Begin typing your search above and press return to search.

ਦੇਖੋ ‘ਡੰਕੀ’ ਲਈ ਸ਼ਾਹਰੁਖ ਖਾਨ ਦੇ ਫੈਨਜ਼ ਦੀ ਵੱਡੀ ਤਿਆਰੀ, ਦੇਸ਼-ਵਿਦੇਸ਼ ’ਚ 290 ਥਾਵਾਂ ’ਤੇ ਸ਼ੋਅ ਹੋਣਗੇ ਹਾਊਸਫੁਲ!

ਮੁੰਬਈ, 14 ਦਸੰਬਰ: ਸ਼ੇਖਰ ਰਾਏ- ਐਨੀਮਲ ਤੋਂ ਬਾਅਦ ਹੁਣ ਸਾਰਿਆ ਨੂੰ ਇੰਤਜ਼ਾਰ ਹੈ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਦਾ ਕਿਉਂਕੀ ਜਿਥੇ ਐਨੀਮਲ ਨੂੰ ਦਰਸ਼ਕ ਆਪਣੀ ਫੈਮਿਲੀ ਨਾਲ ਨਹੀਂ ਦੇਖਣ ਜਾ ਸਕੇ ਉਥੇ ਹੀ ‘ਡੰਕੀ’ ਇਕ ਅਜਿਹੀ ਫਿਲਮ ਹੈ ਜਿਸਨੂੰ ਤੁਸੀਂ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕੇ ਹੋ। ਹਾਲਹੀ ਵਿਚ […]

ਦੇਖੋ ‘ਡੰਕੀ’ ਲਈ ਸ਼ਾਹਰੁਖ ਖਾਨ ਦੇ ਫੈਨਜ਼ ਦੀ ਵੱਡੀ ਤਿਆਰੀ, ਦੇਸ਼-ਵਿਦੇਸ਼ ’ਚ 290 ਥਾਵਾਂ ’ਤੇ ਸ਼ੋਅ ਹੋਣਗੇ ਹਾਊਸਫੁਲ!
X

Editor EditorBy : Editor Editor

  |  14 Dec 2023 5:22 AM GMT

  • whatsapp
  • Telegram


ਮੁੰਬਈ, 14 ਦਸੰਬਰ: ਸ਼ੇਖਰ ਰਾਏ- ਐਨੀਮਲ ਤੋਂ ਬਾਅਦ ਹੁਣ ਸਾਰਿਆ ਨੂੰ ਇੰਤਜ਼ਾਰ ਹੈ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਦਾ ਕਿਉਂਕੀ ਜਿਥੇ ਐਨੀਮਲ ਨੂੰ ਦਰਸ਼ਕ ਆਪਣੀ ਫੈਮਿਲੀ ਨਾਲ ਨਹੀਂ ਦੇਖਣ ਜਾ ਸਕੇ ਉਥੇ ਹੀ ‘ਡੰਕੀ’ ਇਕ ਅਜਿਹੀ ਫਿਲਮ ਹੈ ਜਿਸਨੂੰ ਤੁਸੀਂ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕੇ ਹੋ। ਹਾਲਹੀ ਵਿਚ ਫਿਲਮ ਡਿਸਟ੍ਰੀਬਿਊਟਰਜ਼ ਨੂੰ ਦਿਖਾਈ ਗਈ ਸੀ ਜੋ ਫਿਲਮ ਦੀਆਂ ਤਰੀਫਾਂ ਕਰਦੇ ਨਹੀਂ ਥੱਕ ਰਹੇ ਸੀ। ਖੈਰ ਸਾਲ 2023 ਸ਼ਾਹਰੁਖ ਲਈ ਵੈਸੇ ਵੀ ਕਮਾਲ ਦਾ ਰਿਹਾ ਸਾਲ ਦੀ ਸ਼ੁਰੂਆਤ ਤੋਂ ਪਠਾਨ ਨੇ ਬਾਜ਼ੀ ਮਾਰੀ ਤੇ ਹੁਣ ’ਡੰਕੀ’ ਸਾਲ ਦੇ ਅੰਤ ਦੀ ਵੱਡੀ ਫਿਲਮ ਸਾਬਤ ਹੋ ਸਕਦੀ ਹੈ। ਸ਼ਾਹਰੁਖ ਦੀ ਫਿਲਮ ਨੂੰ ਲੈ ਕੇ ਉਸਦੇ ਫੈਨਜ਼ ਵਿਚ ਭਾਰੀ ਉਤਸ਼ਾਹ ਹੈ ਇਸ ਬਾਰ ਤਾਂ ਸ਼ਾਹਰੁਖ ਦੇ ਫੈਨਜ਼ ਨੇ ਕੁੱਝ ਖਾਸ, ਕੁੱਝ ਵੱਡਾ ਪਲਾਨ ਵੀ ਕਰ ਲਿਆ ਹੈ ਕੀ ਹੈ ਇਹ ਪਲਾਨ ਆਓ ਤੁਹਾਨੂੰ ਵੀ ਦੱਸਦੇ ਹਾਂ।
ਐਸ.ਆਰ.ਕੇ ਫੈਨ ਕਲੱਬ ਨੇ ਸ਼ਾਹਰੁਖ ਦੀ ਫਿਲਮ ‘ਡੰਕੀ’ ਨੂੰ ਸਾਲ ਦੀ ਸਭ ਤੋਂ ਵੱਡੀ ਫਿਲਮ ਬਣਾੳਣੁ ਲਈ ਕਮਰ ਕੱਸ ਲਈ ਹੈ। ਜੀ ਹਾਂ ਤੁਸੀਂ ਸਹੀ ਸੁਣਿਆ ਤੁਸੀਂ ਫਿਲਮ ਸਟਾਰਜ਼ ਨੂੰ ਆਪਣੀ ਫਿਲਮ ਨੂੰ ਪ੍ਰਮੋਟ ਕਰਦੇ ਤਾਂ ਆਮ ਤੌਰ ’ਤੇ ਦੇਖਿਆ ਹੋਣਾ ਪਰ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਆਪਣੇ ਚਹਿਤੇ ਸਟਾਰ ਦੀ ਫਿਲਮ ਨੂੰ ਸੁਪਰ-ਡੁਪਰ ਹਿੱਟ ਜਾਂ ਬਲਾਕਬਸਟਰ ਬਣਾਉਣ ਲਈ ਫੈਨਜ਼ ਨੇ ਕੋਈ ਮੂਹੀਮ ਸ਼ੁਰੂ ਕਰ ਦਿੱਤੀ ਹੋਵੇ।
ਦਰਅਸਲ ਐਸ.ਆਰ.ਕੇ ਫੈਨ ਕਲੱਬ ‘ਡੰਕੀ’ ਦੇ ਪਹਿਲੇ-ਦਿਨ ਦੇ ਪਹਿਲੇ-ਸ਼ੋਅ ਦੀ ਯੋਜਨਾ ਬਣਾ ਰਿਹਾ ਹੈ: ਸਕ੍ਰੀਨਿੰਗ ਦੇਸ਼ ਵਿੱਚ 240 ਅਤੇ 50 ਅੰਤਰਰਾਸ਼ਟਰੀ ਸਥਾਨਾਂ ’ਤੇ ਆਯੋਜਿਤ ਕੀਤੀ ਜਾਵੇਗੀ, ਹਫਤੇ ਦੇ ਅੰਤ ਤੱਕ 750 ਸ਼ੋਅ ਦੀ ਮੇਜ਼ਬਾਨੀ ਕਰੇਗਾ।
