ਐਸਜੀਪੀਸੀ ਵੱਲੋਂ 12 ਅਰਬ 60 ਕਰੋੜ ਤੋਂ ਵੱਧ ਦਾ ਬਜਟ ਪੇਸ਼
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਸਾਲ 2024-25 ਦਾ ਸਾਲਾਨਾ ਬਜਟ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਲ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਜੋ ਕਿ ਪਿਛਲੀ ਵਾਰ ਨਾਲੋਂ ਕਰੀਬ 300 ਕਰੋੜ […]
By : Makhan Shah
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਸਾਲ 2024-25 ਦਾ ਸਾਲਾਨਾ ਬਜਟ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਲ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਜੋ ਕਿ ਪਿਛਲੀ ਵਾਰ ਨਾਲੋਂ ਕਰੀਬ 300 ਕਰੋੜ ਰੁਪਏ ਵੱਧ ਐ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਸਾਲ 2024-25 ਲਈ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਜਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਕੰਮ ਦੇ ਲਈ ਕਿੰਨੇ ਪੈਸੇ ਰਾਖਵੇਂ ਰੱਖੇ ਗਏ ਨੇ।
ਐਸਜੀਪੀਸੀ ਵੱਲੋਂ 12 ਅਰਬ 60 ਕਰੋੜ ਤੋਂ ਵੱਧ ਦਾ ਬਜਟ ਪੇਸ਼
ਸਾਲ 2024-25 ਲਈ ਐਸਜੀਪੀਸੀ ਨੇ ਪੇਸ਼ ਕੀਤਾ ਬਜਟ
ਪਿਛਲੇ ਸਾਲ ਨਾਲੋਂ 300 ਕਰੋੜ ਰੁਪਏ ਵੱਧ ਦਾ ਰੱਖਿਆ ਬਜਟ
ਸ੍ਰੀ ਹਰਿਮੰਦਰ ਸਾਹਿਬ ਲਈ 4 ਅਰਬ 55 ਕਰੋੜ ਰੁਪਏ ਰੱਖੇ
ਬੰਦੀ ਸਿੰਘਾਂ ਨੂੰ ਸਨਮਾਨ ਭੱਤਾ ਦੇਣ ਲਈ 40 ਲੱਖ ਰਾਖਵੇਂ
ਸਿੱਖਿਆ 56 ਕਰੋੜ 10 ਲੱਖ ਰੁਪਏ ਕੀਤੇ ਜਾਣਗੇ ਖ਼ਰਚ
ਧਰਮ ਪ੍ਰਚਾਰ ਲਈ ਐਸਜੀਪੀਸੀ ਨੇ 100 ਕਰੋੜ ਰੁਪਏ
ਖੇਡਾਂ ਲਹੀ ਤਿੰਨ ਕਰੋੜ 6 ਲੱਖ ਰੁਪਏ ਦਾ ਬਜਟ ਰੱਖਿਆ
ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵੀ ਤੇ ਹੋਰ ਖ਼ਰਚ ਲਈ 1.40 ਕਰੋੜ
ਸ਼ਹੀਦ ਤੇ ਜਖ਼ਮੀ ਸਿੰਘਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ
ਜਨਰਲ ਬੋਰਡ ਦਾ ਕੁੱਲ ਬਜਟ 82 ਕਰੋੜ ਰੁਪਏ ਰੱਖਿਆ
ਟਰੱਸਟ ਫੰਡ ਦਾ ਕੁੱਲ ਬਜਟ 55 ਕਰੋੜ 66 ਲੱਖ ਰੱਖਿਆ
ਜਨਰਲ ਇਜਲਾਸ ਵਿਚ ਪਾਸ ਕੀਤੇ ਗਏ ਕਈ ਅਹਿਮ ਮਤੇ
ਬੇਅਦਬੀ ਮਾਮਲੇ ’ਚ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਦੀ ਮੰਗ
ਕੇਂਦਰ ਤੋਂ ਬੰਦੀ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ
ਦੱਸ ਦਈਏ ਕਿ ਇਸ ਤੋਂ ਇਲਾਵਾ ਜਨਰਲ ਇਜਲਾਸ ਦੌਰਾਨ ਕਈ ਅਹਿਮ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿਚ ਬੇਅਦਬੀ ਮਾਮਲੇ ਨੂੰ ਲੈ ਕੇ ਹਨੀਪ੍ਰੀਤ ਦੀ ਗ੍ਰਿਫ਼ਤਾਰੀ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ ਨਾਲ ਕਿਸਾਨੀ ਅੰਦੋਲਨ ਦੀ ਹਮਾਇਤ ਵੀ ਕੀਤੀ ਗਈ।