Begin typing your search above and press return to search.

ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਹੋਈ ਰਿਲੀਜ਼, ਪੰਜਾਬੀ ਮੁੰਡੇ ਵਜੋਂ ਸ਼ਾਹਰੁਖ ਦਾ ਰੋਲ ਨਹੀਂ ਲੱਗਿਆ ਕੁੱਝ ਖਾਸ

ਮੁੰਬਈ, 22 ਦਸੰਬਰ: ਸ਼ੇਖਰ ਰਾਏ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਫਿਲਮ ਇਸ ਸਾਲ ਦੀ ਤਿੱਜੀ ਫਿਲਮ ‘ਡੰਕੀ’ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਡਾਇਰੈਕਟਰ ਰਾਜ ਕੁਮਾਰ ਹਿਰਾਨੀ ਨਾਲ ਸ਼ਾਹਰੁਖ ਖਾਨ ਦੀ ਇਹ ਪਹਿਲੀ ਫਿਲਮ ਹੈ। ਜਿਸ ਵਿਚ ਸ਼ਾਹਰੁਖ ਤੋਂ ਇਲਾਵਾ ਵਿੱਕੀ ਕੌਸ਼ਲ ਤੇ ਤਾਪਸੀ ਪੰਨੂ ਮੁੱਖ ਕਿਰਦਾਰਾਂ ਵਿਚ ਨਜ਼ਰ ਆ […]

ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਹੋਈ ਰਿਲੀਜ਼, ਪੰਜਾਬੀ ਮੁੰਡੇ ਵਜੋਂ ਸ਼ਾਹਰੁਖ ਦਾ ਰੋਲ ਨਹੀਂ ਲੱਗਿਆ ਕੁੱਝ ਖਾਸ
X

Editor EditorBy : Editor Editor

  |  22 Dec 2023 11:15 AM IST

  • whatsapp
  • Telegram

ਮੁੰਬਈ, 22 ਦਸੰਬਰ: ਸ਼ੇਖਰ ਰਾਏ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਫਿਲਮ ਇਸ ਸਾਲ ਦੀ ਤਿੱਜੀ ਫਿਲਮ ‘ਡੰਕੀ’ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਡਾਇਰੈਕਟਰ ਰਾਜ ਕੁਮਾਰ ਹਿਰਾਨੀ ਨਾਲ ਸ਼ਾਹਰੁਖ ਖਾਨ ਦੀ ਇਹ ਪਹਿਲੀ ਫਿਲਮ ਹੈ। ਜਿਸ ਵਿਚ ਸ਼ਾਹਰੁਖ ਤੋਂ ਇਲਾਵਾ ਵਿੱਕੀ ਕੌਸ਼ਲ ਤੇ ਤਾਪਸੀ ਪੰਨੂ ਮੁੱਖ ਕਿਰਦਾਰਾਂ ਵਿਚ ਨਜ਼ਰ ਆ ਰਹੇ ਹਨ। ਸੋ ਕ੍ਰਿਸਮਸ ਵਿਕੈਂਡ ਉੱਪਰ ਰਿਲੀਜ਼ ਹੋਈ ਇਹ ਫਿਲਮ ਕਿਹੋ ਜਿਹੀ ਰਹੀ ਆਓ ਤੁਹਾਨੂੰ ਵੀ ਦੱਸਦੇ ਹਾਂ।
ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਨੂੰ ਲੈ ਕੇ ਦਰਸ਼ਕਾਂ ਵਿਚ ਪਹਿਲਾਂ ਤੋਂ ਹੀ ਕਾਫੀ ਐਕਸਾਇਟਮੈਂਟ ਦੇਖਣ ਨੂੰ ਮਿਲ ਰਹੀ ਸੀ। ਇਸ ਲਈ ਫਿਲਮ ਰਿਲੀਜ਼ ਹੁੰਦੇ ਹੀ ਸਿਨੇਮਾ ਘਰਾਂ ਵਿਚ ਦਰਸ਼ਕਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ। ਸਾਲ 2023 ਦੀ ਇਹ ਸ਼ਾਹਰੁਖ ਦੀ ਤਿੱਜੀ ਫਿਲਮ ਹੈ। ਸੋ ਬਿਨਾ ਕੋਈ ਸਪੋਲਿੲਰ ਦਿੱਤੇ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਦੀ ਹੈ ਫਿਲਮ ‘ਡੰਕੀ’
ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਿਲਮ ਦੀ ਕਹਾਣੀ ਦੀ,
ਫਿਲਮ ਡੰਕੀ ਦੀ ਲੈਂਥ 2 ਘੰਟੇ 41 ਮਿੰਟ ਹੈ। ਫਿਲਮ ਦੀ ਕਹਾਣੀ ਪੰਜਾਬ ਦੇ ਇੱਕ ਪਿੰਡ ਲਲਟੂ ਦੀ ਹੈ। ਕੁਝ ਨੌਜਵਾਨ ਤੰਗਹਾਲੀ ਤੋਂ ਪਰੇਸ਼ਾਨ ਹਨ। ਇਨ੍ਹਾਂ ਦਾ ਸੁਪਨਾ ਹੈ ਕਿ ਉਹ ਕਿਸੇ ਤਰ੍ਹਾਂ ਲੰਡਨ ਚਲੇ ਜਾਣ ਅਤੇ ਬਹੁਤ ਸਾਰੇ ਪੈਸੇ ਕਮਾਉਣ। ਹਾਲਾਂਕਿ, ਗਰੀਬ ਘਰ ਤੋਂ ਹੋਣ ਕਾਰਨ ਅਤੇ ਅੰਗ੍ਰੇਜ਼ੀ ਨਾ ਆਉਣ ਕਾਰਨ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਦਾ। ਹਾਰ ਕੇ ਉਹ ਗੈਰ-ਕਾਨੂੰਨੀ ਤਰੀਕਿਆਂ ਨਾਲ ਲੰਡਨ ਜਾਣ ਦੀ ਤਿਆਰੀ ਕਰਦੇ ਹਨ। ਇੱਕ ਫੌਜੀ ਦੇ ਰੂਪ ਵਿੱਚ ਸ਼ਾਹਰੁਖਾਨ ਇਸ ਪਿੰਡ ਵਿੱਚ ਆਉਂਦਾ ਹੈ ਅਤੇ ਇਨ੍ਹਾਂ ਨੌਜਵਾਨ ਦਾ ਰਹਿਨੁਮਾ ਬਣਦਾ ਹੈ।ਫਿਲਮ ਵਿੱਚ ਸ਼ਾਹਰੁਖ ਨੇ ਹਾਰਡੀ ਦਾ ਕਿਰਦਾਰ ਨਿਭਾਇਆ ਹੈ। ਹਾਰਡੀ ਲੰਦਨ ਜਾਣ ਵਾਲੇ ਤਿੰਨ-ਚਾਰ ਲੋਕਾਂ ਦੇ ਗਰੁੱਪ ਦਾ ਲੀਡਰ ਬਣਦਾ ਹੈ। ਇਹ ਸੜਕ ਅਤੇ ਸਮੁੰਦਰ ਦੇ ਮਾਰਗ ਤੋਂ ਹੁੰਦੇ ਹੋਏ ਆਪਣੇ ਨਿਸ਼ਾਨੇ ਵੱਲ ਵਧਦੇ ਹਨ। ਹੁਣ ਲੰਦਨ ਜਾਣ ਦੇ ਵਿਚਕਾਰ ਕੀ-ਕੀ ਦਿੱਕਤਾਂ ਦਾ ਇਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਸੇ ਉੱਪਰ ਪੂਰੀ ਕਹਾਣੀ ਆਧਾਰਿਤ ਹੈ।
ਸਟਾਰ ਕਾਸਟ ਦੀ ਅਦਾਕਾਰੀ ਕਿਵੇਂ ਦੀ ਹੈ?
