Begin typing your search above and press return to search.

ਦੇਖੋ ਆਮਿਰ ਖਾਨ ਨੇ ਕਿਉਂ ਲਿਆ ਮੁੰਬਈ ਛੱਡਣ ਦਾ ਫੈਸਲਾ

ਮੁੰਬਈ, (ਸ਼ੇਖਰ ਰਾਏ) : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਆਮਿਰ ਖਾਨ ਬਹੁਤ ਜਲਦੀ ਸੁਪਨਿਆਂ ਦੇ ਸ਼ਹਿਰ ਮੁੰਬਈ ਨੂੰ ਅਲਵਿਦਾ ਕਹਿਣ ਵਾਲੇ ਨੇ। ਮਿਲੀ ਜਾਣਕਾਰੀ ਮੁਤਾਬਕ ਕਿ ਆਮਿਰ ਖਾਨ ਅਗਲੇ ਦੋ ਮਹੀਨਿਆਂ ’ਚ ਮੁੰਬਈ ਨੂੰ ਛੱਡ ਕੇ ਚੇਨਈ ਸ਼ਿਫਟ ਹੋ ਜਾਣਗੇ। ਇਸਦੇ ਪਿੱਛੇ ਕੀ ਕਾਰਨ ਹੈ […]

ਦੇਖੋ ਆਮਿਰ ਖਾਨ ਨੇ ਕਿਉਂ ਲਿਆ ਮੁੰਬਈ ਛੱਡਣ ਦਾ ਫੈਸਲਾ
X

Hamdard Tv AdminBy : Hamdard Tv Admin

  |  20 Oct 2023 7:38 AM GMT

  • whatsapp
  • Telegram

ਮੁੰਬਈ, (ਸ਼ੇਖਰ ਰਾਏ) : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਆਮਿਰ ਖਾਨ ਬਹੁਤ ਜਲਦੀ ਸੁਪਨਿਆਂ ਦੇ ਸ਼ਹਿਰ ਮੁੰਬਈ ਨੂੰ ਅਲਵਿਦਾ ਕਹਿਣ ਵਾਲੇ ਨੇ। ਮਿਲੀ ਜਾਣਕਾਰੀ ਮੁਤਾਬਕ ਕਿ ਆਮਿਰ ਖਾਨ ਅਗਲੇ ਦੋ ਮਹੀਨਿਆਂ ’ਚ ਮੁੰਬਈ ਨੂੰ ਛੱਡ ਕੇ ਚੇਨਈ ਸ਼ਿਫਟ ਹੋ ਜਾਣਗੇ। ਇਸਦੇ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ।

ਦੋ ਮਹੀਨਿਆਂ ’ਚ ਚੇਨਈ ਸ਼ਿਫਟ ਹੋ ਜਾਣਗੇ ਆਮਿਰ ਖਾਨ


ਬਾਲੀਵੁੱਡ ਐਕਟਰ ਆਮੀਰ ਖਾਨ ਨੇ ਮੁੰਬਈ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ। ਉਹ ਮੁੰਬਈ ਨੂੰ ਛੱਡ ਕੇ ਚੇਨਈ ਸ਼ਿਫ਼ਟ ਹੋਣ ਜਾ ਰਹੇ ਹਨ।

‘ਸਿਤਾਰੇ ਜ਼ਮੀਨ ਪਰ’ ਦੇ ਨਾਲ 2024 ’ਚ ਕਰਨਗੇ ਵਾਪਸੀ

ਜਾਣਕਾਰੀ ਮੁਤਾਬਕ ਅਗਲੇ ਦੋ ਮਹੀਨਿਆਂ ਵਿੱਚ ਆਮਿਰ ਖਾਨ ਚੇਨਈ ਸ਼ਿਫਟ ਕਰ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਆਮੀਰ ਖਾਨ ਦੇ ਚੇਨਈ ਸ਼ਿਫਟ ਹੋਣ ਦਾ ਸਭ ਤੋਂ ਵੱਡਾ ਕਾਰਨ ਉਸ ਦੀ ਮਾਂ ਜ਼ੀਨਤ ਹੁਸੈਨ ਹੈ।

ਆਮਿਰ ਖਾਨ ਦੇ ਇਸ ਫੈਸਲੇ ਬਾਰੇ ਆਮਿਰ ਖਾਨ ਦੇ ਇਕ ਨਜ਼ਦੀਕੀ ਸੂਤਰ ਤੋਂ ਇਹ ਜਾਣਕਾਰੀ ਮਿਲੀ ਹੈ। ਜਿਸ ਤੋਂ ਬਾਅਦ ਆਮਿਰ ਖਾਨ ਚਰਚਾ ਵਿੱਚ ਆ ਗਏ। ਦਰਅਸਲ ਹਾਲ ਹੀ ਵਿੱਚ, ਮੀਡੀਆ ਨਾਲ ਗੱਲਬਾਤ ਵਿੱਚ, ਆਮਿਰ ਖਾਨ ਦੇ ਇੱਕ ਨਜ਼ਦੀਕੀ ਸੂਤਰ ਨੇ ਕਿਹਾ ਕਿ ਆਮਿਰ ਖਾਨ ਲਈ, ਉਨ੍ਹਾਂ ਦਾ ਪਰਿਵਾਰ ਸਭ ਤੋਂ ਪਹਿਲਾਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਆਮਿਰ ਖਾਨ ਦੀ ਮਾਂ ਚੇਨਈ ਵਿੱਚ ਰਹਿੰਦੀ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਅਜਿਹੇ ਸਮੇਂ ਵਿਚ ਆਮਿਰ ਖਾਨ ਆਪਣਾ ਸਾਰਾ ਸਮਾਂ ਉਸ ਦੇ ਕੋਲ ਰਹਿਣਾ ਚਾਹੁੰਦੇ ਹਨ। ਇਸ ਕਾਰਨ ਉਹ ਹੁਣ ਚੇਨਈ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਹਨ।


ਸੂਤਰ ਨੇ ਅੱਗੇ ਦੱਸਿਆ ਕਿ ਸੁਪਰਸਟਾਰ ਹਸਪਤਾਲ ਦੇ ਨੇੜੇ ਇੱਕ ਹੋਟਲ ਵਿੱਚ ਰੁਕਣਗੇ ਜਿੱਥੇ ਆਮਿਰ ਖਾਨ ਦੀ ਮਾਂ ਦਾ ਇਲਾਜ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਮ ਦੇ ਨਾਲ-ਨਾਲ ਆਮਿਰ ਆਪਣੇ ਪਰਿਵਾਰ ਨੂੰ ਵੀ ਸਮਾਂ ਦਿੰਦੇ ਹਨ। ਉਹ ਆਪਣੀ ਬੇਟੀ ਈਰਾ ਖਾਨ ਦੇ ਵੀ ਕਾਫੀ ਕਰੀਬ ਹੈ।
ਆਮਿਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਸਿਤਾਰੇ ਜ਼ਮੀਨ ਪਰ ਦਾ ਐਲਾਨ ਕੀਤਾ ਹੈ।ਅਦਾਕਾਰ ਆਮਿਰ ਖਾਨ ਨੇ ਦੱਸਿਆ ਸੀ ਕਿ ਉਹ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਬਹੁਤ ਜਲਦੀ ਆ ਰਹੇ ਹਨ।


ਆਮਿਰ ਦਾ ਕਹਿਣਾ ਹੈ ਕਿ ’ਮੈਂ ਆਪਣੀ ਆਉਣ ਵਾਲੀ ਫਿਲਮ ਬਾਰੇ ਅਜੇ ਤੱਕ ਜਨਤਕ ਤੌਰ ’ਤੇ ਜ਼ਿਆਦਾ ਚਰਚਾ ਨਹੀਂ ਕੀਤੀ ਹੈ। ਫਿਲਹਾਲ ਮੈਂ ਫਿਲਮ ਦਾ ਨਾਂ ਹੀ ਦੱਸ ਸਕਦਾ ਹਾਂ। ਫਿਲਮ ਦਾ ਨਾਂ ‘ਸਿਤਾਰੇ ਜ਼ਮੀਨ ਪਰ’ ਹੈ। ਇਹ ਫਿਲਮ ਮੇਰੀ ਪੁਰਾਣੀ ਫਿਲਮ ’ਤਾਰੇ ਜ਼ਮੀਨ ਪਰ’ ਨਾਲ ਥੋੜ੍ਹੀ ਮਿਲਦੀ ਜੁਲਦੀ ਹੈ। ਉਹ ਆਖਰੀ ਵਾਰ ਫਿਲਮ ’ਲਾਲ ਸਿੰਘ ਚੱਢਾ’ ’ਚ ਨਜ਼ਰ ਆਏ ਸਨ।

ਇਸ ਫਿਲਮ ’ਚ ਉਨ੍ਹਾਂ ਨਾਲ ਕਰੀਨਾ ਕਪੂਰ ਖਾਨ ਨਜ਼ਰ ਆਈ ਸੀ। ਫਿਲਮ ’ਲਾਲ ਸਿੰਘ ਚੱਢਾ’ ਨੂੰ ਬਾਕਸ ਆਫਿਸ ’ਤੇ ਨਿਰਾਸ਼ਾਜਨਕ ਹੁੰਗਾਰੇ ਦਾ ਸਾਹਮਣਾ ਕਰਨਾ ਪਿਆ। ਇਸ ਫਿਲਮ ਤੋਂ ਬਾਅਦ ਆਮਿਰ ਫਿਲਮਾਂ ਤੋਂ ਦੂਰੀ ਬਣਾ ਰਹੇ ਹਨ। ਇਸ ਤੋਂ ਬਾਅਦ ਹੁਣ ਉਹ ’ਸਿਤਾਰੇ ਜ਼ਮੀਨ ਪਰ’ ਨਾਲ ਵਾਪਸੀ ਕਰਨਗੇ।


ਤੁਹਾਨੂੰ ਦੱਸ ਦੇਈਏ ਕਿ ’ਸਿਤਾਰੇ ਜ਼ਮੀਨ ਪਰ’ ’ਚ 9 ਬੱਚਿਆਂ ਦੀ ਕਹਾਣੀ ਦਿਖਾਈ ਜਾਵੇਗੀ, ਜਿਨ੍ਹਾਂ ਦੇ ਕਈ ਮੁੱਦੇ ਹਨ। ਇਸ ਬਾਰੇ ਗੱਲ ਕਰਦੇ ਹੋਏ ਆਮਿਰ ਨੇ ਦਾਅਵਾ ਕੀਤਾ ਹੈ ਕਿ ਫਿਲਮ ਦੇਖ ਕੇ ਤੁਸੀਂ ਬਹੁਤ ਹੱਸੋਗੇ। ਤੁਹਾਨੂੰ ਦੱਸ ਦੇਈਏ ਕਿ ਆਮਿਰ ਦੀ ਇਹ ਫਿਲਮ ਅਗਲੇ ਸਾਲ 2024 ’ਚ ਰਿਲੀਜ਼ ਹੋਵੇਗੀ। ਜਦੋਂ ਤੋਂ ਫਿਲਮ ਦਾ ਐਲਾਨ ਹੋਇਆ ਹੈ, ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

Next Story
ਤਾਜ਼ਾ ਖਬਰਾਂ
Share it