Begin typing your search above and press return to search.

ਮਿਸੀਸਾਗਾ ਦੇ ਨਾਈਟ ਕਲੱਬ ’ਚ ਗੋਲੀਬਾਰੀ, 19 ਸਾਲ ਮੁਟਿਆਰ ਦੀ ਮੌਤ

ਮਿਸੀਸਾਗਾ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੇ ਨਾਈਟ ਕਲੱਬ ਵਿਚ ਹੋਈ ਗੋਲੀਬਾਰੀ ਦੌਰਾਨ 19 ਸਾਲ ਮੁਟਿਆਰ ਦਮ ਤੋੜ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡਿਕਸੀ ਰੋਡ ਅਤੇ ਐਗÇਲੰਟਨ ਐਵੇਨਿਊ ਈਸਟ ਇਲਾਕੇ ਵਿਚ ਐਤਵਾਰ ਵੱਡੇ ਤੜਕੇ ਤਕਰੀਬਨ ਪੌਣੇ ਦੋ ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਆਂ […]

ਮਿਸੀਸਾਗਾ ਦੇ ਨਾਈਟ ਕਲੱਬ ’ਚ ਗੋਲੀਬਾਰੀ, 19 ਸਾਲ ਮੁਟਿਆਰ ਦੀ ਮੌਤ
X

Editor EditorBy : Editor Editor

  |  1 Jan 2024 2:48 AM GMT

  • whatsapp
  • Telegram
ਮਿਸੀਸਾਗਾ, 1 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੇ ਨਾਈਟ ਕਲੱਬ ਵਿਚ ਹੋਈ ਗੋਲੀਬਾਰੀ ਦੌਰਾਨ 19 ਸਾਲ ਮੁਟਿਆਰ ਦਮ ਤੋੜ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡਿਕਸੀ ਰੋਡ ਅਤੇ ਐਗÇਲੰਟਨ ਐਵੇਨਿਊ ਈਸਟ ਇਲਾਕੇ ਵਿਚ ਐਤਵਾਰ ਵੱਡੇ ਤੜਕੇ ਤਕਰੀਬਨ ਪੌਣੇ ਦੋ ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਆਂ ਨਾਈਟ ਕਲੱਬ ਦੇ ਅੰਦਰ ਚੱਲੀਆਂ ਜਾਂ ਇਸ ਦੇ ਬਾਹਰ।
ਮੌਕੇ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ 19 ਸਾਲਾ ਮੁਟਿਆਰ ਨਾਜ਼ੁਕ ਹਾਲਤ ਵਿਚ ਮਿਲੀ ਜਿਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਪਰ ਕੁਝ ਦੇਰ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ। ਪੁਲਿਸ ਮੁਤਾਬਕ ਗੋਲੀਬਾਰੀ ਦੌਰਾਨ ਕੋਈ ਹੋਰ ਜ਼ਖਮੀ ਨਹੀਂ ਹੋਇਆ। ਗੋਲੀਆਂ ਚੱਲਣ ਦੀ ਇਹ ਵਾਰਦਾਤ ਆਮ ਲੋਕਾਂ ਵਾਸਤੇ ਖਤਰਾ ਪੈਦਾ ਨਹੀਂ ਕਰਦੀ ਅਤੇ ਫਿਲਹਾਲ ਸ਼ੱਕੀ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।
ਕਾਂਸਟੇਬਲ ਮਨਦੀਪ ਖਟੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਮਲਾ ਹੌਮੀਸਾਈਡ ਯੂਨਿਟ ਦੇ ਸਪੁਰਦ ਕਰ ਦਿਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਰਨ ਵਾਲੀ ਕੁੜੀ ਨਾਈਟ ਕਲੱਬ ਦੇ ਬਾਹਰ ਖੜੀ ਸੀ ਜਦੋਂ ਗੋਲੀਆਂ ਚੱਲੀਆਂ। ਵਾਰਦਾਤ ਦੇ ਮੱਦੇਨਜ਼ਰ ਐਗÇਲੰਟਨ ਐਵੇਨਿਊ ਈਸਟ ਨੂੰ ਡਿਕਸੀ ਰੋਡ ਅਤੇ ਬਰਗੌਇਨ ਸਟ੍ਰੀਟ ਦਰਮਿਆਨ ਬੰਦ ਕਰ ਰੱਖਿਆ ਗਿਆ। ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ।
Next Story
ਤਾਜ਼ਾ ਖਬਰਾਂ
Share it