ਇਸ ਫਿਲਮ ’ਚ ਤੁਸੀਂ ਪਠਾਨ ਅਤੇ ਜਵਾਨ ਵਾਲੇ ਸ਼ਾਹਰੁਖ ਖਾਨ ਨੂੰ ਨਹੀਂ ਦੇਖ ਸਕੋਗੇ। ਭਾਵ ਕਿ ਸ਼ਾਹਰੁਖ ਖਾਨ ਦੀ ਸ਼ਾਹਰੁਖ ਦੀ ਪਰਫਾਰਮੈਂਸ ਤੁਹਾਨੂੰ ਪਹਿਲਾਂ ਨਾਲੋ ਥੋੜੀ ਕਮਜ਼ੋਰ ਦਾਈ ਦਵੇਗੀ। ਫ਼ਿਲਮ ਦਾ ਪਿਛੋਕੜ ਪੰਜਾਬੀ ਹੈ ਪਰ ਪੰਜਾਬੀ ਮੁੰਡੇ ਹਾਰਡੀ ਵਜੋਂ ਸ਼ਾਹਰੁਖ ਦਾ ਰੋਲ ਕੁਝ ਖਾਸ ਨਹੀਂ ਲੱਗਿਆ। ਸਹਾਇਕ ਅਦਾਕਾਰ ਅਨਿਲ ਗਰੋਵਰ ਅਤੇ ਵਿਕਰਮ ਕੋਚਰ ਦਾ ਕੰਮ ਯਕੀਨੀ ਤੌਰ ’ਤੇ ਜ਼ਬਰਦਸਤ ਹੈ।
ਇਹ ਦੋਵੇਂ ਕਲਾਕਾਰ ਤੁਹਾਨੂੰ ਆਪਣੀ ਅਦਾਕਾਰੀ ਨਾਲ ਲਗਾਤਾਰ ਹੈਰਾਨ ਕਰਦੇ ਦਿਖਾਈ ਦੇਣਗੇ। ਪਹਿਲੇ ਅੱਧ ’ਚ ਇਨ੍ਹਾਂ ਦੋਵਾਂ ਦੀ ਕਾਮਿਕ ਟਾਈਮਿੰਗ ਬਹੁਤ ਹਸਾਏਗੀ। ਵਿੱਕੀ ਕੌਸ਼ਲ ਦਾ ਕੈਮਿਓ ਵੀ ਕਾਬਲੇ ਤਾਰੀਫ਼ ਹੈ। ਤਾਪਸੀ ਪੰਨੂ ਨੇ ਆਪਣੀ ਭੂਮਿਕਾ ਮੁਤਾਬਕ ਠੀਕ-ਠਾਕ ਕੰਮ ਕੀਤਾ ਹੈ।
ਰਾਜਕੁਮਾਰ ਹਿਰਾਨੀ ਦੀਆਂ ਫਿਲਮਾਂ ’ਚ ਅਕਸਰ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੀ ਸਫਲਤਾ ਦਰ ਵੀ 100 ਫੀਸਦੀ ਹੈ। ਹਾਲਾਂਕਿ ‘ਡੰਕੀ’ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਕਮਜ਼ੋਰ ਫਿਲਮ ਲੱਗ ਰਹੀ ਹੈ। ਫਿਲਮ ਦਾ ਪਹਿਲਾ ਅੱਧ ਮਨੋਰੰਜਕ ਹੈ, ਪਰ ਦੂਜੇ ਅੱਧ ਵਿੱਚ ਕਹਾਣੀ ਬਹੁਤ ਜ਼ਿਆਦਾ ਖਿੱਚਦੀ ਹੈ।
