Begin typing your search above and press return to search.

ਸ਼ਹਿਨਾਜ਼ ਕੌਰ ਗਿੱਲ ਨੇ ਪ੍ਰਸ਼ੰਸ਼ਕਾਂ ਨੂੰ ਦਿੱਤਾ ਉਲਟਾ ਜਵਾਬ, ਹੋ ਰਹੀ ਟ੍ਰੋਲ!

ਮੁੰਬਈ, (ਸ਼ੇਖਰ ਰਾਏ) ਬਿੱਗ ਬੌਸ 13 ਤੋਂ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਇਕ ਵਾਰੀ ਫਿਰ ਤੋਂ ਸੁਰਖੀਆਂ ਵਿਚ ਹੈ। ਜਾਂ ਕਹੋ ਸੁਰਖੀਆਂ ਤੋਂ ਜ਼ਿਆਦਾ ਟ੍ਰੋਲ ਹੋ ਰਹੀ ਹੈ। ਆਪਣੇ ਪ੍ਰਸ਼ੰਸਕਾਂ ਦਾ ਹਮੇਸ਼ਾ ਖਿਆਲ ਰੱਖਣ ਵਾਲੀ ਸ਼ਹਿਨਾਜ਼ ਨੇ ਕੁੱਝ ਅਜਿਹਾ ਕਰ ਦਿੱਤਾ ਅਤੇ ਆਖ ਦਿੱਤਾ। ਜਿਸ ਤੋਂ ਉਸਦੇ ਪ੍ਰਸ਼ੰਸਕ ਉਸਤੋਂ ਥੋੜੇ ਨਾਰਾਜ਼ ਦਿਖਾਈ ਦੇ ਰਹੇ ਹਨ। […]

ਸ਼ਹਿਨਾਜ਼ ਕੌਰ ਗਿੱਲ ਨੇ ਪ੍ਰਸ਼ੰਸ਼ਕਾਂ ਨੂੰ ਦਿੱਤਾ ਉਲਟਾ ਜਵਾਬ, ਹੋ ਰਹੀ ਟ੍ਰੋਲ!
X

Editor EditorBy : Editor Editor

  |  14 Nov 2023 6:27 AM GMT

  • whatsapp
  • Telegram

ਮੁੰਬਈ, (ਸ਼ੇਖਰ ਰਾਏ) ਬਿੱਗ ਬੌਸ 13 ਤੋਂ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਇਕ ਵਾਰੀ ਫਿਰ ਤੋਂ ਸੁਰਖੀਆਂ ਵਿਚ ਹੈ। ਜਾਂ ਕਹੋ ਸੁਰਖੀਆਂ ਤੋਂ ਜ਼ਿਆਦਾ ਟ੍ਰੋਲ ਹੋ ਰਹੀ ਹੈ। ਆਪਣੇ ਪ੍ਰਸ਼ੰਸਕਾਂ ਦਾ ਹਮੇਸ਼ਾ ਖਿਆਲ ਰੱਖਣ ਵਾਲੀ ਸ਼ਹਿਨਾਜ਼ ਨੇ ਕੁੱਝ ਅਜਿਹਾ ਕਰ ਦਿੱਤਾ ਅਤੇ ਆਖ ਦਿੱਤਾ। ਜਿਸ ਤੋਂ ਉਸਦੇ ਪ੍ਰਸ਼ੰਸਕ ਉਸਤੋਂ ਥੋੜੇ ਨਾਰਾਜ਼ ਦਿਖਾਈ ਦੇ ਰਹੇ ਹਨ। ਤੁਸੀਂ ਸੋਚ ਰਹੇ ਹੋਣੇ ਕਿ ਆਖਰ ਮਾਮਲਾ ਕੀ ਹੈ, ਇਹ ਦਿਲ ਦਾ ਮਾਮਲਾ ਹੈ। ਆਓ ਤੁਹਾਨੂੰ ਵੀ ਦੱਸਦੇ ਹੈ।


