ਸੰਘਣੀ ਧੁੰਦ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਕਈ ਗੱਡੀਆਂ ਦੀ ਟੱਕਰ
ਫਿਰੋਜ਼ਪੁਰ, 30 ਜਨਵਰੀ, ਨਿਰਮਲ : ਦੋ ਤਿੰਨ ਦਿਨ ਦੀ ਵਕਤੀ ਰਾਹਤ ਤੋਂ ਬਾਅਦ ਇਕ ਵਾਰੀ ਫਿਰ ਛਾਈ ਸੰਘਣੀ ਧੁੰਦ ਕਾਰਨ ਫਿਰੋਜਪੁਰ ਫਾਜ਼ਿਲਕਾ ਮਾਰਗ ’ਤੇ ਕਈ ਵਾਹਨ ਆਪਸ ਵਿੱਚ ਟਕਰਾ ਗਏ । ਇੱਥੇ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾ ਰਿਹਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ […]
By : Editor Editor
ਫਿਰੋਜ਼ਪੁਰ, 30 ਜਨਵਰੀ, ਨਿਰਮਲ : ਦੋ ਤਿੰਨ ਦਿਨ ਦੀ ਵਕਤੀ ਰਾਹਤ ਤੋਂ ਬਾਅਦ ਇਕ ਵਾਰੀ ਫਿਰ ਛਾਈ ਸੰਘਣੀ ਧੁੰਦ ਕਾਰਨ ਫਿਰੋਜਪੁਰ ਫਾਜ਼ਿਲਕਾ ਮਾਰਗ ’ਤੇ ਕਈ ਵਾਹਨ ਆਪਸ ਵਿੱਚ ਟਕਰਾ ਗਏ । ਇੱਥੇ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾ ਰਿਹਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਫਾਜਲਕਾ ਜੀਟੀ ਰੋਡ ’ਤੇ ਸਥਿਤ ਕੈਨਾਲ ਕਲੋਨੀ ਦੇ ਲਾਗੇ ਖੜੇ ਟਿੱਪਰ ਦੇ ਵਿੱਚ ਨਿੱਜੀ ਵਾਲਵੋ ਬਸ ਟਕਰਾ ਗਈ। ਇਹ ਬਸ ਰਾਜਸਥਾਨ ਦੇ ਜੋਧਪੁਰ ਤੋਂ ਚੱਲ ਕੇ ਅੰਮ੍ਰਿਤਸਰ ਜਾ ਰਹੀ ਸੀ। ਬਸ ਵਿੱਚ ਸਵਾਰ ਅਮੀਰ ਰਾਮ ਨੇ ਦੱਸਿਆ ਕਿ ਉਹ ਸੁੱਤੇ ਹੋਏ ਸਨ ਕਿ ਅਚਾਨਕ ਤੇਜ ਧਮਾਕੇ ਨਾਲ ਉਨਾਂ ਦੀ ਅੱਖ ਖੁੱਲੀ ।
ਬਾਹਰ ਆ ਕੇ ਵੇਖਿਆ ਤਾਂ ਉਹਨਾਂ ਦੀ ਬਸ ਸਾਹਮਣੇ ਖੜੇ ਵਾਹਨ ਦੇ ਵਿੱਚ ਟਕਰਾਈ ਹੋਈ ਸੀ । ਇਸ ਦੌਰਾਨ ਕਈ ਹੋਰ ਗੱਡੀਆਂ ਆਪਸ ਵਿੱਚ ਟਕਰਾਉਂਦੀਆਂ ਰਹੀਆਂ। ਇਸੇ ਦੌਰਾਨ ਰੋਡਵੇਜ਼ ਦੀ ਇੱਕ ਬੱਸ ਵੀ ਪਿੱਛੋਂ ਆ ਕੇ ਟਕਰਾ ਗਈ। ਜਿਸ ਤੋਂ ਬਾਅਦ ਇੱਕ ਹੋਰ ਟੈਂਪੂ ਟਰੈਕਸ ਵੀ ਇਸ ਦੇ ਵਿੱਚ ਆ ਕੇ ਵੱਜੀ ਹੈ। ਇਸ ਹਾਦਸੇ ਦਾ ਸੁਖਦ ਪਹਿਲੂ ਇਹ ਰਿਹਾ ਕੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।ਸਵਾਰੀਆਂ ਦਾ ਬਿਲਕੁਲ ਬਚਾ ਰਿਹਾ।
‘ਜਦੋਂ ਮੇਅਰ ਵਰਗੀਆਂ ਛੋਟੀਆਂ ਚੋਣਾਂ ‘ਚ ਧਾਂਦਲੀ ਹੋ ਸਕਦੀ ਹੈ ਤਾਂ ਲੋਕ ਸਭਾ ਚੋਣਾਂ ‘ਚ ਵੀ ਧਾਂਦਲੀ ਹੋ ਸਕਦੀ ਹੈ..’? : ਰਾਘਵ ਚੱਢਾ
ਚੰਡੀਗੜ੍ਹ ਮੇਅਰ ਚੋਣ
ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣਾਂ ਵਿੱਚ INDIA ਗਠਜੋੜ ਦੀ ਹਾਰ ਹੋਈ ਹੈ। INDIA ਗਠਜੋੜ ਨੇ ਭਾਜਪਾ ‘ਤੇ ਧਾਂਦਲੀ ਕਰਕੇ ਜਿੱਤਣ ਦਾ ਦੋਸ਼ ਲਗਾਇਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਇਹ ਚੋਣ ਲੜੀ ਸੀ। ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਭਾਜਪਾ ਇੰਨੀ ਛੋਟੀ ਮੇਅਰ ਚੋਣ ‘ਚ ਅਜਿਹੀ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਘਟਨਾ ਨੂੰ ਅੰਜਾਮ ਦੇ ਸਕਦੀ ਹੈ ਤਾਂ ਲੋਕ ਸਭਾ ਚੋਣਾਂ ‘ਚ ‘ਆਪ’ ਦੀ ਹਾਰ ਨੂੰ ਦੇਖ ਕੇ ਇਹ ਲੋਕ ਕੀ ਕਰਨਗੇ ? ਕੀ ਭਾਜਪਾ ਇਸ ਦੇਸ਼ ਨੂੰ ਉੱਤਰੀ ਕੋਰੀਆ ਬਣਾਉਣਾ ਚਾਹੁੰਦੀ ਹੈ ਜਿੱਥੇ ਚੋਣਾਂ ਨਹੀਂ ਹਨ ?
ਰਾਘਵ ਚੱਢਾ ਨੇ ਕਿਹਾ ਕਿ ਅੱਜ ਅਸੀਂ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਜੋ ਦੇਖਿਆ, ਉਹ ਨਾ ਸਿਰਫ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਸੀ, ਸਗੋਂ ਦੇਸ਼ਧ੍ਰੋਹ ਵੀ ਸੀ। ਅੱਜ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਵਿਚ ਜੋ ਗੈਰ-ਕਾਨੂੰਨੀਤਾ ਦੇਖੀ ਗਈ ਹੈ, ਉਸ ਨੂੰ ਦੇਸ਼ ਧ੍ਰੋਹ ਹੀ ਕਿਹਾ ਜਾ ਸਕਦਾ ਹੈ।
ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਦੀ ਮੰਗ
‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਸਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਉਸਨੇ ਦੇਸ਼ਧ੍ਰੋਹ ਕੀਤਾ ਹੈ। ਅਸੀਂ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਵਾਂਗੇ ਅਤੇ ਨਾ ਸਿਰਫ ਜਾਂਚ ਸਗੋਂ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਾਂਗੇ।