Begin typing your search above and press return to search.

ਐਸਐਚਓ ਦੀ ਪਤਨੀ ਨੇ ਮਜੀਠੀਆ ’ਤੇ ਲਗਾਏ ਗੰਭੀਰ ਇਲਜ਼ਾਮ

ਅੰਮ੍ਰਿਤਸਰ, 12 ਸਤੰਬਰ, ਹ.ਬ. : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਲੰਧਰ ਦੇ ਢਿੱਲੋਂ ਬ੍ਰਦਰਜ਼ ਖੁਦਕੁਸ਼ੀ ਮਾਮਲੇ ਵਿੱਚ ਐਸਐਚਓ ਨਵਦੀਪ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਸੁਖਵਿੰਦਰ ਕੌਰ ਨੇ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੁਖਵਿੰਦਰ ਕੌਰ ਨੇ ਕਿਹਾ ਕਿ ਬਿਕਰਮ ਮਜੀਠੀਆ ਜੋ ਕਿ ਹਾਲ […]

ਐਸਐਚਓ ਦੀ ਪਤਨੀ ਨੇ ਮਜੀਠੀਆ ’ਤੇ ਲਗਾਏ ਗੰਭੀਰ ਇਲਜ਼ਾਮ
X

Editor (BS)By : Editor (BS)

  |  12 Sept 2023 4:41 AM IST

  • whatsapp
  • Telegram


ਅੰਮ੍ਰਿਤਸਰ, 12 ਸਤੰਬਰ, ਹ.ਬ. : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਲੰਧਰ ਦੇ ਢਿੱਲੋਂ ਬ੍ਰਦਰਜ਼ ਖੁਦਕੁਸ਼ੀ ਮਾਮਲੇ ਵਿੱਚ ਐਸਐਚਓ ਨਵਦੀਪ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਸੁਖਵਿੰਦਰ ਕੌਰ ਨੇ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਹੈ।

ਸੁਖਵਿੰਦਰ ਕੌਰ ਨੇ ਕਿਹਾ ਕਿ ਬਿਕਰਮ ਮਜੀਠੀਆ ਜੋ ਕਿ ਹਾਲ ਹੀ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਤੋਂ ਰਿਹਾਅ ਹੋਏ ਹਨ। ਉਹ ਢਿੱਲੋਂ ਭਰਾਵਾਂ ਦੀ ਮੌਤ ’ਤੇ ਸਿਆਸਤ ਕਰਕੇ ਹਮਦਰਦੀ ਹਾਸਲ ਨਹੀਂ ਕਰ ਸਕਣਗੇ ਅਤੇ ਨਾ ਹੀ ਸਭ ਜੋ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ ਉਸ ਨੂੰ ਹੀ ਸਾਕਾਰ ਕਰ ਸਕਣਗੇ।

ਉਨ੍ਹਾਂ ਨੇ ਮਜੀਠੀਆ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕੋਠੀ ’ਤੇ ਸਵਾਲ ਖੜ੍ਹੇ ਕਰਨ ਵਾਲੇ ਪਹਿਲਾਂ ਅਪਣੇ 9 ਰਤਨਾਂ ਦੇ ਬਾਰੇ ਵਿਚ ਦੱਸਣ ਜੋ ਲਮਰੇਟਾ ਸਕੂਟਰ ’ਤੇ ਘੁੰਮਦੇ ਸਨ ਅੱਜ ਕਰੋੜਪਤੀ ਹਨ।

ਸੁਖਵਿੰਦਰ ਕੌਰ ਨੇ ਦੱਸਿਆ ਕਿ ਸੂਰਿਆ ਐਨਕਲੇਵ ਵਿੱਚ ਉਸ ਦੇ ਘਰ ਦੇ ਆਲੇ-ਦੁਆਲੇ ਕਈ ਇੰਸਪੈਕਟਰਾਂ ਤੇ ਸਬ-ਇੰਸਪੈਕਟਰਾਂ ਦੇ ਘਰ ਹਨ। ਮਜੀਠੀਆ ਦੀ ਸੁਰੱਖਿਆ ਲਈ ਤਾਇਨਾਤ ਮੁਲਾਜ਼ਮਾਂ ਦੇ ਘਰ ਵੀ ਹਨ, ਜਿਨ੍ਹਾਂ ਨੇ ਮਹਿਜ਼ 10-12 ਸਾਲਾਂ ਦੀ ਨੌਕਰੀ ਦੌਰਾਨ ਇੱਥੇ ਆਪਣੇ ਤੋਂ ਵੀ ਵੱਡੇ ਘਰ ਬਣਾ ਲਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਦੀ ਸੁਰੱਖਿਆ ਲਈ ਤਾਇਨਾਤ ਕਾਂਸਟੇਬਲ ਵੀ ਟਰੱਕਾਂ ਦੇ ਮਾਲਕ ਹਨ।

