ਸ਼੍ਰੋਮਣੀ ਅਕਾਲੀ ਦਲ (ਅ ) ਨੇ ਲੋਕ ਸਭਾ ਚੋਣਾਂ ਲਈ ਤਿਆਰੀ ਆਰੰਭੀ
ਸੰਗਰੂਰ,29 ਜਨਵਰੀ (ਜਗਸੀਰ ਲੌਂਗੋਵਾਲ )- ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ਮਾਨ) ਵੱਲੋ ਆਪਣੇ ਬਲਬੂਤੇ ’ਤੇ ਆਉਣ ਵਾਲੀਆ ਲੋਕ ਸਭਾ ਚੋਣਾਂ ਲੜਨ ਲਈ ਤਿਆਰੀ ਆਰੰਭ ਦਿੱਤੀ ਗਈ ਹੈ। ਅਂਜ ਕੌਲਾ ਪਾਰਕ ਵਿਖੇ ਸੰਗਰੂਰ ਵਿਖੇ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਆਗੁਆ ਦੀ ਮੀਟਿੰਗ ਰੱਖੀ ਗਈ, ਜਿਸ ਵਿਚ ਹਲਕਾ ਸੰਗਰੂਰ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ […]
By : Editor Editor
ਸੰਗਰੂਰ,29 ਜਨਵਰੀ (ਜਗਸੀਰ ਲੌਂਗੋਵਾਲ )- ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ਮਾਨ) ਵੱਲੋ ਆਪਣੇ ਬਲਬੂਤੇ ’ਤੇ ਆਉਣ ਵਾਲੀਆ ਲੋਕ ਸਭਾ ਚੋਣਾਂ ਲੜਨ ਲਈ ਤਿਆਰੀ ਆਰੰਭ ਦਿੱਤੀ ਗਈ ਹੈ। ਅਂਜ ਕੌਲਾ ਪਾਰਕ ਵਿਖੇ ਸੰਗਰੂਰ ਵਿਖੇ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਆਗੁਆ ਦੀ ਮੀਟਿੰਗ ਰੱਖੀ ਗਈ, ਜਿਸ ਵਿਚ ਹਲਕਾ ਸੰਗਰੂਰ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਨੇ ਵਿਸੇਸ਼ ਤੌਰ ’ਤੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਬਲਿਕ ਹੁਣ ਕੰਮ ਨੁੰ ਦੇਖਕੇ ਨੁਮਾਇੰਦਿਆ ਨੂੰ ਚੁਣਦੀ ਹੈ।
ਸ. ਸਿਮਰਨਜੀਤ ਸਿੰਘ ਮਾਨ ਦੀ ਪੰਜਾਬ ਪ੍ਰਤੀ ਸੋਚ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਤੋਂ ਨਰਾਜ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਸ. ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਵਿਚ ਭੇਜਿਆ। ਜਿਥੇ ਇਕੱਲੇ ਮੈਂਬਰ ਪਾਰਲੀਮੈਂਟ ਹੁੰਦਿਆ ਪੰਜਾਬ ਦੇ ਹਰ ਮੁੱਦੇ ਨੁੰ ਉਠਾਇਆ ਅਤੇ ਹਰ ਵਰਗ ਨੁੰ ਬਿਨਾਂ ਵਿਤਕਰਾ ਬਣਦੀ ਗ੍ਰਾਟ ਵੰਡੀ। ਆਪਣੇ ਹਲਕੇ ’ਚ ਅੰਗਹੀਣਾ ਨੁੰ ਮੋਟਰਟ੍ਰਾਈਸਾਈਕਲਾਂ , ਕੰਨਾਂ ਦੀਆ ਮਸੀਨਾਾ ,ਲੋੜਵੰਦਾਂ ਨੁੰ ਘਰ ਲਈ ਗ੍ਰਾਂਟ, ਕੈਂਸਰ ਮਰੀਜਾ ਨੁੰ ਇਲਾਜ ਲਈ ਗ੍ਰਾਂਟ, ਪ੍ਰਧਾਨ ਮੰਤਰੀ ਯੋਜਨਾ ’ਚੋ ਸੜਕਾਂ, ਮਾਲੇਰਕੋਟਲਾ,ਬਰਨਾਲਾ, ਸੰਗਰੂਰ ਜ਼ਿਲਿਆਂ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ।
