Begin typing your search above and press return to search.

ਕੈਲੇਡਨ ਵਿਖੇ ਸਕੂਲ ਬੱਸ ਅਤੇ ਗੱਡੀ ਦੀ ਟੱਕਰ, 2 ਹਲਾਕ

ਕੈਲੇਡਨ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਵਿਖੇ ਇਕ ਸਕੂਲ ਬੱਸ ਅਤੇ ਐਸ.ਯੂ.ਵੀ. ਦੀ ਆਹਮੋ ਸਾਹਮਣੀ ਟੱਕਰ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਹਾਦਸੇ ਵੇਲੇ ਬੱਸ ਵਿਚ ਸਿਰਫ ਇਕ ਬੱਚਾ ਸਵਾਰ ਸੀ ਜੋ ਵਾਲ ਵਾਲ ਬਚ ਗਿਆ। ਦੂਜੇ ਪਾਸੇ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਦੀ ਰਿਪੋਰਟ ਹੈ। […]

ਕੈਲੇਡਨ ਵਿਖੇ ਸਕੂਲ ਬੱਸ ਅਤੇ ਗੱਡੀ ਦੀ ਟੱਕਰ, 2 ਹਲਾਕ

Editor EditorBy : Editor Editor

  |  20 Dec 2023 5:37 AM GMT

  • whatsapp
  • Telegram
  • koo
ਕੈਲੇਡਨ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਡਨ ਵਿਖੇ ਇਕ ਸਕੂਲ ਬੱਸ ਅਤੇ ਐਸ.ਯੂ.ਵੀ. ਦੀ ਆਹਮੋ ਸਾਹਮਣੀ ਟੱਕਰ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਹਾਦਸੇ ਵੇਲੇ ਬੱਸ ਵਿਚ ਸਿਰਫ ਇਕ ਬੱਚਾ ਸਵਾਰ ਸੀ ਜੋ ਵਾਲ ਵਾਲ ਬਚ ਗਿਆ। ਦੂਜੇ ਪਾਸੇ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਦੀ ਰਿਪੋਰਟ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸਾ ਮੇਅਫੀਲਡ ਰੋਡ ਅਤੇ ਓਲਡ ਸਕੂਲ ਰੋਡ ਦਰਮਿਆਨ ਹਾਰਟ ਲੇਕ ਰੋਡ ’ਤੇ ਵਾਪਰਿਆ।

ਆਹਮੋ-ਸਾਹਮਣੀ ਟਰੱਕ ਦੌਰਾਨ 3 ਜ਼ਖਮੀ, ਬੱਚਾ ਵਾਲ-ਵਾਲ ਬਚਿਆ

ਐਸ.ਯੂ.ਵੀ. ਦਾ ਇਕ ਹਿੱਸਾ ਪੂਰੀ ਤਰ੍ਹਾਂ ਉਡ ਗਿਆ ਅਤੇ ਇਕ ਜਣੇ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਦਕਿ ਦੂਜੇ ਜ਼ਖਮੀ ੇ ਹਸਪਤਾਲ ਵਿਚ ਆਖਰੀ ਸਾਹ ਲਏ। ਹਾਦਸੇ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਪੜਤਾਲ ਦੇ ਮੱਦੇਨਜ਼ਰ ਹਾਰਟ ਲੇਕ ਰੋਡ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਰਫ਼ਤਾਰ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ ਪਰ ਲਾਪ੍ਰਵਾਹੀ ਜਾਂ ਗਲਤੀ ਕਿਥੇ ਹੋਈ, ਇਸ ਬਾਰੇ ਪੁਲਿਸ ਦੀ ਪੜਤਾਲ ਮਗਰੋਂ ਹੀ ਪਤਾ ਲੱਗ ਸਕੇਗਾ।
Next Story
ਤਾਜ਼ਾ ਖਬਰਾਂ
Share it