ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਮਾਨਸਿਕ ਸਿਹਤ 'ਤੇ ਸੈਮੀਨਾਰ
ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) : ਬੀਤੇ ਐਤਵਾਰ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਕਲੋਨੀ ਵਿਚਲੇ ਡੇਅਰੀਮੇਡ ਪਾਰਕ ਵਿੱਚ ਵੱਡੀ ਉਮਰ ਵਿੱਚ ਇਕੱਲੇਪਣ ਦੀ ਸਮੱਸਿਆ ਅਤੇ ਇਸ ਦੇ ਮਾਨਸਿੱਕ ਪ੍ਰਭਾਵ ਤੇ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਪੰਜਾਬੀ ਕਮਿਉਨਿਟੀ ਹੈਲਥ ਸਰਵਿਸ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਮਾਹਿਰ ਸਹਿਜਪ੍ਰੀਤ ਚਹਿਲ ਸਨ ਜਿਨ੍ਹਾਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਇੱਸ […]
By : Editor (BS)
ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) : ਬੀਤੇ ਐਤਵਾਰ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਕਲੋਨੀ ਵਿਚਲੇ ਡੇਅਰੀਮੇਡ ਪਾਰਕ ਵਿੱਚ ਵੱਡੀ ਉਮਰ ਵਿੱਚ ਇਕੱਲੇਪਣ ਦੀ ਸਮੱਸਿਆ ਅਤੇ ਇਸ ਦੇ ਮਾਨਸਿੱਕ ਪ੍ਰਭਾਵ ਤੇ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਪੰਜਾਬੀ ਕਮਿਉਨਿਟੀ ਹੈਲਥ ਸਰਵਿਸ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਮਾਹਿਰ ਸਹਿਜਪ੍ਰੀਤ ਚਹਿਲ ਸਨ ਜਿਨ੍ਹਾਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਇੱਸ ਸਮੱਸਿਆ ਬਾਰੇ ਚਾਨਣਾ ਪਾਇਆ।
ਕਲੀਵਿਊ ਕਲੋਨੀ ਵਿੱਚਲਾ ਇਹ ਸੀਨੀਅਰ ਕਲੱਬ ਬੀਤੇ ਤਿੰਨ ਸਾਲ ਤੋਂ ਬੜਾ ਸਰਗਰਮ ਹੈ। ਪਹਿਲ ਪਲੇਠੀ ਕਮੇਟੀ, ਜਿਸ ਵਿੱਚ ਤਰਲੋਚਨ ਬਡਵਾਲ ਦੀ ਮੁੱਖ ਭੁਮਿਕਾ ਰਹੀ, ਨੇ ਦੋ ਸਾਲ ਇਸ ਨੂੰ ਬਹੁਤ ਵਧੀਆ ਢੰਗ ਨਾਲ ਚਲਾਇਆ ਅਤੇ ਉਸ ਤੋਂ ਬਾਅਦ ਚੁਣੀ ਨਵੀਂ ਕਮੇਟੀ, ਜਿਸ ਵਿੱਚ ਗੁਰਸੇਵਕ ਸਿੱਧੂ, ਲਾਲ ਸਿੰਘ ਚਹਿਲ, ਦਰਸ਼ਨ ਸਿੰਘ ਰੰਧਾਵਾ ਤੇ ਬੇਅੰਤ ਸਰਾ ਬੜੀ ਮਿਹਨਤ ਕਰ ਰਹੇ ਹਨ, ਵਲੋਂ ਵੀ ਬਜ਼ੁਰਗਾਂ ਦੇ ਮੰਨੋਰੰਜਣ ਅਤੇ ਸਿਹਤ ਸਬੰਧੀ ਸਿਖਿਆ ਬਾਰੇ ਚੰਗੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਮਕਸਦ ਵੀ ਵੱਡੀ ਉਮਰ ਵਿੱਚ ਕੁਝ ਬਜ਼ੁਰਗਾਂ ਵਿੱਚ ਇਕੱਲੇਪਣ ਦੀ ਸਮੱਸਿਆ ਅਤੇ ਇਸ ਨਾਲ ਹੁੰਦੇ ਮਾਨਸਿਕ ਤਣਾਓ ਤੋਂ ਬਚਣ ਬਾਰੇ ਸੀ। ਸਹਿਜਪ੍ਰੀਤ ਨੇ ਇਕੱਲੇਪਣ ਦੇ ਕਾਰਨ ਅਤੇ ਇਸ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ। ਉਸ ਦਾ ਕਹਿਣਾ ਸੀ ਕਿ ਇਕੱਲੇਪਣ ਕਾਰਨ ਸਿਹਤ ਤੇ ਹਰ ਰੋਜ਼ 15 ਸਿਗਰਟਾਂ ਪੀਣ ਨਾਲੋਂ ਵੀ ਜਿਆਦਾ ਨੁਕਸਾਨ ਹੁੰਦਾ ਹੈ ਅਤੇ ਬਜ਼ਰੁਗਾਂ ਦੀ ਉਮਰ ਘਟਦੀ ਹੈ। ਇਸ ਦਾ ਸੌਖਾ ਤੇ ਸਹੀ ਇਲਾਜ਼ ਤਾਂ ਪ੍ਰੀਵਾਰ ਅਤੇ ਦੋਸਤਾਂ ਮਿਤਰਾਂ ਵਲੋਂ ਮੇਲ ਮਿਲਾਪ ਕਰਨਾ ਹੀ ਹੁੰਦਾ ਹੈ, ਪਰ ਜੇਕਰ ਇਹ ਸੰਭਵ ਨਹੀਂ ਤਾਂ ਘਰ ਵਿੱਚ ਕੁੱਤਾਂ ਜਾਂ ਬਿੱਲੀ ਆਦਿ ਪਾਲ ਕੇ ਵੀ ਇਕੱਲੇਪਣ ਦੀ ਸਮੱਸਿਆ ਕੁਝ ਹੱਦ ਤੱਕ ਦੂਰ ਕੀਤੀ ਜਾ ਸਕਦੀ ਹੈ। ਇਸ ਤੇ ਕਈ ਮੈਂਬਰਾਂ ਨੇ ਪਾਲਤੂ ਜਾਨਵਰਾਂ ਦੇ ਰੱਖ ਰਖਾਵ ਵਿੱਚ ਆਉਂਦੀਆਂ ਮੁਸ਼ਕਿਲਾਂ ਦੀ ਗੱਲ ਵੀ ਕੀਤੀ। ਸੀਨੀਅਰ ਕਲੱਬ ਵੀ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾਉਣ ਦਾ ਚੰਗਾ ਕੰਮ ਕਰ ਰਹੇ ਹਨ, ਜਿੱਥੇ ਸਾਰੇ ਰੱਲ ਮਿੱਲ ਕੇ ਹਾਸੇ ਠੱਠੇ ਨਾਲ ਖੁਸ਼ ਹੋ ਘਰਾਂ ਨੂੰ ਪਰਤਦੇ ਹਨ।
ਗੁਰਸੇਵਕ ਸਿੱਧੂ ਨੇ ਕਲੱਬ ਵਲੋਂ ਕਲੋਨੀ ਵਿੱਚ ਹੋਰ ਸਹੂਲਤਾਂ ਲਿਆਉਣ ਜਿਨ੍ਹਾਂ ਵਿੱਚ ਸਕੂਲ ਬੱਸ ਦੇ ਹੋਰ ਅੱਡੇ ਵੀ ਬਣਾਏ ਗਏ ਹਨ, ਬਾਰੇ ਦੱਸਿਆ। ਦਰਸ਼ਨ ਰੰਧਵਾ ਨੇ ਕਲੱਬ ਦਾ ਹਿਸਾਬ ਕਿਤਾਬ ਮੈਂਬਰਾਂ ਨਾਲ ਸਾਂਝਾ ਕੀਤਾ। ਪ੍ਰੋਗਰਾਮ ਵਿੱਚ ਖਾਣ ਪੀਣ ਦਾ ਖੁਲ੍ਹਾ ਪਰਬੰਧ ਸੀ। ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੱਧੂ (647 510 1616) ਨਾਲ ਕੀਤਾ ਜਾ ਸਕਦਾ ਹੈ।