ਸ਼ਹਿਨਾਜ਼ ਕੌਰ ਗਿੱਲ ਆਖਰ ਟ੍ਰੋਲਰਜ਼ ਦੇ ਨਿਸ਼ਾਨੇ 'ਤੇ ਕਿਵੇਂ ਆ ਗਈ, ਕਿਵੇਂ ਜਿਸਦੀਆਂ ਤਰੀਫਾਂ ਕਰਦੇ ਲੋਕੀ ਨਹੀਂ ਥੱਕ ਦੇ ਸੀ ਅੱਜ ਉਸੇ ਉੱਪਰ ਨਿਸ਼ਾਨੇ ਸਾਧ ਕਰਹੇ ਹਨ, ਇਸਨੂੰ ਸਮਝਣ ਲਈ ਸਾਨੂੰ ਥੋੜਾ ਪਿੱਛੇ ਜਾਣਾ ਪਏਗਾ। ਜਿਵੇਂ ਕਿ ਇਹ ਤਾਂ ਸਭ ਜਾਣਦੇ ਹਨ ਕਿ ਸ਼ਹਿਨਾਜ਼ ਕੌਰ ਗਿੱਲ ਪੰਜਾਬੀ ਦੇ ਵਿਚ ਗਾਣਿਆਂ ਵਿਚ ਮਾਡਲਿੰਗ ਕਰਦੀ ਸੀ। ਜਿਸ ਤੋਂ ਬਾਅਦ ਉਸਦੀ ਪੰਜਾਬੀ ਇੰਡਸਟਰੀ ਦੀ ਹੀ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਕੰਟਰਵਰਸੀ ਹੋ ਗਈ। ਇਹ ਕੰਟਰਵਰਸੀ ਇੰਨੀ ਜ਼ਿਆਦਾ ਵੱਧ ਗਈ ਕਿ ਸ਼ਹਿਨਾਜ਼ ਨੂੰ ਬਿੱਗ ਬੌਸ ਸੀਜ਼ਨ 13 ਦਾ ਆਫਰ ਆ ਗਿਆ। ਸ਼ਹਿਨਾਜ਼ ਲਈ ਇਹ ਇਕ ਚੰਗਾ ਮੌਕਾ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਨੂੰ ਦਰਸ਼ਕ ਪਸੰਦ ਕਰਨ ਲੱਗ ਗਏ। ਇਸੇ ਸ਼ੋਅ ਦੌਰਾਨ ਸਿਧਾਰਤ ਸ਼ੁਕਲਾ ਦੇ ਨਾਲ ਸ਼ਹਿਨਾਜ਼ ਨੂੰ ਪਿਆਰ ਹੋ ਗਿਆ। ਦੋਵਾਂ ਦੀ ਜੋੜੀ ਨੂੰ ਲੋਕ ਪਸੰਦ ਵੀ ਕਰ ਰਹੇ ਸੀ।ਇਸੇ ਸੀਜ਼ਨ ਵਿਚ ਹਿਮਾਂਸ਼ੀ ਖੁਰਾਣਾ ਨੂੰ ਵੀ ਐਟਰੀ ਮਿਲੀ ਜਿਸ ਤੋਂ ਸ਼ਾਹਿਨਾਜ਼ ਨੂੰ ਵੱਧ ਤੇ ਹਿਮਾਂਸ਼ੀ ਨੂੰ ਘੱਟ ਫਾਇਦਾ ਮਿਲਿਆ। ਸ਼ਾਹਿਨਾਜ਼ ਤੇ ਸਿਧਾਰਥ ਸ਼ੁਕਲਾ ਦਾ ਪਿਆਰ ਬਿੱਗ ਬੌਸ ਤੋਂ ਬਾਹਰ ਵੀ ਬਰਕਰਾਰ ਹਿਰਾ ਦੋਵਾਂ ਇਕੱਠੇ ਰਹਿਣ ਲੱਗ ਗਏ। ਦੋਵਾਂ ਦੀ ਜੋੜੀ ਨੂੰ ਲੈ ਕਿ ਕਈ ਪ੍ਰੋਜੈਕਟਸ ਵੀ ਬਣਾਏ ਗਏ ਜੋ ਸਫ਼ਲ ਰਹੇ। ਦੋਵਾਂ ਨੂੰ ਇਕੱਠੇ ਇਕ ਗਾਣੇ ਵਿਚ ਵੀ ਦੇਖਿਆ ਗਿਆ। ਲੋਕ ਦੋਵਾਂ ਦੀ ਜੋੜੀ ਨੂੰ ਬਹੁਤ ਪਿਆਰ ਕਰਨ ਲੱਗ ਗਏ ਸੀ। ਬਦਕਿਸਮਤੀ ਦੇ ਨਾਲ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਲੋਕ ਸ਼ਹਿਨਾਜ਼ ਨਾਲ ਇਮੋਸ਼ਨਲੀ ਵੀ ਕਨੈਕਟ ਹੋ ਗਏ। ਲੋਕਾਂ ਦਾ ਸਪੋਰਟ ਸ਼ਹਿਨਾਜ਼ ਲਈ ਹੋ ਵੀ ਜ਼ਿਆਦਾ ਵੱਧ ਗਿਆ।


