Begin typing your search above and press return to search.

ਲੁਟੇਰਿਆਂ ਨੇ ਹਿਪਨੋਟਾਈਜ਼ ਕਰਕੇ ਲੁੱਟੀ ਸਕੂਲ ਦੀ ਪ੍ਰਿੰਸੀਪਲ

ਰੇਵਾੜੀ : ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਏ ਪਰ ਜੋ ਠੱਗੀ ਅਤੇ ਲੁੱਟ ਦੀ ਵਾਰਦਾਤ ਰੇਵਾੜਾ ਵਿਖੇ ਵਾਪਰੀ ਐ, ਉਸ ਬਾਰੇ ਸੁਣ ਕੇ ਤਾਂ ਪੁਲਿਸ ਦੇ ਵੀ ਹੋਸ਼ ਉਡ ਗਏ। ਦਰਅਸਲ ਰੇਵਾੜੀ ਵਿਖੇ ਕੁੱਝ ਠੱਗਾਂ ਨੇ ਇਕ ਪ੍ਰਿੰਸੀਪਲ ਨੂੰ ਹਿਪਨੋਟਾਈਜ਼ ਕਰਕੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ […]

school principal loot rewari
X

Makhan ShahBy : Makhan Shah

  |  6 March 2024 2:22 PM IST

  • whatsapp
  • Telegram

ਰੇਵਾੜੀ : ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਏ ਪਰ ਜੋ ਠੱਗੀ ਅਤੇ ਲੁੱਟ ਦੀ ਵਾਰਦਾਤ ਰੇਵਾੜਾ ਵਿਖੇ ਵਾਪਰੀ ਐ, ਉਸ ਬਾਰੇ ਸੁਣ ਕੇ ਤਾਂ ਪੁਲਿਸ ਦੇ ਵੀ ਹੋਸ਼ ਉਡ ਗਏ। ਦਰਅਸਲ ਰੇਵਾੜੀ ਵਿਖੇ ਕੁੱਝ ਠੱਗਾਂ ਨੇ ਇਕ ਪ੍ਰਿੰਸੀਪਲ ਨੂੰ ਹਿਪਨੋਟਾਈਜ਼ ਕਰਕੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਅਤੇ ਉਸ ਦੇ ਕੋਲੋਂ 4 ਲੱਖ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।

ਹਰਿਆਣਾ ਦੇ ਰੇਵਾੜੀ ਵਿਖੇ ਕੁੱਝ ਲੁਟੇਰਿਆਂ ਨੇ ਇਕ ਮਹਿਲਾ ਪ੍ਰਿੰਸੀਪਲ ਨੂੰ ਹਿਪਨੋਟਾਈਜ਼ ਕਰਕੇ ਉਸ ਦੇ ਹੱਥਾਂ ਵਿਚੋਂ ਸੋਨੇ ਦੀਆਂ ਚੂੜੀਆਂ, ਮੁੰਦੀਆਂ ਅਤੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ। ਇੱਥੇ ਹੀ ਬਸ ਨਹੀਂ, ਲੁਟੇਰਿਆਂ ਨੇ ਪ੍ਰਿੰਸੀਪਲ ਦਾ ਪਰਸ ਵੀ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪਰਸ ਵਿਚ ਉਨ੍ਹਾਂ ਦਾ ਮੋਬਾਇਲ ਫ਼ੋਨ ਅਤੇ ਕੁੱਝ ਨਕਦੀ ਰੱਖੀ ਹੋਈ ਸੀ।

ਜਾਣਕਾਰੀ ਅਨੁਸਾਰ ਰੇਵਾੜੀ ਸ਼ਹਿਰ ਦੇ ਪਾਸ਼ ਖੇਤਰ ਵਿਚ ਰਹਿਣ ਵਾਲੀ ਗੰਗਾਦੇਵੀ ਪਿੰਡ ਮਸਾਣੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਪ੍ਰਿੰਸੀਪਲ ਤਾਇਨਾਤ ਐ ਪਰ ਅੱਜ ਛੁੱਟੀ ਸੀ। ਗੰਗਾਦੇਵੀ ਨੇ ਦੱਸਿਆ ਕਿ ਉਹ ਜਦੋਂ ਕੁੱਝ ਸਮਾਨ ਲੈਣਲਈ ਬਜ਼ਾਰ ਜਾ ਰਹੀ ਸੀ ਤਾਂ ਰਸਤੇ ਵਿਚ ਕੁੱਝ ਨੌਜਵਾਨ ਮਿਲੇ ਜੋ ਕਿਸੇ ਦਾ ਪਤਾ ਪੁੱਛਣ ਲੱਗੇ। ਇਸੇ ਦੌਰਾਨ ਉਨ੍ਹਾਂ ਨੇ ਹਿਪਨੋਟਾਈਜ਼ ਕਰਕੇ ਉਸ ਦੇ ਕੋਲੋਂ ਕਰੀਬ ਚਾਰ ਲੱਖ ਰੁਪਏ ਦਾ ਸੋੋਨਾ, ਨਕਦੀ ਅਤੇ ਮੋਬਾਇਲ ਖੋਹ ਲਿਆ ਅਤੇ ਫ਼ਰਾਰ ਹੋ ਗਏ।

ਦੱਸ ਦਈਏ ਕਿ ਇਸ ਮਗਰੋਂ ਗੰਗਾਦੇਵੀ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਲੁਟੇਰਿਆਂ ਨੂੰ ਫੜਨ ਲਈ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਪਰ ਅਜੇ ਤੱਕ ਉਨ੍ਹਾਂ ਸ਼ਾਤਿਰ ਲੁਟੇਰਿਆਂ ਦਾ ਕੋਈ ਸੁਰਾਗ਼ ਨਹੀਂ ਲੱਗ ਸਕਿਆ।

Next Story
ਤਾਜ਼ਾ ਖਬਰਾਂ
Share it