ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਗੋਲੀਬਾਰੀ, 4 ਹਲਾਕ
ਫਲੋਰੀਡਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਗੋਲੀਬਾਰੀ ਦੌਰਾਨ ਇਕ ਸੇਵਾ ਮੁਕਤ ਪਾਦਰੀ ਅਤੇ ਉਸ ਦੀ ਭੈਣ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਸ਼ੱਕੀ ਵੀ ਪੁਲਿਸ ਗੋਲੀ ਨਾਲ ਮਾਰਿਆ ਗਿਆ। ਪੁਲਿਸ ਨੇ ਦੱਸਿਆ ਕਿ 24 ਸਾਲ ਦੇ ਨੌਜਵਾਨ ਨੇ ਪਾਦਰੀ ਅਤੇ ਉਸ ਦੀ ਭੈਣ ਦੇ ਕਤਲ ਮਗਰੋਂ ਆਪਣੇ ਦਾਦੇ […]
By : Editor Editor
ਫਲੋਰੀਡਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਗੋਲੀਬਾਰੀ ਦੌਰਾਨ ਇਕ ਸੇਵਾ ਮੁਕਤ ਪਾਦਰੀ ਅਤੇ ਉਸ ਦੀ ਭੈਣ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਸ਼ੱਕੀ ਵੀ ਪੁਲਿਸ ਗੋਲੀ ਨਾਲ ਮਾਰਿਆ ਗਿਆ। ਪੁਲਿਸ ਨੇ ਦੱਸਿਆ ਕਿ 24 ਸਾਲ ਦੇ ਨੌਜਵਾਨ ਨੇ ਪਾਦਰੀ ਅਤੇ ਉਸ ਦੀ ਭੈਣ ਦੇ ਕਤਲ ਮਗਰੋਂ ਆਪਣੇ ਦਾਦੇ ਨੂੰ ਵੀ ਗੋਲੀਆਂ ਨਾਲ ਵਿੰਨ ਦਿਤਾ।
ਸ਼ੱਕੀ ਨੇ ਪਾਦਰੀ ਅਤੇ ਉਸ ਦੀ ਭੈਣ ਨੂੰ ਗੋਲੀ ਮਾਰੀ
ਪੁਲਿਸ ਨੇ ਦੱਸਿਆ ਕਿ ਪਾਮ ਬੀਚ ਦੇ ਉਤਰ ਪੂਰਬੀ ਇਲਾਕੇ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ ਗੜਬੜ ਹੋਣ ਦੀ ਇਤਲਾਹ ਮਿਲੀ। ਪੁਲਿਸ ਅਫਸਰ ਮੌਕੇ ’ਤੇ ਪੁੱਜੇ ਤਾਂ 24 ਸਾਲ ਦਾ ਨੌਜਵਾਨ ਉਥੋਂ ਫਰਾਰ ਹੋ ਗਿਆ। ਇਸੇ ਦੌਰਾਨ ਨੌਜਵਾਨ ਦੇ ਇਕ ਰਿਸ਼ਤੇਦਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਗੱਡੀ ਵਿਚ ਕਈ ਹਥਿਆਰ ਮੌਜੂਦ ਸਨ। ਪੁਲਿਸ ਅਫਸਰਾਂ ਨੇ ਨੌਜਵਾਨ ਦਾ ਪਿੱਛਾ ਕੀਤਾ ਅਤੇ ਟੇਜ਼ਰ ਰਾਹੀਂ ਰੋਕਣ ਦਾ ਯਤਨ ਕਰਨ ਲੱਗੇ ਪਰ ਸਫਲਤਾ ਨਾ ਮਿਲੀ।
ਫਿਰ ਆਪਣੇ ਦਾਦੇ ਨੂੰ ਗੋਲੀਆਂ ਨਾਲ ਵਿੰਨਿਆ
ਦੂਜੇ ਪਾਸੇ ਨੌਜਵਾਨ ਦੇ ਹੱਥ ਪਸਤੌਲ ਲੱਗ ਗਈ ਅਤੇ ਉਸ ਨੇ ਗੋਲੀਆਂ ਚਲਾ ਦਿਤੀਆਂ। ਗੋਲੀਬਾਰੀ ਦੌਰਾਨ ਜਿਥੇ ਦੋ ਪੁਲਿਸ ਅਫਸਰ ਜ਼ਖਮੀ ਹੋਏ ਉਥੇ ਹੀ ਇਕ ਸਾਬਕਾ ਪਾਦਰੀ ਅਤੇ ਉਸ ਦੀ ਭੈਣ ਦਮ ਤੋੜ ਗਏ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਸਾਬਕਾ ਪਾਦਰੀ ਅਤੇ ਉਸ ਦੀ ਭੈਣ ਦਾ ਨੌਜਵਾਨ ਨਾਲ ਕੋਈ ਸਬੰਧ ਸੀ ਜਾਂ ਨਹੀਂ। ਪਾਮ ਬੇਅ ਸ਼ਹਿਰ ਦੇ ਮੇਅਰ ਰੌਬ ਮੈਡੀਨਾ ਨੇ ਕਿਹਾ ਕਿ ਇਸ ਦੁਖ ਭਰੀ ਖਬਰ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿਤਾ ਹੈ।