ਕੈਨੇਡਾ ਵਿਚ ਇਕ ਹੋਰ ਸਿੱਖ ਪਰਵਾਰ ਦੇ ਘਰ ’ਤੇ ਗੋਲੀਬਾਰੀ
ਬਰੈਂਪਟਨ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਹੋਰ ਸਿੱਖ ਪਰਵਾਰ ਦੇ ਘਰ ’ਤੇ ਹਮਲਾ ਕੀਤਾ ਗਿਆ ਹੈ। ਬੀ.ਸੀ. ਦੇ ਸਰੀ ਸ਼ਹਿਰ ਮਗਰੋਂ ਉਨਟਾਰੀਓ ਦੇ ਬਰੈਂਪਟਨ ਵਿਖੇ ਇੰਦਰਜੀਤ ਸਿੰਘ ਗੋਸਲ ਦੇ ਉਸਾਰੀ ਅਧੀਨ ਘਰ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ। ਗੁਰਪਤਵੰਤ ਸਿੰਘ ਪੰਨੂ ਦੇ ਹਮਾਇਤੀ ਮੰਨੇ ਜਾਂਦੇ ਇੰਦਰਜੀਤ ਸਿੰਘ ਗੋਸਲ ਵੱਲੋਂ 17 ਫਰਵਰੀ ਨੂੰ […]
By : Editor Editor
ਬਰੈਂਪਟਨ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਹੋਰ ਸਿੱਖ ਪਰਵਾਰ ਦੇ ਘਰ ’ਤੇ ਹਮਲਾ ਕੀਤਾ ਗਿਆ ਹੈ। ਬੀ.ਸੀ. ਦੇ ਸਰੀ ਸ਼ਹਿਰ ਮਗਰੋਂ ਉਨਟਾਰੀਓ ਦੇ ਬਰੈਂਪਟਨ ਵਿਖੇ ਇੰਦਰਜੀਤ ਸਿੰਘ ਗੋਸਲ ਦੇ ਉਸਾਰੀ ਅਧੀਨ ਘਰ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ। ਗੁਰਪਤਵੰਤ ਸਿੰਘ ਪੰਨੂ ਦੇ ਹਮਾਇਤੀ ਮੰਨੇ ਜਾਂਦੇ ਇੰਦਰਜੀਤ ਸਿੰਘ ਗੋਸਲ ਵੱਲੋਂ 17 ਫਰਵਰੀ ਨੂੰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਅੱਗੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਜਿਸ ਮਗਰੋਂ ਵਾਰਦਾਤ ਸਾਹਮਣੇ ਆਈ।
ਬਰੈਂਪਟਨ ਦੇ ਇੰਦਰਜੀਤ ਸਿੰਘ ਗੋਸਲ ਨੂੰ ਬਣਾਇਆ ਨਿਸ਼ਾਨਾ
ਪੀਲ ਰੀਜਨਲ ਪੁਲਿਸ ਨੇ ਗੋਲੀ ਚੱਲਣ ਦੀ ਤਸਦੀਕ ਕਰ ਦਿਤੀ ਹੈ। ‘ਦਾ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਉਸਾਰੀ ਅਧੀਨ ਘਰ ਦੇ ਬਾਰੀ ਵਿਚੋਂ ਗੋਲੀ ਲੰਘਣ ਦਾ ਨਿਸ਼ਾਨ ਮਿਲਿਆ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਹੋਰ ਗੋਲੀਆਂ ਚੱਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਗਿਆ। ਇੰਦਰਜੀਤ ਸਿੰਘ ਗੋਸਲ ਨੇ ਗੋਲੀਬਾਰੀ ਦੀ ਵਾਰਦਾਤ ਮਗਰੋਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਈ ਧਮਕੀ ਜਾਂ ਹਿੰਸਾ ਉਸ ਨੂੰ ਆਪਣੇ ਮਕਸਦ ਤੋਂ ਪਿੱਛੇ ਹਟਣ ਲਈ ਮਜਬੂਰ ਨਹੀਂ ਕਰ ਸਕਦੀ।
ਸਰੀ ਵਿਖੇ ਸਿਮਰਨਜੀਤ ਸਿੰਘ ਦੇ ਘਰ ’ਤੇ ਚੱਲੀਆਂ ਸਨ ਗੋਲੀਆਂ
