ਸੁਪਰੀਮ ਕੋਰਟ ਨੇ GST ਐਕਟ ਤਹਿਤ ਨੋਟਿਸ- ਗ੍ਰਿਫ਼ਤਾਰੀਆਂ ਦਾ ਮੰਗਿਆ ਡਾਟਾ, ਜਾਣੋ ਕੋਰਟ ਨੇ ਹੋਰ ਕੀ ਕਿਹਾ
ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜੀਐੱਸਟੀ ਦੇ ਤਹਿਤ 1 ਤੋਂ 5 ਕਰੋੜ ਰੁਪਏ ਦੇ ਡਿਫਾਲਟਰ ਦੇ ਲਈ ਜਾਰੀ ਕੀਤੇ ਗਏ ਨੋਟਿਸ ਅਤੇ ਗ੍ਰਿਫ਼ਤਾਰੀਆਂ ਦਾ ਡੇਟਾ ਮੰਗਿਆ ਹੈ। ਕੋਰਟ ਦਾ ਕਹਿਣਾ ਹੈ ਕਿ ਕਦੇ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕਦੀ ਅਤੇ ਗ੍ਰਿਫ਼ਤਾਰੀ ਦੀ ਧਮਕੀ ਦੇ ਡਰਾਇਆ ਜਾ ਸਕਦਾ ਹੈ।ਕੋਰਟ […]
By : Editor Editor
ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜੀਐੱਸਟੀ ਦੇ ਤਹਿਤ 1 ਤੋਂ 5 ਕਰੋੜ ਰੁਪਏ ਦੇ ਡਿਫਾਲਟਰ ਦੇ ਲਈ ਜਾਰੀ ਕੀਤੇ ਗਏ ਨੋਟਿਸ ਅਤੇ ਗ੍ਰਿਫ਼ਤਾਰੀਆਂ ਦਾ ਡੇਟਾ ਮੰਗਿਆ ਹੈ। ਕੋਰਟ ਦਾ ਕਹਿਣਾ ਹੈ ਕਿ ਕਦੇ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕਦੀ ