Begin typing your search above and press return to search.

ਅਕਾਲੀ ਦਲ ਨੂੰ ਝਟਕਾ, ਸੀਨੀਅਰ ਨੇਤਾ ਮੁਹੰਮਦ ਓਵੈਸ ‘ਆਪ’ ਵਿਚ ਸ਼ਾਮਲ

ਮਾਲੇਰਕੋਟਲਾ, 9 ਦਸੰਬਰ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਨੇਤਾ ਮੁਹੰਮਦ ਓਵੈਸ ਆਪ ਵਿਚ ਸ਼ਾਮਲ ਹੋ ਗਏ ਹਨ। ਸ਼ਨੀਵਾਰ ਨੂੰ ਉਹ ਚੰਡੀਗੜ੍ਹ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਮੁਹੰਮਦ ਮਲੇਰਕੋਟਲਾ ਵਿੱਚ ਅਕਾਲੀ ਦਲ ਦਾ ਸਰਗਰਮ ਆਗੂ ਸੀ। ਮੁਹੰਮਦ ਦੀ ਇਸ ਖੇਤਰ ਵਿੱਚ ਵਰਕਰਾਂਾਂ […]

ਅਕਾਲੀ ਦਲ ਨੂੰ ਝਟਕਾ, ਸੀਨੀਅਰ ਨੇਤਾ ਮੁਹੰਮਦ ਓਵੈਸ ‘ਆਪ’ ਵਿਚ ਸ਼ਾਮਲ
X

Editor EditorBy : Editor Editor

  |  9 Dec 2023 9:41 AM IST

  • whatsapp
  • Telegram


ਮਾਲੇਰਕੋਟਲਾ, 9 ਦਸੰਬਰ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਨੇਤਾ ਮੁਹੰਮਦ ਓਵੈਸ ਆਪ ਵਿਚ ਸ਼ਾਮਲ ਹੋ ਗਏ ਹਨ। ਸ਼ਨੀਵਾਰ ਨੂੰ ਉਹ ਚੰਡੀਗੜ੍ਹ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਮੁਹੰਮਦ ਮਲੇਰਕੋਟਲਾ ਵਿੱਚ ਅਕਾਲੀ ਦਲ ਦਾ ਸਰਗਰਮ ਆਗੂ ਸੀ। ਮੁਹੰਮਦ ਦੀ ਇਸ ਖੇਤਰ ਵਿੱਚ ਵਰਕਰਾਂਾਂ ਅਤੇ ਆਮ ਲੋਕਾਂ ਵਿੱਚ ਚੰਗੀ ਪਕੜ ਹੈ। ਉਨ੍ਹਾਂ ਦਾ ਪਾਰਟੀ ਛੱਡਣਾ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਮੁਹੰਮਦ ਓਵੈਸ ਇੱਕ ਮਸ਼ਹੂਰ ਉਦਯੋਗਪਤੀ ਅਤੇ ਸਟਾਰ ਇਮਪੈਕਟ ਦੇ ਐਮ.ਡੀ. ਹਨ। ਉਨ੍ਹਾਂ ਨੇ 2017 ਦੀ ਵਿਧਾਨ ਸਭਾ ਚੋਣ ਮਾਲੇਰਕੋਟਲਾ ਤੋਂ ਅਕਾਲੀ ਦਲ ਦੀ ਟਿਕਟ ’ਤੇ ਲੜੀ ਸੀ। ਉਨ੍ਹਾਂ ਨੂੰ ਕਾਂਗਰਸ ਦੀ ਰਜ਼ੀਆ ਸੁਲਤਾਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੌਰਾਨ ਜਦੋਂ ਵੀ ਅਕਾਲੀ ਦਲ ਚੋਣਾਂ ਹਾਰਿਆ ਤਾਂ ਓਵੈਸ ਨੇ ਅਕਾਲੀ ਦਲ ਪ੍ਰਤੀ ਆਪਣੀਆਂ ਸਰਗਰਮੀਆਂ ਘਟਾ ਦਿੱਤੀਆਂ। ਉਹ ਪਾਰਟੀ ਦੇ ਪ੍ਰੋਗਰਾਮਾਂ ਤੋਂ ਵੀ ਦੂਰ ਰਹਿਣ ਲੱਗੇ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਓਵੈਸ ਪਾਰਟੀ ਛੱਡ ਦੇਣਗੇ। ਹੁਣ ਉਹੀ ਗੱਲ ਹੋਈ। ਸ਼ਨੀਵਾਰ ਨੂੰ ਓਵੈਸ ਦੇ ‘ਆਪ’ ’ਚ ਸ਼ਾਮਲ ਹੁੰਦੇ ਹੀ ਅਕਾਲੀ ਦਲ ’ਚ ਹਲਚਲ ਤੇਜ਼ ਹੋ ਗਈ ਹੈ।

Next Story
ਤਾਜ਼ਾ ਖਬਰਾਂ
Share it