ਹੁਣ ਤੱਕ ਦਾ ਸੰਗਰੂਰ ਤੋਂ ਪਹਿਲਾ ਐਮ ਪੀ ਹੈ ਜਿਸ ਨੇ ਬਿਨਾ ਬਿਤਕਰਾ ਸਭ ਤੋਂ ਵੱਧ ਗ੍ਰਾਂਟ ਵੰਡੀ। ਗਊਸ਼ਾਲਾਂ ਨੁੰ ਗ੍ਰਾਂਟਾ ਵੰਡਕੇ ਹਿੰਦੁ ਵੀਰਾ ਦਾ ਦਿਲ ਜਿੱਤਿਆ। ਉਹਨਾ ਵਰਕਰਾ ਨੁੰ ਹੁਣ ਤੋਂ ਹੀ ਲੋਕ ਸਭਾ ਲਈ ਤਿਆਰੀ ਕਰਨ ਲਈ ਪਬਲਿਕ ਨੁੰ ਨਾਲ ਜੋੜਨ ਦੀ ਬੇਨਤੀ ਕੀਤੀ। ਸ਼ਹਿਰ ਦੇ 29 ਵਾਰਡਾਂ ਲਈ ਬੁਥ ਲੇਵਲ ’ਤੇ ਵਰਕਰਾ ਦੀਆ ਲਿਸਟਾ ਬਣਾਉਣ ਲਈ ਕਮੇਟੀ ਦਾ ਗਠਨ ਵੀ ਕੀਤਾ। ਜਿਸ ਵਿਚ ਹਰਪ੍ਰੀਤ ਸਿੰਘ ਸ਼ਹਿਰੀ ਮੀਤ ਪ੍ਰਧਾਨ, ਬੀਬੀ ਹਰਪਾਲ ਕੌਰ, ਗੁਰਵਿੰਦਰ ਸਿੰਘ ਬੱਬੀ, ਗੁਰਪਾਲ ਸਿੰਘ, ਸਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਹਲਕਾ ਇੰਨਚਾਰਜ ਗੁਰਨੈਬ ਸਿੰਘ ਰਾਮਪੁਰਾ ਕਰਨਗੇ। ਇੱਕ ਹਫਤੇ ਵਿੱਚ ਸ਼ਹਿਰ ਦੇ ਹਰ ਬੁਥ ਤੋਂ 10 ਮੈਬਰਾਂ ਦੀ ਲਿਸਟ ਬਣਾਈ ਜਾਵੇਗੀ, ਜੋ ਲੋਕ ਸਭਾ ਲਈ ਸਹਿਰ ਸੰਗਰੂਰ ਨੂੰ ਪਾਰਟੀ ਵੱਲੋ ਕੀਤੇ ਕੰਮਾ ਬਾਰੇ ਜਾਗਰੁਕ ਕਰੇਗੀ।
ਸ਼ਹਿਰੀ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੇ ਵਿਸਵਾਸ਼ ਦੁਆਇਆ ਕਿ ਸ ਸਿਮਰਨਜੀਤ ਸਿੰਘ ਮਾਨ ਦੀ ਸੋਚ ਹਰ ਘਰ ਤੱਕ ਪਹੁੰਚਾਈ ਜਾਵੇਗੀ ਅਤੇ ਸ਼ਹਿਰ ਸੰਗਰੂਰ ’ਚੋ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਕੇ ਸ. ਮਾਨ ਨੂੰ ਦੋਬਾਰਾ ਪਾਰਲੀਮੈਂਟ ਭੇਜਿਆ ਜਾਵੇਗੀ। ਇਸ ਮੌਕੇ ਸ. ਗੁਰਨੈਬ ਸਿੰਘ ਰਾਮਪੁਰਾ ਨੇ ਸਾਰੇ ਆਏ ਮੈਬਰਾ ਦਾ ਧੰਨਵਾਦ ਕੀਤਾ ਤੇ ਹੁਣੇ ਤੋਂ ਲੋਕ ਸਭਾ ਸੰਗਰੂਰ ਲਈ ਡਟਕੇ ਪਹਿਰਾ ਦੇਣ ਦੀ ਅਪੀਲ ਕੀਤੀ ਤਾ ਜੋ ਦੁਆਰਾ ਸ ਮਾਨ ਨੁੰ ਪਾਰਲੀਮੈਂਟ ਭੇਜਿਆ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਅਮਰ ਸਿੰਘ, ਗੁਰਮੀਤ ਸਿੰਘ ਨਾਗੀ, ਕੁਲਵੀਰ ਕਾਲਾ, ਗੁਰਜੀਤ ਸਿੰਘ, ਕੁਲਦੀਪ ਸਿੰਘ, ਗੁਰਪਾਲ ਸਿੰਘ, ਗੁਰਮੀਤ ਸਿੰਘ, ਕੁਲਵੀਰ ਸਿੰਘ, ਗੁਰਵਿੰਦਰ ਸਿੰਘ, ਮਨੀਸ਼ ਚੌਹਾਨ, ਰੋਹਿਤ ਕਾਮਰਾ, ਰਾਮ ਕਿਸ਼ਨ, ਹਰਚਰਨ ਸਿੰਘ, ਧੰਦੇ ਸਿੰਘ, ਭੁਪਿੰਦਰ ਸਿੰਘ, ਸਿਮਰਜੀਤ ਸਿੰਘ, ਹਰਦੀਪ ਸਿੰਘ, ਸਵਰਨ ਸਿੰਘ,ਬਲਦੇਵ ਸਿੰਘ, ਮਲਕੀਤ ਸਿੰਘ, ਪ੍ਰੀਤਮ ਸਿੰਘ ਆਦਿ ਹਾਜਰ ਸਨ।