Begin typing your search above and press return to search.

ਅਮਰੀਕਾ ਵਿਚ ਵਿਦਿਆਰਥੀਆਂ ਉਪਰ ਗੋਲੀਬਾਰੀ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉੱਤਰ ਪੂਰਬ ਫਿਲਾਡੈਲਫੀਆ (ਪੈਨਸਿਲਵਾਨੀਆ) ਵਿਚ ਛੁੱਟੀ ਤੋਂ ਬਾਅਦ ਬੱਸ ਦੀ ਉਡੀਕ ਕਰ ਰਹੇ ਇਕ ਸਕੂਲ ਦੇ ਵਿਦਿਆਰਥੀਆਂ ਉਪਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕਰਨ ਦੀ ਖਬਰ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਵਿਚ 8 ਵਿਦਿਆਰਥੀ ਜਖਮੀ ਹੋਏ ਹਨ। ਪੁਲਿਸ ਕਮਿਸ਼ਨਰ ਕੈਵਿਨ ਬੈਥਲ ਨੇ ਕਿਹਾ ਹੈ ਕਿ ਦੁਪਹਿਰ ਬਾਅਦ […]

ਅਮਰੀਕਾ ਵਿਚ ਵਿਦਿਆਰਥੀਆਂ ਉਪਰ ਗੋਲੀਬਾਰੀ
X

Editor (BS)By : Editor (BS)

  |  10 March 2024 2:00 AM IST

  • whatsapp
  • Telegram

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉੱਤਰ ਪੂਰਬ ਫਿਲਾਡੈਲਫੀਆ (ਪੈਨਸਿਲਵਾਨੀਆ) ਵਿਚ ਛੁੱਟੀ ਤੋਂ ਬਾਅਦ ਬੱਸ ਦੀ ਉਡੀਕ ਕਰ ਰਹੇ ਇਕ ਸਕੂਲ ਦੇ ਵਿਦਿਆਰਥੀਆਂ ਉਪਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕਰਨ ਦੀ ਖਬਰ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਵਿਚ 8 ਵਿਦਿਆਰਥੀ ਜਖਮੀ ਹੋਏ ਹਨ। ਪੁਲਿਸ ਕਮਿਸ਼ਨਰ ਕੈਵਿਨ ਬੈਥਲ ਨੇ ਕਿਹਾ ਹੈ ਕਿ ਦੁਪਹਿਰ ਬਾਅਦ 3 ਵਜੇ ਦੇ ਕਰੀਬ 15 ਤੋਂ 17 ਸਾਲਾਂ ਦੇ ਵਿਦਿਆਰਥੀ ਬੱਸ ਸਟਾਪ ਉਪਰ ਬੱਸ ਦੀ ਉਡੀਕ ਕਰ ਰਹੇ ਸਨ, ਜਦੋਂ 3 ਅਣਪਛਾਤੇ ਵਿਅਕਤੀ ਇਕ ਕਾਰ ਵਿਚ ਆਏ ਤੇ ਉਨਾਂ ਨੇ ਵਿਦਿਆਰਥੀਆਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਨਾਂ ਨੇ ਘੱਟੋ ਘੱਟ 30 ਗੋਲੀਆਂ ਚਲਾਈਆਂ ਤੇ ਦੌੜ ਗਏ। ਉਨਾਂ ਕਿਹਾ ਕਿ ਇਕ 16 ਸਾਲਾ ਵਿਦਿਆਰਥੀ ਦੇ 9 ਗੋਲੀਆਂ ਵੱਜੀਆਂ ਹਨ ਜਿਸ ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀਆਂ ਦੇ ਲੱਤਾਂ,ਬਾਹਾਂ, ਪਿੱਠ ਤੇ ਸਰੀਰ ਦੇ ਉਪਰਲੇ ਹਿੱਸਿਆਂ ਵਿਚ ਗੋਲੀਆਂ ਵੱਜੀਆਂ ਹਨ ਇਨਾਂ ਸਾਰਿਆਂ ਦੀ ਹਾਲਤ ਸਥਿਰ ਹੈ। ਉਨਾਂ ਕਿਹਾ ਕਿ 3 ਅਣਪਛਾਤੇ ਹਮਲਾਵਰਾਂ ਤੇ ਕਾਰ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਫਿਲਾਡੈਲਫੀਆ ਜਾਂਚ ਪੁਲਿਸ ਡਿਪਟੀ ਕਮਿਸ਼ਨਰ ਫਰੈਂਕ ਵਾਨੋਰ ਨੇ ਕਿਹਾ ਹੈ ਕਿ ਇਕ ਨੀਲੇ ਰੰਗ ਦੀ ਹੁੰਡਾਈ ਸੋਨਾਟਾ ਕਾਰ ਬਰਾਮਦ ਕਰ ਲਈ ਹੈ। ਸਮਝਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਇਸ ਕਾਰ ਦੀ ਵਰਤੋਂ ਕੀਤੀ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਦਾ ਬੀਤੇ ਸੋਮਵਾਰ ਵਾਪਰੀ ਗੋਲੀਬਾਰੀ ਦੀ ਘਟਨਾ ਨਾਲ ਕੋਈ ਸਬੰਧ ਹੈ ਜਾਂ ਨਹੀਂ ਜਿਸ ਘਟਨਾ ਵਿਚ ਵੀ ਫਿਲਾਡੈਲਫੀਆ ਦੇ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਨਾਂ ਕਿਹਾ ਕਿ ਜੇਕਰ ਦੋਨਾਂ ਘਟਨਾਵਾਂ ਦਾ ਆਪਸ ਵਿਚ ਸਬੰਧ ਹੋਇਆ ਤਾਂ ਉਹ ਵਿਦਿਆਰਥੀਆਂ ਵਿਚਾਲੇ ਚਲ ਰਹੇ ਝਗੜੇ ਨੂੰ ਛੇਤੀ ਨਿਪਟਾਉਣ ਦੀ ਕੋਸ਼ਿਸ਼ ਕਰਨਗੇ।

Next Story
ਤਾਜ਼ਾ ਖਬਰਾਂ
Share it