਤੀ ਘੇਰਾਬੰਦੀ 30 ਘੰਟੇ ਬਾਅਦ ਖਤਮ ਹੋ ਗਈ। ਸ਼ੁੱਕਰਵਾਰ ਰਾਤ ਤਕਰੀਬਨ 9 ਵਜੇ ਪੈਨਸਵੁੱਡ ਵੇਅ ਸਾਊਥ ਈਸਟ ਦੇ 300 ਬਲਾਕ ਵਿਚ ਵੱਡੇ ਪੱਧਰ ’ਤੇ ਫਾਇਰਿੰਗ ਅਤੇ ਧਮਾਕੇ ਹੋਣ ਦੀਆਂ ਆਵਾਜ਼ਾਂ […]
By : Editor Editor
ਕੈਲਗਰੀ, 16 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਦੱਖਣੀ ਕੈਲਗਰੀ ਦੇ ਲੋਕਾਂ ਦੇ ਸਾਹ ਵਿਚ ਸਾਹ ਆਇਆ ਜਦੋਂ ਬਖਤਰਬੰਦ ਗੱਡੀਆਂ ਅਤੇ ਭਾਰੀ ਹਥਿਆਰਾਂ ਨਾਲ ਲੈਸ ਦਸਤੇ ਵੱਲੋਂ ਕੀਤੀ ਘੇਰਾਬੰਦੀ 30 ਘੰਟੇ ਬਾਅਦ ਖਤਮ ਹੋ ਗਈ। ਸ਼ੁੱਕਰਵਾਰ ਰਾਤ ਤਕਰੀਬਨ 9 ਵਜੇ ਪੈਨਸਵੁੱਡ ਵੇਅ ਸਾਊਥ ਈਸਟ ਦੇ 300 ਬਲਾਕ ਵਿਚ ਵੱਡੇ ਪੱਧਰ ’ਤੇ ਫਾਇਰਿੰਗ ਅਤੇ ਧਮਾਕੇ ਹੋਣ ਦੀਆਂ ਆਵਾਜ਼ਾਂ ਆਈਆਂ ਕੁਝ ਦੇਰ ਬਾਅਦ ਸਭ ਸ਼ਾਂਤ ਹੋ ਗਿਆ। ਘਰੋਂ ਬੇਘਰ ਕੀਤੇ ਕੁਝ ਲੋਕਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਵੀ ਦੇ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਕਈ ਘਰਾਂ ਅਤੇ ਹੋਰ ਜਾਇਦਾਦਾਂ ਨੂੰ ਨੁਕਸਾਨ ਪੁੱਜਾ।
ਪੁਲਿਸ ਵੱਲੋਂ 30 ਘੰਟੇ ਤੋਂ ਕੀਤੀ ਘੇਰਾਬੰਦੀ ਖਤਮ
ਜਿਹੜੇ ਘਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਗੈਰ ਐਮਰਜੰਸੀ ਨੰਬਰ 403 266 1234 ’ਤੇ ਕਾਲ ਕਰਨ ਲਈ ਆਖਿਆ ਗਿਆ ਹੈ ਤਾਂਕਿ ਇਸ ਦਾ ਮੁਲਾਂਕਣ ਕੀਤਾ ਜਾ ਸਕੇ। ਇਥੇ ਦਸਣਾ ਬਣਦਾ ਹੈ ਕਿ ਵੀਰਵਾਰ ਬਾਅਦ ਦੁਪਹਿਰ ਇਕ ਤਲਾਸ਼ੀ ਵਾਰੰਟ ਦੀ ਤਾਮੀਲ ਕਰਦਿਆਂ ਮਸਲਾ ਵਧ ਗਿਆ। ਤਲਾਸ਼ੀ ਵਾਰੰਟ ਵੀ ਹਥਿਆਰਾਂ ਨਾਲ ਸਬੰਧਤ ਸੀ। ਪੁਲਿਸ ਵੱਲੋਂ ਮੁਢਲੇ ਤੌਰ ’ਤੇ ਸ਼ੱਕੀ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਨ ਵਾਸਤੇ ਗੈਰ ਖਤਰਨਾਕ ਤਰੀਕੇ ਵਰਤੇ ਗਏ ਪਰ ਸ਼ੱਕੀ ਨੇ ਗੋਲੀਆਂ ਚਲਾ ਦਿਤੀਆਂ ਅਤੇ ਹਾਲਾਤ ਬੇਕਾਬੂ ਹੁੰਦੇ ਵੇਖ ਇਲਾਕਾ ਖਾਲੀ ਕਰਵਾ ਲਿਆ ਗਿਆ ਜਦਕਿ ਭਾਰੀ ਹਥਿਆਰਾਂ ਨਾਲ ਲੈਸ ਜਵਾਨ ਵੀ ਪੁੱਜ ਗਏ।
