Begin typing your search above and press return to search.

‘ਸਲਾਰ’ ਦਾ ਦੂਜਾ ਟ੍ਰੇਲਰ ਰਿਲੀਜ਼, ਐਕਸ਼ਨ ਮੋਡ ’ਚ ਪ੍ਰਭਾਸ, ਦਰਸ਼ਕਾਂ ਦੀ ਸ਼ਿਕਾਇਤ ਹੋਈ ਦੂਰ

ਮੁੰਬਈ, ਸ਼ੇਖਰ :22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸੁਪਰ ਸਟਾਰ ਪ੍ਰਭਾਸ ਦੀ ਫਿਲਮ ‘ਸਾਲਾਰ’ ਦਾ ਦੂਜਾ ਟ੍ਰੇਲਰ ਯਾਨੀ ਕਿ ਐਕਸ਼ਨ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਦੇ ਨਾਲ ਹੁਣ ਤੱਕ ਦਰਸ਼ਕਾਂ ਨੂੰ ਜੋ ਇਸ ਫਿਲਮ ਦੇ ਮੇਕਰਜ਼ ਤੋਂ ਸ਼ਿਕਾਇਤ ਸੀ ਕਿ ਪ੍ਰਭਾਸ ਦੇ ਕਿਰਦਾਰ ਨੂੰ ਫਿਲਮ ਦੇ ਪਹਿਲੇ ਟ੍ਰੇਲਰ ਵਿਚ ਧਮਾਕੇਦਾਰ ਨਹੀਂ ਦਿਖਾਇਆ […]

