ਅਮਰੀਕਾ ’ਚ ਸਕੂਲ ਬੱਸ ਅਤੇ ਟਰੱਕ ਦੀ ਟੱਕਰ, 5 ਮੌਤਾਂ
ਸ਼ਿਕਾਗੋ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇਲੀਨੌਇ ਸੂਬੇ ਵਿਚ ਇਕ ਸਕੂਲ ਬੱਸ ਅਤੇ ਸੈਮੀ ਟਰੱਕ ਦਰਮਿਆਨ ਹੋਈ ਆਹਮੋ-ਸਾਹਮਣੀ ਟੱਕਰ ਮਗਰੋਂ ਅੱਗ ਲੱਗ ਗਈ ਅਤੇ 3 ਬੱਚਿਆਂ ਸਣੇ ਪੰਜ ਜਣੇ ਦਮ ਤੋੜ ਗਏ। ਹਾਦਸਾ, ਸ਼ਿਕਾਗੋ ਤੋਂ 230 ਮੀਲ ਦੱਖਣ ਪੱਛਮ ਵੱਲ ਰਸ਼ਵਿਲ ਨੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਸਕੂਲ ਬੱਸ ਅਚਾਨਕ ਮਿੱਟੀ ਨਾਲ ਲੱਦੇ […]
By : Editor Editor
ਸ਼ਿਕਾਗੋ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇਲੀਨੌਇ ਸੂਬੇ ਵਿਚ ਇਕ ਸਕੂਲ ਬੱਸ ਅਤੇ ਸੈਮੀ ਟਰੱਕ ਦਰਮਿਆਨ ਹੋਈ ਆਹਮੋ-ਸਾਹਮਣੀ ਟੱਕਰ ਮਗਰੋਂ ਅੱਗ ਲੱਗ ਗਈ ਅਤੇ 3 ਬੱਚਿਆਂ ਸਣੇ ਪੰਜ ਜਣੇ ਦਮ ਤੋੜ ਗਏ। ਹਾਦਸਾ, ਸ਼ਿਕਾਗੋ ਤੋਂ 230 ਮੀਲ ਦੱਖਣ ਪੱਛਮ ਵੱਲ ਰਸ਼ਵਿਲ ਨੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਸਕੂਲ ਬੱਸ ਅਚਾਨਕ ਮਿੱਟੀ ਨਾਲ ਲੱਦੇ ਟਰੱਕ ਦੇ ਸਾਹਮਣੇ ਆ ਗਈ ਅਤੇ ਟੱਕਰ ਮਗਰੋਂ ਅੱਗ ਦੇ ਭਾਂਬੜ ਬਲ ਉਠੇ। ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਬੱਚਿਆਂ ਦੀ ਸ਼ਨਾਖਤ 5 ਸਾਲ ਦੀ ਮਾਰੀਆ ਮਿਲਰ, 3 ਸਾਲ ਦੇ ਐਂਡਰਿਊ ਮਿਲਰ, 3 ਸਾਲ ਦੇ ਨੋਆਹ ਡ੍ਰਿਸਕੌਲ, 72 ਸਾਲ ਦੇ ਡੇਵਿਡ ਕੂਫਲ ਅਤੇ 57 ਸਾਲ ਦੀ ਐਂਜਲਾ ਸਪਾਈਕਰ ਵਜੋਂ ਕੀਤੀ ਗਈ ਹੈ।
ਮਰਨ ਵਾਲਿਆਂ ਵਿਚ 3 ਬੱਚੇ ਸ਼ਾਮਲ
ਵੱਡੀ ਤਰਾਸਦੀ ਨੂੰ ਵੇਖਦਿਆਂ ਮੰਗਲਵਾਰ ਅਤੇ ਬੁੱਧਵਾਰ ਨੂੰ ਸਕੂਲਾਂ ਵਿਚ ਛੁੱਟੀ ਕਰ ਦਿਤੀ ਗਈ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮੁਸ਼ਕਲ ਸਮੇਂ ਵਿਚੋਂ ਲੰਘਣ ਲਈ ਕੌਂਸਲਰ ਸਟਾਫ ਮੁਹੱਈਆ ਕਰਵਾਇਆ ਗਿਆ। ਇਲਾਕੇ ਦੇ ਸਕੂਲਾਂ ਵੱਲੋਂ ਸਾਂਝੇ ਤੌਰ ’ਤੇ ਜਾਰੀ ਬਿਆਨ ਮੁਤਾਬਕ ਤਿੰਨ ਬੱਚਿਆਂ ਅਤੇ ਦੋ ਸਟਾਫ ਮੈਂਬਰਾਂ ਦਾ ਅਚਨਚੇਤ ਅਕਾਲ ਚਲਾਣਾ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੈ। ਅਸੀਂ ਇਸ ਦੁਖ ਦੀ ਘੜੀ ਵਿਚ ਪੀੜਤ ਪਰਵਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਸ਼ਿਕਾਗੋ ਤੋਂ 230 ਮੀਲ ਦੱਖਣ ਪੱਛਮ ਵੱਲ ਵਾਪਰਿਆ ਹਾਦਸਾ