ਉਨ੍ਹਾਂ ਨੇ ਮਜੀਠੀਆ ਨੂੰ ਪੁੱਛਿਆ ਕਿ ਉਨ੍ਹਾਂ ਦੇ ਅੱਗੇ ਪਿੱਛੇ ਵਿਚਰਨ ਵਾਲਿਆਂ ਕੋਲ ਇੰਨੇ ਪੈਸੇ ਕਿੱਥੋਂ ਆਏ। ਕੀ 21-22 ਸਾਲ ਪੁਲਿਸ ਵਿਭਾਗ ਵਿੱਚ ਨੌਕਰੀ ਕਰਨ ਵਾਲਾ ਇੰਸਪੈਕਟਰ ਨਵਦੀਪ ਘਰ ਵੀ ਨਹੀਂ ਬਣਾ ਸਕਦਾ? ਉਨ੍ਹਾਂ ਕਿਹਾ ਕਿ ਮਜੀਠੀਆ ਨੇ ਉਨ੍ਹਾਂ ਕਦੇ ਘਰ ਦੀ ਲੋਕੇਸ਼ਨ, ਫੋਟੋ, ਪਤਾ ਜਨਤਕ ਕੀਤਾ ਹੈ। ਘਰ ਵਿੱਚ ਬਜ਼ੁਰਗ ਅਤੇ ਬੱਚੇ ਰਹਿੰਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਕੁਝ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਉਹ ਹੋਣਗੇ।

ਐਸਐਚਓ ਨਵਦੀਪ ਦੀ ਪਤਨੀ ਸੁਖਵਿੰਦਰ ਕੌਰ ਨੇ ਬਿਕਰਮ ਮਜੀਠੀਆ ਨੂੰ ਕਿਹਾ ਕਿ ਉਹ ਸ਼ਾਇਦ ਭੁੱਲ ਗਏ ਹਨ ਕਿ ਅੰਮ੍ਰਿਤਸਰ ਵਿੱਚ ਉਸ ਦੇ ਕਿਸੇ ਨਜ਼ਦੀਕੀ ਨੇ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ ਸੀ। ਪਰ ਮਾਮਲੇ ਨੂੰ ਦਬਾਉਣ ਲਈ ਉਸ ਨੇ ਥਾਣੇਦਾਰ ਦੀ ਧੀ ਦੇ ਪੈਰ ਫੜ ਕੇ ਉਸ ਨੂੰ ਸਰਕਾਰੀ ਨੌਕਰੀ ਦਿਵਾ ਕੇ ਅਪਣਾ ਪਿੱਛਾ ਛੁਡਾਇਆ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਮਜੀਠੀਆ ਬਰਗਾੜੀ ਗੋਲੀ ਕਾਂਡ ਨੂੰ ਵੀ ਭੁੱਲ ਗਿਆ ਹੈ, ਜਿਸ ਵਿਚ ਉਸ ਦੇ ਹੱਥ ਬੇਗੁਨਾਹਾਂ ਦੇ ਖੂਨ ਨਾਲ ਰੰਗੇ ਹੋਏ ਹਨ।

ਸਖਵਿੰਦਰ ਕੌਰ ਨੇ ਅਕਾਲੀ ਆਗੂ ਬਿਕਰਮ ਮਜੀਠੀਆ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਨਸ਼ੇ ਵੇਚ ਕੇ ਪੰਜਾਬ ਦੇ ਕਈ ਘਰ ਬਰਬਾਦ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਪਲੱਸ-ਟੂ ਤੋਂ ਬਾਅਦ ਮਾਪੇ ਵਿਦੇਸ਼ ਭੇਜਣ ਲਈ ਚਿੰਤਤ ਹਨ। ਤਾਂ ਜੋ ਉਸ ਨੂੰ ਮਜੀਠੀਆ ਵੱਲੋਂ ਫੈਲਾਏ ਜ਼ਹਿਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ: ਮਜੀਠੀਆ, ਤੁਸੀਂ ਜਾ ਕੇ ਉਨ੍ਹਾਂ ਮਾਵਾਂ ਨੂੰ ਪੁੱਛੋ, ਜਿਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਪੇਟੀਆਂ ਵਿਚ ਪੈਕ ਹੋ ਕੇ ਆਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਨੂੰ ਤੁਸੀਂ ਨਸ਼ਿਆਂ ਕਾਰਨ ਬਰਬਾਦ ਕੀਤਾ ਹੈ। ਉਨ੍ਹਾਂ ਮਾਵਾਂ ਦੇ ਸਰਾਪ ਤੁਹਾਨੂੰ ਚੈਨ ਨਾਲ ਨਹੀਂ ਬੈਠਣ ਦੇਣਗੇ ਅਤੇ ਨਾ ਹੀ ਅਰਾਮ ਨਾਲ ਸੌਣ ਦੇਣਗੇ।

Next Story
ਤਾਜ਼ਾ ਖਬਰਾਂ
Share it