ਸ਼ੈਲੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਸ਼ਹਿਰੀ ਪ੍ਰਧਾਨ ਨਿਯੁਕਤ
ਲੌਂਗੋਵਾਲ,29 ਜਨਵਰੀ (ਜਗਸੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸ.ਸਿਮਰਨਜੀਤ ਸਿੰਘ ਮਾਨ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਲੌਂਗੋਵਾਲ ਇਕਾਈ ਦੇ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਸ਼ੰਕਰ ਸਵੀਟਸ ਹੋਟਲ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਭਰਵੀਂ ਮੀਟਿੰਗ […]
By : Editor Editor
ਲੌਂਗੋਵਾਲ,29 ਜਨਵਰੀ (ਜਗਸੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸ.ਸਿਮਰਨਜੀਤ ਸਿੰਘ ਮਾਨ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਲੌਂਗੋਵਾਲ ਇਕਾਈ ਦੇ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਸ਼ੰਕਰ ਸਵੀਟਸ ਹੋਟਲ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਹਰਦੀਪ ਸਿੰਘ, ਲੋਹਾਖੇੜਾ (ਆਸਟ੍ਰੇਲੀਆ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਬੁਲਾਰਿਆਂ ਨੇ ਸ.ਸਿਮਰਨਜੀਤ ਸਿੰਘ ਮਾਨ ਵੱਲੋਂ ਹਲਕੇ ਲਈ ਕੀਤੇ ਵਿਕਾਸ ਕਾਰਜਾਂ ਬਾਰੇ ਖੁੱਲ ਕੇ ਚਾਨਣਾ ਪਾਇਆ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਾਨ ਸਾਹਿਬ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਯਤਨ ਆਰੰਭ ਕਰਨ ਲਈ ਕਿਹਾ। ਜਿੱਥੇ ਚੋਣਾਂ ਸਬੰਧੀ ਚਰਚਾ ਕੀਤੀ ਗਈ ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕਰਨ ਲਈ ਕਿਹਾ ਤਾਂ ਕਿ ਆਉਣ ਵਾਲੀਆਂ ਨਸਲਾਂ ਬਚ ਸਕਣ। ਇਸ ਮੌਕੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸ਼ੈਲੀ ਸ਼ਰਮਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੌਂਗੋਵਾਲ ਦੇ ਸ਼ਹਿਰੀ ਪ੍ਰਧਾਨ ਚੁਣਿਆ ਗਿਆ। ਜਗਸੀਰ ਸਿੰਘ ਲੋਹਾਖੇੜਾ ਨੂੰ ਜਿਲ੍ਹਾ ਜਨਰਲ ਸਕੱਤਰ, ਸੁਖਜਿੰਦਰ ਸਿੰਘ ਰੰਧਾਵਾ ਨੂੰ ਸਰਕਲ ਸਕੱਤਰ, ਗੁਰਤੇਜ ਸਿੰਘ ਯੂਥ ਪ੍ਰਧਾਨ ਸਰਕਲ, ਰਘਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਸਰਕਲ ਬਣਾਇਆ ਗਿਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਦਫ਼ਤਰ ਇੰਚਾਰਜ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਦੁੱਗਾਂ, ਰਾਜ ਸਿੰਘ, ਦਰਸ਼ਨ ਸਿੰਘ ਖ਼ਾਲਸਾ, ਸੁਖਚੈਨ ਸਿੰਘ, ਹਾਕਮ ਸਿੰਘ, ਪੱਪੂ ਪਹਲਵਾਨ, ਸਿਮਰਜੀਤ ਸਿੰਘ ਸ਼ੰਭੂ, ਸਤਨਾਮ ਸਿੰਘ ਸੱਤਾ ਰੱਤੋਕੇ,ਹਰਵਿੰਦਰ ਸਿੰਘ ਢੀਂਡਸਾ, ਬਲਵੰਤ ਸਿੰਘ, ਕੁਲਦੀਪ ਸਿੰਘ ਪ੍ਰਿਥੀ, ਬਿੰਦਰ ਦਾਸ, ਗੁਰਜੀਤ ਸਿੰਘ ਕਾਲਾ, ਗੁਰਮੇਲ ਸਿੰਘ ਰੇਲੁ, ਸੰਦੀਪ ਸਿੰਘ ਗੋਸਲ, ਗੁਰਪ੍ਰੀਤ ਸਿੰਘ, ਜੱਗਾ ਸਿੰਘ ਦੁੱਲਟ, ਮਿਸਤਰੀ ਕਰਨੈਲ ਸਿੰਘ, ਚਰਨਜੀਤ ਸ਼ਰਮਾਂ, ਜਸਵੀਰ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ , ਬਲਕਾਰ ਸਿੰਘ ਆਦਿ ਹਾਜ਼ਰ ਸਨ।
ਕੈਨੇਡਾ ਦੀ ਡਰਹਮ ਪਾਰਲੀਮਾਨੀ ਸੀਟ ’ਤੇ ਜ਼ਿਮਨੀ ਚੋਣ 4 ਮਾਰਚ ਨੂੰ
ਔਟਵਾ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਇਕ ਪਾਰਲੀਮਾਨੀ ਸੀਟ ’ਤੇ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਦੋ ਹੋਰ ਸੀਟਾਂ ’ਤੇ ਵੀ ਜਲਦ ਵੋਟਾਂ ਪਵਾਏ ਜਾਣ ਦੇ ਆਸਾਰ ਹਨ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਐਰਿਨ ਓ ਟੂਲ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਖਾਲੀ ਹੋਈ ਡਰਹਮ ਸੀਟ ’ਤੇ 4 ਮਾਰਚ ਨੂੰ ਵੋਟਾਂ ਪੈਣਗੀਆਂ ਜੋ ਪਿਛਲੇ ਦੋ ਦਹਾਕੇ ਤੋਂ ਟੋਰੀਆਂ ਦੇ ਕਬਜ਼ੇ ਹੇਠ ਹੈ। ਭਾਵੇਂ ਡਰਹਮ ਪਾਰਲੀਮਾਨੀ ਸੀਟ ਦੇ ਨਤੀਜੇ ਹਾਊਸ ਆਫ ਕਾਮਨਜ਼ ਸੱਤਾ ਦਾ ਤਵਾਜ਼ਨ ਵਿਗਾੜਨ ਦੀ ਤਾਕਤ ਨਹੀਂ ਰਖਦੇ ਪਰ ਉਨਟਾਰੀਓ ਦੇ 905 ਰੀਜਨ ਵਿਚ ਵੱਖ ਵੱਖ ਪਾਰਟੀਆਂ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਕਿੰਨੇ ਪਾਣੀ ਵਿਚ ਹਨ।
2 ਹੋਰ ਸੀਟਾਂ ’ਤੇ ਜਲਦ ਪਵਾਈਆਂ ਜਾਣਗੀਆਂ ਵੋਟਾਂ
ਸਾਬਕਾ ਕੈਬਨਿਟ ਮੰਤਰੀ ਬੈਵ ਓਡਾ ਨੇ 2004 ਤੋਂ 2012 ਤੱਕ ਡਰਹਮ ਸੀਟ ਦੀ ਨੁਮਾਇੰਦਗੀ ਕੀਤੀ ਅਤੇ ਉਨ੍ਹਾਂ ਦੇ ਅਸਤੀਫੇ ਮਗਰੋਂ ਹੋਈ ਜ਼ਿਮਨੀ ਚੋਣ ਵਿਚ ਐਰਿਨ ਓ ਟੂਲ ਜੇਤੂ ਰਹੇ। ਐਰਿਨ ਓ ਟੂਲ ਨੇ 2015, 2019 ਅਤੇ 2021 ਦੀਆਂ ਚੋਣਾਂ ਵਿਚ ਇਸ ਸੀਟ ’ਤੇ ਜਿੱਤ ਦਰਜ ਕੀਤੀ। ਕੰਜ਼ਰਵੇਟਿਵ ਪਾਰਟੀ ਵੱਲੋਂ ਜ਼ਿਮਨੀ ਚੋਣ ਲਈ ਲੇਖਕ ਅਤੇ ਟਿੱਪਣੀਕਾਰ ਜਮੀਲ ਜਿਵਾਨੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਲਿਬਰਲ ਪਾਰਟੀ ਵੱਲੋਂ ਸਥਾਨਕ ਕੌਂਸਲਰ ਰੌਬਰਟ ਰੌਕ ਨੂੰ ਟਿਕਟ ਦਿਤੀ ਗਈ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਵੱਲੋਂ ਕ੍ਰਿਸ ਬੌਰਜ਼ੀਆ ਨੂੰ ਮੁਕਾਬਲੇ ਵਿਚ ਉਤਾਰਿਆ ਗਿਆ ਹੈ। ਡਰਹਮ ਸੀਟ ਤੋਂ ਇਲਾਵਾ ਉਨਟਾਰੀਓ ਦੀ ਟੋਰਾਂਟੋ-ਸੇਂਟ ਪੌਲ ਸੀਟ ਵੀ ਖਾਲੀ ਹੈ ਜੋ ਸਾਬਕਾ ਲਿਬਰਲ ਮੰਤਰੀ ਕੈਰੋਲਿਨ ਬੈਨੇਟ ਦੇ ਅਸਤੀਫੇ ਕਾਰਨ ਖਾਲੀ ਹੋਈ।
ਕੈਨੇਡੀਅਨ ਸਿਆਸਤ ਦੀ ਤਸਵੀਰ ਪੇਸ਼ ਕਰਨਗੇ ਟੋਰਾਂਟੋ-ਸੇਂਟ ਪੌਲ ਸੀਟ ਦੇ ਨਤੀਜੇ
ਸਾਬਕਾ ਮੰਤਰੀ ਡੇਵਿਡ ਲਾਮੇਟੀ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਮੌਂਟਰੀਅਲ ਇਲਾਕੇ ਦੀ ਲਾਸਾਲ-ਇਮਾਰਡ-ਵਰਡਨ ਸੀਟ ਖਾਲੀ ਹੋ ਗਈ ਸੀ ਅਤੇ ਇਥੇ ਹੀ ਵੀ ਜਲਦ ਜ਼ਿਮਨੀ ਚੋਣ ਦਾ ਐਲਾਨ ਹੋ ਸਕਦਾ ਹੈ। ਕੈਨੇਡਾ ਦੇ ਕੌਮੀ ਸਰਵੇਖਣਾਂ ਵਿਚ ਕੰਜ਼ਰਵੇਟਿਵ ਪਾਰਟੀ ਦਾ ਹੱਥ ਉਪਰ ਦੱਸਿਆ ਜਾ ਰਿਹਾ ਹੈ ਪਰ ਉਨਟਾਰੀਓ ਅਤੇ ਕਿਊਬੈਕ ਦੇ ਮਾਮਲੇ ਵਿਚ ਹਾਲਾਤ ਟੋਰੀਆਂ ਵਾਸਤੇ ਮੁਕੰਮਲ ਤੌਰ ’ਤੇ ਸੁਖਾਵੇਂ ਨਹੀਂ। ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ਕੈਨੇਡੀਅਨ ਸਿਆਸਤ ਦੇ ਭਵਿੱਖ ਦੀ ਤਸਵੀਰ ਪੇਸ਼ ਕਰ ਸਕਦੀ ਹੈ।