‘ਸਲਾਰ’ ਦਾ ਦੂਜਾ ਟ੍ਰੇਲਰ ਰਿਲੀਜ਼, ਐਕਸ਼ਨ ਮੋਡ ’ਚ ਪ੍ਰਭਾਸ, ਦਰਸ਼ਕਾਂ ਦੀ ਸ਼ਿਕਾਇਤ ਹੋਈ ਦੂਰ
X

Editor EditorBy : Editor Editor

  |  19 Dec 2023 10:37 AM IST

  • whatsapp
  • Telegram


ਮੁੰਬਈ, ਸ਼ੇਖਰ :22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸੁਪਰ ਸਟਾਰ ਪ੍ਰਭਾਸ ਦੀ ਫਿਲਮ ‘ਸਾਲਾਰ’ ਦਾ ਦੂਜਾ ਟ੍ਰੇਲਰ ਯਾਨੀ ਕਿ ਐਕਸ਼ਨ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਦੇ ਨਾਲ ਹੁਣ ਤੱਕ ਦਰਸ਼ਕਾਂ ਨੂੰ ਜੋ ਇਸ ਫਿਲਮ ਦੇ ਮੇਕਰਜ਼ ਤੋਂ ਸ਼ਿਕਾਇਤ ਸੀ ਕਿ ਪ੍ਰਭਾਸ ਦੇ ਕਿਰਦਾਰ ਨੂੰ ਫਿਲਮ ਦੇ ਪਹਿਲੇ ਟ੍ਰੇਲਰ ਵਿਚ ਧਮਾਕੇਦਾਰ ਨਹੀਂ ਦਿਖਾਇਆ ਗਿਆ ਉਨ੍ਹਾਂ ਦੀ ਸ਼ਿਕਾਇਤ ਦੂਰ ਹੋ ਜਾਵੇਗੀ। ਇਸਦੇ ਨਾਲ ਹੀ ਜੋ ਲੋਕ ਇਸਨੂੰ ਕੇ.ਜੀ.ਐਫ. ਦਾ ਹੀ ਅੱਪਗ੍ਰੇਡਡ ਵਰਜਨ ਆਖ ਰਹੇ ਸੀ। ਉਨ੍ਹਾਂ ਦੀ ਵੀ ਭੁਲੇਖਾ ਦੂਰ ਹੋ ਜਾਵੇਗਾ। ਸੋ ‘ਏ’ ਸੈਟੀਫਿਕੇਟ ਨਾਲ ਰਿਲੀਜ਼ ਹੋਣ ਜਾ ਰਹੀ ਫਿਲਮ ’ਸਲਾਰ’ ਦਾ ਸੈਕਿੰਡ ਟ੍ਰੇਲਰ ਕਿਹੋ ਜਿਹਾ ਰਿਹਾ ਅਤੇ ਕੀ ਇਸ ਨਾਲ ਫਿਲਮ ਦੀ ਐਡਵਾਂਸ ਬੂਕਿੰਗ ਉੱਪਰ ਫਰਕ ਪਏਗਾ ਆਓ ਤੁਹਾਨੂੰ ਵਿਸਥਾਰ ਵਿਚ ਦੱਸਦੇ ਹਾਂ।
ਅੱਜ ਕੱਲ ਇਕ ਟਰਮ ਚੱਲ ਰਹੀ ਹੈ ਮਾਸ ਸਿਨੇਮਾ3 ਜੀ ਹਾਂ ਇਹ ਟਰਮ ਕੋਈ ਨਵੀਂ ਤਾਂ ਨਹੀਂ ਪਰ ਇਸ ਦਾ ਚਲਨ ਪਿਛਲੇ ਕਾਫੀ ਸਮੇਂ ਤੋਂ ਘੱਟ ਹੁੰਦਾ ਦਿਖਈ ਦੇ ਰਿਹਾ ਸੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਾਊਥ ਦੀ ਫਿਲਮ ਇੰਡਸਟਰੀ ਹੀ ਇਸਨੂੰ ਮੋੜ ਕੇ ਲਿਆਈ ਹੈ। ਮਾਸ ਸਿਨੇਮਾ ਤੋਂ ਭਾਵ ਹੈ ਉਹ ਸਿਨੇਮਾ ਜੋ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਵਿਚ ਸ਼ਹਿਰੀ, ਪੇਂਡੂ, ਅਮੀਰ, ਗਰੀਬ ਹਰ ਤਰ੍ਹਾਂ ਦੇ ਦਰਸ਼ਕਾਂ ਨੂੰ ਧਿਆਨ ਵਿਚ ਰੱਖਕੇ ਕਹਾਣੀ ਨੂੰ ਪੇਸ਼ ਕੀਤਾ ਜਾਂਦਾ ਹੈ।
ਹੁਣ ਇਸੇ ਤਰ੍ਹਾਂ ਦਾ ਮਾਸ ਸਿਨੇਮਾ ਪੇਸ਼ ਕਰਦੀ ਫਿਲਮ ‘ਸਲਾਰ’ ਜੋ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸਦੇ ਵਿਚ ਸੁਪਰ ਸਟਾਰ ਪ੍ਰਭਾਸ ਅਤੇ ਪ੍ਰਿਥਵੀਰਾਜ ਤੁਹਾਨੂੰ ਮੁੱਖ ਕਿਰਦਾਰਾਂ ਵਿਚ ਦਿਖਾਈ ਦੇ ਰਹੇ ਹਨ। ਫਿਲਮ ਦਾ ਪਹਿਲਾ ਟ੍ਰੇਲਰ ਜਦੋਂ ਰਿਲੀਜ਼ ਹੋਇਆ ਸੀ ਤਾਂ ਦਰਸ਼ਕਾਂ ਨੂੰ ਉਸ ਤੋਂ ਕੁੱਝ ਸ਼ਿਕਾਇਤਾਂ ਸਨ ਕਿ ਉਸ ਵਿਚ ਪ੍ਰਭਾਸ ਦੇ ਕਿਰਦਾਰ ਨੂੰ ਉਨ੍ਹਾਂ ਨਹੀਂ ਦਿਖਾਇਆ ਗਿਆ ਜਿੰਨੀ ਦਰਸ਼ਕ ਉਮੀਦ ਕਰ ਰਹੇ ਸਨ। ਜਿਸ ਤੋਂ ਬਾਅਦ ਫਿਲਮ ਮੇਕਰਜ਼ ਨੇ ਆਨਉਂਸ ਕੀਤਾ ਕਿ ਫਿਲਮ ਦਾ ਇਕ ਹੋਰ ਟ੍ਰੇਲਰ ਆਏਗਾ ਜਿਸ ਵਿਚ ਐਕਸ਼ਨ ਦਿਖਾਇਆ ਜਾਏਗਾ। ਸੋ ਫਾਇਨਲੀ ਉਹ ਟ੍ਰੇਲਰ ਬੀਤੇ ਦਿਨ ਰਿਲੀਜ਼ ਕਰ ਦਿੱਤਾ ਗਿਆ ਤੇ ਬਿਲਕੁਲ ਉਹੀ ਕੰਮ ਹੋਇਆ ਫੱਟਿਆ ਪੋਸਟਰ ਤੇ ਨਿਕਲਿਆ ਹਿਰੋ ਵਾਲਾ। ਇਸ ਟ੍ਰੇਲਰ ਵਿਚ ਲੋਕੀ ਪ੍ਰਭਾਸ ਦੇ ਸਟਾਰਡਮ ਨੂੰ ਦੇਖ ਕਿ ਹੈਰਾਨ ਹੀ ਰਹਿ ਗਏ। ਪ੍ਰਭਾਸ ਜੋ ਕਿ ਫਿਲਮ ਵਿਚ ਇਕ ਮਕੈਨਿਕ ਦਾ ਕਿਰਦਾਰ ਨਿਭਾ ਰਹੇ ਹਨ ਪਰ ਜਦੋਂ ਉਸ ਨੂੰ ਉਸਦਾ ਜਿਗਰੀ ਯਾਰ ਬੁਲਾਉਂਦਾ ਹੈ ਤਾਂ ਉਹ ਆਪਣੀ ਜਾਨ ਦੀ ਬਾਜ਼ੀ ਲਗਾ ਕਿ ਉਸਦੇ ਸਾਮਰਾਜ ਨੂੰ ਬਚਾਉਣ ਲਈ ‘ਚਾਬੀ ਪਾਨੇ, ਦੀ ਥਾਂ ਬੰਦੂਕ ਚੁੱਕਣ ਨੂੰ ਦੇਰ ਨਹੀਂ ਲਗਾਉਂਦਾ ਅਤੇ ਆਪਣੇ ਮਕੈਨਿਕ ਵਾਲੇ ਦਿਮਾਗ ਨਾਲ ਬੰਦੂਕਾਂ ਦਾ ਇਸ ਤਰ੍ਹਾਂ ਇਸਤੇਮਾਲ ਕਰਦਾ ਹੈ ਕਿ ਵੱਡੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ ਹੈ। ਇਸ ਨਵੇਂ ਟ੍ਰੇਲਰ ਵਿਚ ਐਕਸ਼ਨ ਭਰਪੂਰ ਦਿਖਾਈ ਦੇ ਰਿਹਾ ਹੈ। ਫਿਲਮ ਮੇਕਰਜ਼ ਨੇ ਪਹਿਲਾਂ ਹੀ ਇਸ ਗੱਲ ਦਾ ਦਾਅਵਾ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਪਿਛਲੀ ਫਿਲਮ ‘ਕੇ.ਜੀ.ਐਫ.’ ਨਾਲੋ ਪੰਜ ਗੁਣਾ ਜ਼ਿਆਦਾ ਐਕਸ਼ਨ ਇਸ ਫਿਲਮ ਵਿਚ ਦੇਖਣ ਨੂੰ ਮਿਲੇਗਾ। ਇਸ ਦਾਅਵੇ ਉੱਪਰ ਇਹ ਟ੍ਰੇਲਰ ਮੋਹਰ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਦੇ ਟ੍ਰੇਲਰ ’ਚ ਅਪਰਾਧਿਕ ਸ਼ਹਿਰ ਖਾਨਸਰ ਦਾ ਜ਼ਿਕਰ ਕੀਤਾ ਗਿਆ ਹੈ। ਇਹ ਦਿਖਾਇਆ ਗਿਆ ਹੈ ਕਿ ਇੱਥੇ ਬਹੁਤ ਸਾਰੇ ਪਾਗਲ ਅਪਰਾਧੀ ਰਾਜ ਕਰਦੇ ਹਨ। ਵਰਧਰਾਜਾ ਮੰਨਾਰ (ਪ੍ਰਿਥਵੀਰਾਜ ਸੁਕੁਮਾਰਨ) ਇਸ ਸ਼ਹਿਰ ਉੱਤੇ ਰਾਜ ਕਰਨ ਲਈ ਇੱਕ ਯੁੱਧ ਸ਼ੁਰੂ ਕਰਦਾ ਹੈ। ਉਸ ਦਾ ਬਚਪਨ ਦਾ ਦੋਸਤ ਦੇਵਾ ਉਰਫ਼ ਸਲਾਰ (ਪ੍ਰਭਾਸ) ਇਸ ਕੰਮ ਵਿੱਚ ਉਸ ਦੀ ਮਦਦ ਕਰਦਾ ਹੈ, ਜੋ ਕਿ ਵਨ ਮੈਨ ਆਰਮੀ ਹੈ। ਵਰਧਰਾਜ ਅਤੇ ਸਲਾਰ ਇਕੱਠੇ ਸਾਰੇ ਦੁਸ਼ਮਣਾਂ ਦਾ ਨਾਸ਼ ਕਰਦੇ ਦਿਖਾਈ ਦਿੰਦੇ ਹਨ। ਹਾਲਾਂਕਿ, ਟ੍ਰੇਲਰ ਦੇ ਅੰਤ ਵਿੱਚ ਇੱਕ ਡਾਇਲਾਗ ਹੈ ਜੋ ਫਿਲਮ ਨੂੰ ਲੈ ਕੇ ਹਰ ਕਿਸੇ ਦਾ ਉਤਸ਼ਾਹ ਵਧਾਉਂਦਾ ਹੈ। ਉਹ ਹੈ ‘ਖਾਨਸਾਰ ਨੇ ਕਈਆਂ ਦੀ ਕਹਾਣੀ ਬਦਲ ਦਿੱਤੀ ਹੈ ਪਰ ਖਾਨਸਾਰ ਦੀ ਕਹਾਣੀ ਉਦੋਂ ਬਦਲ ਗਈ ਜਦੋਂ ਦੋ ਜਿਗਰੀ ਦੋਸਤ ਕੌੜੇ ਦੁਸ਼ਮਣ ਬਣ ਗਏ…’ ਇਹੀ ਉਹ ਟਵੀਸਟ ਹੈ ਜਿਸਨੂੰ ਜੋ ਦਰਸ਼ਕਾਂ ਵਿਚ ਉਤਸੁਕਤਾ ਵਧਾਉਂਦਾ ਹੈ ਕਿ ਆਖਿਰ ਇਹ ਦੋਵੇਂ ਦੋਸਤ ਦੁਸ਼ਮਣ ਕਿਵੇਂ ਬਣੇ। ਟ੍ਰੇਲਰ ’ਚ ਪ੍ਰਭਾਸ ਅਤੇ ਪ੍ਰਿਥਵੀਰਾਜ ਤੋਂ ਇਲਾਵਾ ਸ਼ਰੂਤੀ ਹਾਸਨ, ਜਗਪਤੀ ਬਾਬੂ ਅਤੇ ਟੀਨੂੰ ਆਨੰਦ ਵੀ ਨਜ਼ਰ ਆ ਰਹੇ ਹਨ। ‘ਕੇਜੀਐਫ’ ’ਚ ਗਰੁੜ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਰਾਮਚੰਦਰ ਰਾਜੂ ਦੀ ਵੀ ਝਲਕ ਹੈ। ਫਿਲਮ ’ਚ ਉਹ ਨਾਰੰਗ ਨਾਂ ਦੇ ਕਿਰਦਾਰ ’ਚ ਨਜ਼ਰ ਆਉਣਗੇ। ਸੋ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਵਿਚ ਜੇਕਰ ਤੁਸੀਂ ਵੀ ਐਕਸ਼ਨ ਫਿਲਮ ਦੇਖਣਾ ਚਾਹੁੰਦੇ ਹੋ ਤਾਂ ’ਸਲਾਰ’ ਤੁਹਾਡੇ ਲਈ ਬੈਸਟ ਚੋਇਸ ਹੋ ਸਕਦੀ ਹੈ ਨਹੀਂ ਤਾਂ ਫੈਮਿਲੀ ਫਿਲਮ ਦੇਖਣ ਵਾਲੇ ਸ਼ਾਹਰੁਖ ਖਾਨ ਦੀ ’ਡੰਕੀ’ ਵੀ ਦੇਖਣ ਜਾ ਸਕਦੇ ਹਨ।

Next Story
ਤਾਜ਼ਾ ਖਬਰਾਂ
Share it