ਸਮੇਂ ਦੇ ਨਾਲ ਨਾਲ ਸ਼ਹਿਨਾਜ਼ ਨੂੰ ਹੋਰ ਵੱਡੇ ਪ੍ਰੋਜੈਕਟ ਮਿਲਣ ਲੱਗ ਗਏ। ਸ਼ਹਿਨਾਜ਼ ਨੇ ਆਪਣਾ ਯੂਟਿਊਬ ਸ਼ੋਅ ਵੀ ਸ਼ੁਰੂ ਕਰ ਲਿਆ। ਸਲਮਾਨ ਖਾਨ ਨਾਲ ਨਜ਼ਦੀਕੀ ਕਾਰਨ ਉਸਨੂੰ ਸਲਮਾਨ ਦੀ ਫਿਲਮ ਵਿਚ ਰੋਲ ਵੀ ਮਿਲਿਆ ਅਤੇ ਇਸੇ ਫਿਲਮ ਦੌਰਾਨ ਉਸਨੂੰ ਮਸ਼ਹੂਰ ਕੋਰੀਓਗ੍ਰਾਫਰ ਰਾਘਵ ਜੁਆਲ ਜਿਸ ਨਾਲ ਸ਼ਹਨਾਜ਼ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਆਉਣ ਲੱਗੀਆਂ। ਇਥੋਂ ਤੱਕ ਕਿ ਸਲਮਾਨ ਖਾਨ ਨੇ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਪ੍ਰਮੋਸ਼ਨ ਦੌਰਾਨ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਸ਼ਹਿਨਾਜ਼ ਨੂੰ ਹੁਣ ਮੂਵ ਆਨ ਕਰ ਜਾਣਾ ਚਾਹਿਦਾ ਹੈ। ਖੈਰ ਉਸ ਸਮੇਂ ਇਹ ਸਭ ਗੱਲਾਂ ਅਫਵਾਹਾਂ ਹੀ ਲੱਗ ਰਹੀਆਂ ਸਨ। ਕਿ ਸ਼ਹਿਨਾਜ਼ ਕੌਰ ਗਿੱਲ ਅਤੇ ਰਾਘਵ ਜੁਆਲ ਵਿਚ ਕੋਈ ਰਿਸ਼ਤਾ ਹੈ। ਸ਼ਹਿਨਾਜ਼ ਵੀ ਇਸ ਗੱਲ ਤੋਂ ਇਨਕਾਰ ਹੀ ਕਰ ਰਹੀ ਸੀ। ਪਰ ਹੁਣ ਇਹ ਮਾਮਲਾ ਇਕ ਵਾਰੀ ਫਿਰ ਤੋਂ ਗਰਮਾ ਗਿਆ ਜਦੋਂ ਸ਼ਹਿਨਾਜ਼ ਅਤੇ ਰਾਘਵ ਜੁਆਲ ਇਕੱਠੇ ਬਦਰੀਨਾਥ ਪੱਥਾ ਟੇਕਣ ਪਹੁੰਚੇ। ਪਰ ਇਸ ਬਾਰ ਸ਼ਹਿਨਾਜ਼ ਨੇ ਵੀ ਖੁਲ ਕਿ ਬੋਲ ਦਿੱਤਾ… ਕਿ ਉਸਨੂੰ ਫਰਕ ਨਹੀਂ ਪੈਂਦਾ।


ਜੀ ਹਾਂ ਸ਼ਹਿਨਾਜ਼ ਕੌਰ ਗਿੱਲ ਹਾਲ ਹੀ 'ਚ ਬਦਰੀਨਾਥ ਮੰਦਰ ਗਈ ਸੀ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਧਾਰਮਿਕ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਮਸ਼ਹੂਰ ਕੋਰੀਓਗ੍ਰਾਫਰ ਰਾਘਵ ਜੁਆਲ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ। ਅਜਿਹੇ 'ਚ ਹੁਣ ਸ਼ਹਿਨਾਜ਼ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਨਫਰਤ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਸ਼ਹਿਨਾਜ਼ ਗਿੱਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਸ ਦੇ ਐਨਕਾਂ 'ਤੇ ਲਿਖਿਆ ਹੈ, 'ਮੈਨੂੰ ਕੋਈ ਪਰਵਾਹ ਨਹੀਂ।' ਦਰਅਸਲ, ਸਿਡਨਾਜ਼ ਯਾਨੀ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਸ਼ਹਿਨਾਜ਼ ਨੂੰ ਰਾਘਵ ਨਾਲ ਦੇਖ ਕੇ ਸੋਸ਼ਲ ਮੀਡੀਆ 'ਤੇ ਨਕਾਰਾਤਮਕ ਪ੍ਰਤੀਕਿਰਿਆ ਦੇ ਰਹੇ ਹਨ।


ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਸ਼ਹਿਨਾਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਜ਼ਬੂਤ ਬੰਧਨ ਲਈ ਜਾਣੀ ਜਾਂਦੀ ਹੈ।
ਅਤੇ ਸ਼ਹਿਨਾਜ਼ ਨੂੰ ਉਸਦੇ ਪ੍ਰਸ਼ੰਸਕ ਸਿਧਾਰਥ ਸ਼ੁਕਲਾ ਨਾਲ ਜੋੜਕੇ ਦੇਖਦੇ ਹਨ। ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਨਾਲ ਉਸਦੀ ਕੈਮਿਸਟਰੀ ਪਸੰਦ ਸੀ ਅਤੇ ਹੁਣ ਉਹ ਰਾਘਵ ਨਾਲ ਉਸਦੀ ਡੇਟਿੰਗ ਦੀਆਂ ਅਫਵਾਹਾਂ ਨੂੰ ਪਸੰਦ ਨਹੀਂ ਕਰ ਰਹੇ ਹਨ। ਸ਼ਹਿਨਾਜ਼ ਨੇ ਇਨ੍ਹਾਂ ਅਫਵਾਹਾਂ 'ਤੇ ਕਦੇ ਜਨਤਕ ਤੌਰ 'ਤੇ ਗੱਲ ਨਹੀਂ ਕੀਤੀ ਸੀ। ਰਾਘਵ ਨੇ ਵੀ ਹਮੇਸ਼ਾ ਹੀ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।
ਰਾਘਵ ਨੇ ਇਕ ਗੱਲਬਾਤ 'ਚ ਕਿਹਾ ਸੀ, 'ਜਦੋਂ ਤੁਸੀਂ ਕਿਸੇ ਫਿਲਮ ਦੀ ਸ਼ੂਟਿੰਗ 'ਚ ਕਰੀਬ ਤਿੰਨ ਤੋਂ ਚਾਰ ਮਹੀਨੇ ਬਿਤਾਉਂਦੇ ਹੋ ਤਾਂ ਦੋਸਤੀ ਦੋਸਤੀ 'ਚ ਬਦਲ ਜਾਂਦੀ ਹੈ।


ਸ਼ਹਿਨਾਜ਼ ਦੀ ਸਮੱਸਿਆ ਇਹ ਹੈ ਕਿ ਉਹ ਬਿੱਗ ਬੌਸ 13 ਵਿੱਚ ਹਿੱਸਾ ਲੈ ਚੁੱਕੀ ਹੈ। ਦਰਸ਼ਕ ਤਿੰਨ ਮਹੀਨਿਆਂ ਲਈ ਆਪਣੀ ਨਿੱਜੀ ਜ਼ਿੰਦਗੀ ਵਿੱਚ ਨਿਵੇਸ਼ ਕਰਦੇ ਹਨ, ਇਸ ਲਈ ਇਹ ਇੱਕ ਨਸ਼ੇ ਵਾਂਗ ਬਣ ਜਾਂਦਾ ਹੈ ਅਤੇ ਉਹ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਉਹ ਨਸ਼ਾ ਚਾਹੁੰਦੇ ਹਨ। ਮੈਂ ਸਫ਼ਰ ਕੀਤਾ ਹੈ ਅਤੇ ਦੂਜਿਆਂ ਨਾਲ ਵੀ ਸਮਾਂ ਬਿਤਾਇਆ ਹੈ, ਪਰ ਇਸ ਨਾਲ ਲੋਕਾਂ ਨੂੰ ਡਰਾਮਾ ਰਚਣਾ ਪਿਆ। ਮੈਨੂੰ ਨਹੀਂ ਪਤਾ ਕਿ ਇਹ ਕੀ ਹੈ! ਪਰ ਇਹ ਦੁੱਖ ਦਿੰਦਾ ਹੈ।


ਸ਼ਾਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੂੰ ਕਰਨ ਬੁਲਾਨੀ ਦੀ ਫਿਲਮ 'ਥੈਂਕ ਯੂ ਫਾਰ ਕਮਿੰਗ' 'ਚ ਦੇਖਿਆ ਗਿਆ ਸੀ। ਫਿਲਮ ਵਿੱਚ ਭੂਮੀ ਪੇਡਨੇਕਰ, ਕੁਸ਼ਾ ਕਪਿਲਾ, ਡੌਲੀ ਸਿੰਘ ਅਤੇ ਸ਼ਿਬਾਨੀ ਬੇਦੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਉਸਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

Next Story
ਤਾਜ਼ਾ ਖਬਰਾਂ
Share it