’ਡੰਕੀ’ ਦੇ ਕੁਝ ਸੀਨ ਹਨ ਜੋ ਤੁਹਾਨੂੰ ਹਿਰਾਨੀ ਦੀਆਂ ਪਿਛਲੀਆਂ ਫਿਲਮਾਂ 3 ਇਡੀਅਟਸ ਅਤੇ ਪੀਕੇ ਦੀ ਯਾਦ ਦਿਵਾ ਦੇਣਗੇ। ਫਿਲਮ ਦੇ ਕਈ ਸੀਨ 3 ਇਡੀਅਟਸ ਤੋਂ ਪ੍ਰੇਰਿਤ ਲੱਗਦੇ ਹਨ। ਦਰਸ਼ਕ ਹਮੇਸ਼ਾ ਹੀ ਹਿਰਾਨੀ ਵਰਗੇ ਨਿਰਦੇਸ਼ਕ ਤੋਂ ਕੁਝ ਨਵਾਂ ਕਰਨ ਦੀ ਉਮੀਦ ਰੱਖਦੇ ਹਨ।
ਹਾਂ, ਇੱਕ ਗੱਲ ਤਾਂ ਪੱਕੀ ਹੈ ਕਿ ਇਹ ਫ਼ਿਲਮ ਇੱਕ ਅਜਿਹੇ ਮੁੱਦੇ ’ਤੇ ਬਣੀ ਹੈ, ਜਿਸ ਬਾਰੇ ਸ਼ਾਇਦ ਪਹਿਲਾਂ ਚਰਚਾ ਨਹੀਂ ਹੋਈ। ਇਸ ਦੇ ਲਈ ਹਿਰਾਨੀ ਨੂੰ ਯਕੀਨੀ ਤੌਰ ’ਤੇ ਪੂਰੇ ਅੰਕ ਮਿਲਣੇ ਚਾਹੀਦੇ ਹਨ।
ਸ਼ਾਹਰੁਖ ਖਾਨ ਦੀਆਂ ਫਿਲਮਾਂ ਦੇ ਗੀਤ ਅਕਸਰ ਚਾਰਟਬਸਟਰ ਹੁੰਦੇ ਹਨ। ਇਸ ਫਿਲਮ ਵਿੱਚ ਅਜਿਹਾ ਇੱਕ ਵੀ ਗੀਤ ਨਹੀਂ ਹੈ। ਫਿਲਮ ਦੇ ਗੀਤ ਵੱਖਰੇ ਤੌਰ ’ਤੇ ਸੁਣਨ ਦੇ ਲਾਇਕ ਨਹੀਂ ਹਨ। ਅਰਿਜੀਤ ਸਿੰਘ ਦੀ ਆਵਾਜ਼ ’ਚ ’ਮਾਹੀ’ ਗੀਤ ਜ਼ਰੂਰ ਤੁਹਾਨੂੰ ਸੁਣਨ ਵਿਚ ਚੰਗਾ ਲੱਗੇਗਾ।
ਸਹਾਇਕ ਕਲਾਕਾਰਾਂ ਦੀ ਅਦਾਕਾਰੀ ਇਸ ਫ਼ਿਲਮ ਦਾ ਸਭ ਤੋਂ ਸਕਾਰਾਤਮਕ ਨੁਕਤਾ ਹੈ। ਵਿਕਰਮ ਕੋਚਰ ਅਤੇ ਸੁਨੀਲ ਗਰੋਵਰ ਦੇ ਭਰਾ ਅਨਿਲ ਗਰੋਵਰ ਦੀ ਸਕ੍ਰੀਨ ਮੌਜੂਦਗੀ ਤੁਹਾਨੂੰ ਹਰ ਸਮੇਂ ਫਿਲਮ ਨਾਲ ਬੰਨੀ ਰੱਖੇਗੀ। ਫਿਲਮ ਦਾ ਵਿਸ਼ਾ ਵੀ ਵਧੀਆ ਹੈ। ਫਿਲਮ ਵਿੱਚ ਇੱਕ ਮਹੱਤਵਪੂਰਨ ਸੰਦੇਸ਼ ਨੂੰ ਬਹੁਤ ਹੀ ਮਨੋਰੰਜਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਰਾਜੂ ਹਿਰਾਨੀ ਨੇ ਪਟਕਥਾ ਨੂੰ ਪਹਿਲੇ ਅੱਧ ਵਿੱਚ ਦਿਲਚਸਪ ਰੱਖਿਆ ਹੈ।