ਇਸ ਸਾਲ ’ਪਠਾਨ’ ਅਤੇ ਫਿਰ ‘ਜਵਾਨ’ ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਵਾਲੇ ਸ਼ਾਹਰੁਖ ਖਾਨ ਦੀ ਅਗਲੀ ਫਿਲਮ ‘ਡੰਕੀ’ ਹੈ। ਸ਼ਾਹਰੁਖ ਖਾਨ ਦਾ ਫੈਨ ਕਲੱਬ ਇਸ ਫਿਲਮ ਨੂੰ ਇਕ ਵੱਖਰੇ ਪੱਧਰ ’ਤੇ ਲੈ ਜਾਣ ਦੀ ਤਿਆਰੀ ਕਰ ਰਿਹਾ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਦੇ ਪਹਿਲੇ ਦਿਨ ਦੇ ਪਹਿਲੇ ਸ਼ੋਅ ਦੇ ਪ੍ਰੋਗਰਾਮ ਦੇਸ਼ ਦੇ 240 ਤੋਂ ਵੱਧ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ। ਇੰਨਾ ਹੀ ਨਹੀਂ ਸ਼ਾਹਰੁਖ ਦਾ ਫੈਨ ਕਲੱਬ 50 ਵਿਦੇਸ਼ੀ ਥਾਵਾਂ ’ਤੇ ਵੀ ਇਸ ਤਰ੍ਹਾਂ ਦੇ ਈਵੈਂਟ ਆਯੋਜਿਤ ਕਰੇਗਾ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਦਾ ਜਸ਼ਨ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਫੈਨ ਕਲੱਬ ਪਹਿਲੇ ਵੀਕੈਂਡ ਤੱਕ ਇਸ ਫਿਲਮ ਦੇ 750 ਤੋਂ ਵੱਧ ਸ਼ੋਅ ਹੋਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ਸਮਾਗਮਾਂ ਦੀ ਮੇਜ਼ਬਾਨੀ ਕਰਕੇ ਉਹ ਆਪਣੇ ਚਹੇਤੇ ਅਦਾਕਾਰ ਦੀ ਪ੍ਰਸਿੱਧੀ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ।
ਤੁਹਾਨੂੰ ਦੱਸ ਦਈਏ ਕਿ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਟਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਹ 24 ਘੰਟਿਆਂ ਵਿੱਚ 59 ਮਿਲੀਅਨ ਵਿਊਜ਼ ਦੇ ਨਾਲ ਹਿੰਦੀ ਫਿਲਮਾਂ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟ੍ਰੇਲਰ ਬਣ ਗਿਆ ਹੈ।
ਇਸ ਫਿਲਮ ਰਾਹੀਂ ਸ਼ਾਹਰੁਖ ਅਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਹਿਰਾਨੀ ਨੇ ਇਸ ਤੋਂ ਪਹਿਲਾਂ 2003 ’ਚ ‘ਮੁੰਨਾਭਾਈ ਐੱਮਬੀਬੀਐੱਸ’ ’ਚ ਸ਼ਾਹਰੁਖ ਨੂੰ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਸ਼ਾਹਰੁਖ ਨੇ ਉਸ ਰੋਲ ਨੂੰ ਠੁਕਰਾ ਦਿੱਤਾ ਅਤੇ ਇਸ ਫਿਲਮ ਨਾਲ ਸੰਜੇ ਦੱਤ ਦਾ ਕਰੀਅਰ ਦੁਬਾਰਾ ਸ਼ੁਰੂ ਹੋਇਆ।
’ਡੰਕੀ’ ’ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। ਫਿਲਮ ਦੀ ਕਹਾਣੀ 5 ਦੋਸਤਾਂ ਦੇ ਆਲੇ-ਦੁਆਲੇ ਬੁਣੀ ਗਈ ਹੈ ਜੋ ਲੰਡਨ ਜਾਣਾ ਚਾਹੁੰਦੇ ਹਨ। ਜਦੋਂ ਉਹ ਸਹੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅਸਫਲ ਰਹਿੰਦੇ ਹਨ ਤਾਂ ਉਹ ਵਿਦੇਸ਼ ਜਾਣ ਦਾ ਗੈਰ-ਕਾਨੂੰਨੀ ਤਰੀਕਾ ਅਪਣਾਉਂਦੇ ਹਨ।
‘ਡੰਕੀ’ ਦੀ ਟੱਕਰ ਪ੍ਰਭਾਸ ਸਟਾਰਰ ਫਿਲਮ ਸਲਾਰ ਨਾਲ ਹੋਵੇਗੀ। ਸਲਾਰ ’ਡੰਕੀ’ ਦੀ ਰਿਲੀਜ਼ ਤੋਂ ਇਕ ਦਿਨ ਬਾਅਦ 22 ਦਸੰਬਰ ਨੂੰ ਰਿਲੀਜ਼ ਹੋਵੇਗੀ।

Next Story
ਤਾਜ਼ਾ ਖਬਰਾਂ
Share it