ਸ਼ੂਲਰ ਕਾਊਂਟੀ ਦੇ ਸ਼ੈਰਿਫ ਬਿਲ ਰੈਡਸ਼ਾਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਦੇ ਮਾਪਿਆਂ ’ਤੇ ਦੁੱਖਾਂ ਦਾ ਪਹੜਾ ਟੁੱਟ ਪਿਆ ਹੈ ਅਤੇ ਇਸ ਤੋਂ ਵੱਡਾ ਘਾਟਾ ਕੋਈ ਹੋਰ ਨਹੀਂ ਹੋ ਸਕਦਾ। ਇਥੇ ਦਸਣਾ ਬਣਦਾ ਹੈ ਕਿ ਪੁਲਿਸ ਹੁਣ ਤੱਕ ਪਤਾ ਨਹੀਂ ਕਰ ਸਕੀ ਕਿ ਆਖਰਕਾਰ ਬੱਸ ਲੇਨ ਵਿਚੋਂ ਬਾਹਰ ਕਿਉਂ ਆਈ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਦਾ ਮੁੱਖ ਕਾਰਨ ਕੀ ਰਿਹਾ।
ਇਹ ਖ਼ਬਰ ਵੀ ਪੜ੍ਹੋ
ਕੋਟਕਪੂਰਾ ਵਿਚ ਚੱਕੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਨੇ ਮੋਗਾ ਵਿਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।ਫਰੀਦਕੋਟ ਦੇ ਕੋਟਕਪੂਰਾ ਵਿਚ ਮੰਗਲਵਾਰ ਸਵੇਰੇ ਐਨਆਈਏ ਦੀ ਟੀਮ ਨੇ ਕਾਰੋਬਾਰੀ ਦੇ ਘਰ ’ਤੇ ਛਾਪਾਮਾਰੀ ਕੀਤੀ। ਇਹ ਜਾਂਚ ਪਿਛਲੇ ਕਈ ਘੰਟੇ ਤੋਂ ਜਾਰੀ ਹੈ ਅਤੇ ਅਧਿਕਾਰੀਆਂ ਵਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਦੱਸਦੇ ਚਲੀਏ ਕਿ ਮੰਗਲਵਾਰ ਸਵੇਰੇ ਲਗਭਗ ਛੇ ਵਜੇ ਐਨਆਈਏ ਦੀ ਟੀਮ ਵਲੋਂ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। ਹਾਲਾਂਕਿ ਅਧਿਕਾਰੀਆਂ ਦੁਆਰਾ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਲੇਕਿਨ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਦੇ ਨਾਲ Çਲੰਕ ਨਿਕਲਣ ਦੇ ਚਲਦਿਆਂ ਐਨਆਈਏ ਨੇ ਉਸ ਦੇ ਘਰ ਰੇਡ ਮਾਰੀ।
ਫਿਲਹਾਲ ਐਨਆਈਏ ਟੀਮ ਜਾਂਚ ਵਿਚ ਲੱਗੀ ਹੋਈ ਹੈ। ਦੂਜੇ ਪਾਸੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿਚ ਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਘਰ ਐਨਆਈਏ ਨੇ ਰੇਡ ਮਾਰੀ। ਟੀਮ ਰਵਿੰਦਰ ਦੇ ਨਾਂ ’ਤੇ ਚਲ ਰਹੇ ਮੋਬਾਈਲ ਨੰਬਰ ਦੇ ਬਾਰੇ ਵਿਚ ਜਾਣਕਾਰੀ ਲੈਣ ਪਹੁੰਚੀ ਸੀ। ਮੋਗਾ ਦੇ ਚੌਗਾਵਾਂ ਵਿਚ ਵੀ ਟੀਮ ਨੇ ਇੱਕ ਘਰ ਵਿਚ ਰੇਡ ਮਾਰੀ।ਹਰਿਆਣਾ ਦੇ ਹਿਸਾਰ ਵਿਚ ਐਨਆਈਏ ਦੀ ਟੀਮ ਪਹੁੰਚੀ ਹੈ। ਜਾਣਕਾਰੀ ਅਨੁਸਾਰ ਟੀਮ ਨੇ ਸਿਵਾਨੀ ਦੇ ਦਰਿਆਪੁਰ ਢਾਣੀ ਵਿਚ ਟਰਾਂਸਪੋਰਟਰ ਦੇ ਘਰ ਛਾਪੇਮਾਰੀ ਕੀਤੀ। ਅਧਿਕਾਰੀਆਂ ਦੁਆਰਾ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।