ਪਰ ਉਧਰ ਦੂਜਾ ਅੱਧ ਪੂਰੀ ਤਰ੍ਹਾਂ ਬੋਰਿੰਗ ਰਿਹਾ। ਭਾਰਤ ਤੋਂ ਲੰਡਨ ਤੱਕ ਦਾ ਸਿਲਸਿਲਾ ਥੋੜ੍ਹਾ ਹੋਰ ਦਿਲਚਸਪ ਬਣਾਇਆ ਜਾ ਸਕਦਾ ਸੀ। ਬਿਹਤਰ ਹੁੰਦਾ ਕਿ ਕੁਝ ਦ੍ਰਿਸ਼ਾਂ ਨੂੰ ਹੋਰ ਤੀਬਰ ਬਣਾਇਆ ਜਾਂਦਾ। ਇਸ ਫਿਲਮ ’ਚ ਇਕ ਵੀ ਗੀਤ ਅਜਿਹਾ ਨਹੀਂ ਹੈ ਜਿਸ ਨੂੰ ਗੁਨਗੁਨਾਇਆ ਜਾ ਸਕੇ। ਸ਼ਾਹਰੁਖ ਦੀਆਂ ਪਿਛਲੀਆਂ ਦੋ ਫਿਲਮਾਂ ਗੀਤਾਂ ਦੇ ਲਿਹਾਜ਼ ਨਾਲ ਬਿਹਤਰ ਸਨ। ਹਿਰਾਨੀ ਦੀਆਂ ਫਿਲਮਾਂ ਦੀਆਂ ਪੰਚਲਾਈਨਜ਼ ਲਾਜਵਾਬ ਹੁੰਦੀਆਂ ਹਨ। ਹਾਲਾਂਕਿ ਇਸ ਵਾਰ ਅਜਿਹਾ ਨਹੀਂ ਹੈ। ਕੁਝ ਹੀ ਸੰਵਾਦ ਹਨ ਜੋ ਥੋੜ੍ਹੇ ਚੰਗੇ ਲੱਗਦੇ ਹਨ।
ਜਿਵੇਂ ਕਿ ਸ਼ਾਹਰੁਖ ਇੱਕ ਸੀਨ ਵਿੱਚ ਕਹਿੰਦੇ ਹਨ - ਜਦੋਂ ਅੰਗਰੇਜ਼ ਸਾਡੇ ਦੇਸ਼ ਭਾਰਤ ਵਿੱਚ ਆਏ ਤਾਂ ਕਿਸੇ ਨੇ ਪੁੱਛਿਆ ਕਿ ਕੀ ਉਹ ਹਿੰਦੀ ਜਾਣਦੇ ਹਨ ਜਾਂ ਨਹੀਂ … ਫਿਰ ਲੰਡਨ ਜਾਣ ਲਈ ਅੰਗਰੇਜ਼ੀ ਜਾਣਨੀ ਕਿਉਂ ਜ਼ਰੂਰੀ ਹੈ?
ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ’ਡੰਕੀ’ ਸ਼ਾਹਰੁਖ ਦੀਆਂ ਪਿਛਲ਼ੀਆਂ ਫਿਲਮਾਂ ‘ਪਠਾਨ’ ਅਤੇ ’ਜਵਾਨ’ ਤੋਂ ਤੁਹਾਨੂੰ ਥੋੜਾ ਘੱਟ ਹੀ ਦਿਖਾਈ ਦਵੇਗੀ। ਫਿਲਮ ਵਿਚ ਉਹ ਰਾਜੂ ਹਿਰਾਨੀ ਦੀ ਫਿਲਮਾਂ ਵਾਲੀ ਗੱਲਬਾਤ ਵੀ ਕੋਈ ਜ਼ਿਆਦਾ ਨਹੀਂ ਹੈ। ਪਰ ਬਾਵਜੂਦ ਇਸਦੇ ਜੇ ਤੁਸੀਂ ਇਸ ਵਿਕੈਂਡ ਕੋਈ ਫੈਮਲੀ ਫਿਲਮ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ’ਡੰਕੀ’ ਜ਼ਰੂਰ ਦੇਖ ਸਕਦੇ ਹੋ।
Next Story
ਤਾਜ਼ਾ ਖਬਰਾਂ
Share it