ਸ਼ੱਕੀ ਵੱਲੋਂ ਪੁਲਿਸ ’ਤੇ ਫਾਇਰਿੰਗ ਮਗਰੋਂ ਸ਼ੁਰੂ ਹੋਇਆ ਸੀ ਮਸਲਾ
ਗੋਲੀਬਾਰੀ ਜਾਂ ਧਮਾਕਿਆਂ ਕਰ ਕੇ ਕਿਸੇ ਦੇ ਜ਼ਖਮੀ ਹੋਣ ਦੀ ਹੁਣ ਤੱਕ ਰਿਪੋਰਟ ਨਹੀਂ ਹੈ ਪਰ ਆਮ ਲੋਕਾਂ ਨੇ ਕਾਰਵਾਈ ਵਾਲੀ ਥਾਂ ਨੇੜੇ ਕਈ ਐਂਬੁਲੈਂਸਾਂ ਖੜ੍ਹੀਆਂ ਦੇਖੀਆਂ।
ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਹੋਇਆ ਐਲਾਨ
ਨਵੀਂ ਦਿੱਲੀ, 16 ਮਾਰਚ, ਨਿਰਮਲ :2024 ਲੋਕ ਸਭਾ ਚੋਣਾਂ ਦੀ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਦਿੱਲੀ ਦੇ ਵਿਗਿਆਨ ਭਵਨ ਵਿਚ ਮੁੱਖ ਚੋਣ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਰਾਹੀਂ ਕੀਤਾ। ਲੋਕ ਸਭਾ ਚੋਣਾਂ ਦੇ ਨਾਲ 4 ਰਾਜਾਂ ਆਂਧਰ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਅਤੇ ਸਿਕਿਮ ਦੀ ਵਿਧਾਨ ਸਭਾ ਚੋਣਾਂ ਦੀ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ। ਲੋਕ ਸਭਾ ਦੀ 543 ਸੀਟਾਂ ’ਤੇ ਵੋਟਿੰਗ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵਲੋਂ ਇਹ ਐਲਾਨ ਕੀਤਾ ਗਿਆ। ਪੂਰੇ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਚੋਣ ਕਮਿਸ਼ਨਰ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਇੱਕ ਸਾਲ ਵਿਚ ਨਵੇਂ ਵੋਟਰਾਂ ਨੂੰ ਜੋੜਨ ’ਤੇ ਬਹੁਤ ਮਿਹਨਤ ਕੀਤੀ। ਇਸ ਵਾਰ 18 ਤੋਂ 19 ਸਾਲ ਦੇ 1.8 ਕਰੋੜ ਵੋਟਰ ਹੋਣਗੇ। 20 ਤੋਂ 29 ਸਾਲ ਦੇ 19.74 ਕਰੋੜ ਵੋਟਰ ਹੋਣਗੇ। 82 ਲੱਖ ਵੋਟਰ ਅਜਿਹੇ ਹਨ ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਹੈ।
85 ਸਾਲ ਤੋਂ ਜ਼ਿਆਦਾ ਉਮਰ ਵਾਲੇ ਜਿੰਨੇ ਵੋਟਰ ਹਨ ਅਤੇ ਜਿਹੜੇ ਅੰਗਹੀਣ ਵੋਟਰ ਹਨ ਉਨ੍ਹਾਂ ਦੇ ਵੋਟ ਅਸੀਂ ਘਰ ਜਾ ਕੇ ਲਵਾਂਗੇ। ਨੌਮੀਨੇਸ਼ਨ ਤੋਂ ਪਹਿਲਾਂ ਉਨ੍ਹਾਂ ਦੇ ਘਰ ਫਾਰਮ ਪਹੁੰਚਾਵਾਂਗੇ। ਇਸ ਵਾਰ ਪੂਰੇ ਦੇਸ਼ ਵਿਚ ਇਹ ਵਿਵਸਥਾ ਇਕੱਠੇ ਹੀ ਲਾਗੂ ਹੋਵੇਗੀ।