ਉਨ੍ਹਾਂ ਅੱਗੇ ਕਿਹਾ ਕਿ ਉਹ ਕਈ ਵਾਰ ਭਾਰਤੀ ਕੌਂਸਲੇਟ ਨੇੜੇ ਖਾਲਿਸਤਾਨ ਹਮਾਇਤੀ ਰੈਲੀਆਂ ਕਰ ਚੁੱਕੇ ਹਨ ਅਤੇ ਇਸੇ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੀਲ ਰੀਜਨਲ ਪੁਲਿਸ ਦੇ ਕਾਂਸਟੇਬਲ ਟਾਇਲਰ ਬੈਲ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਫਿਲਹਾਲ ਇਸ ਵਾਰਦਾਤ ਨੂੰ ਇੰਦਰਜੀਤ ਸਿੰਘ ਗੋਸਲ ਦੀ ਖਾਲਿਸਤਾਨ ਹਮਾਇਤੀ ਰੈਲੀਆਂ ਵਿਚ ਸ਼ਮੂਲੀਅਤ ਨਾਲ ਜੋੜ ਕੇ ਵੇਖਣਾ ਜਲਦਬਾਜ਼ੀ ਹੋਵੇਗੀ।
ਖੁਫੀਆ ਰਿਪੋਰਟ ਵਿਚ ਕਿਸਾਨਾਂ ਦਾ ਦਿੱਲੀ ਘੇਰਨ ਦਾ ਪਲਾਨ ਡੀਕੋਡ
ਸ਼ੰਭੂ ਬਾਰਡਰ, 13 ਫ਼ਰਵਰੀ, ਨਿਰਮਲ : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਮਾਰਚ ਲਈ ਰਵਾਨਾ ਹੋਏ ਹਨ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਪੁਲਿਸ ਨੇ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕੰਕਰੀਟ ਦੇ ਬੈਰੀਅਰ, ਲੋਹੇ ਦੀਆਂ ਮੇਖਾਂ ਅਤੇ ਕੰਡਿਆਲੀ ਤਾਰਾਂ ਲਗਾ ਕੇ ਕਿਸਾਨਾਂ ਨੂੰ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਭ ਦੇ ਵਿਚਕਾਰ, ਖੁਫੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨ ਪ੍ਰਦਰਸ਼ਨਕਾਰੀ ਸਰਹੱਦ ਦੇ ਆਲੇ-ਦੁਆਲੇ ਦੇ ਦੂਰ-ਦੁਰਾਡੇ ਇਲਾਕਿਆਂ ਅਤੇ ਸੜਕਾਂ ਤੋਂ ਜਿੱਥੇ ਵਾਹਨ ਨਹੀਂ ਲੰਘ ਸਕਦੇ ਹਨ, ਤੋਂ ਛੋਟੇ ਸਮੂਹਾਂ ਵਿੱਚ ਪੈਦਲ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ। ਇੰਨਾ ਹੀ ਨਹੀਂ ਕਿਸਾਨ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਵੀ ਲੈ ਕੇ ਜਾ ਰਹੇ ਹਨ, ਤਾਂ ਜੋ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਲੰਬੇ ਸਮੇਂ ਤੱਕ ਡਟ ਕੇ ਖੜ੍ਹੇ ਹੋ ਸਕਣ।
ਖ਼ੁਫ਼ੀਆ ਜਾਣਕਾਰੀ ਅਨੁਸਾਰ ਕਿਸਾਨਾਂ ਨੇ 1500 ਟਰੈਕਟਰਾਂ ਅਤੇ 500 ਤੋਂ ਵੱਧ ਵਾਹਨਾਂ ਨਾਲ ਪੰਜਾਬ ਤੋਂ ਦਿੱਲੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਕਿਸਾਨ ਸ਼ੰਭੂ ਸਰਹੱਦ (ਅੰਬਾਲਾ), ਖਨੌਰੀ (ਜੀਂਦ) ਅਤੇ ਡੱਬਵਾਲੀ (ਸਿਰਸਾ) ਤੋਂ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਕੋਲ ਕਰੀਬ 6 ਮਹੀਨਿਆਂ ਦਾ ਰਾਸ਼ਨ ਹੈ।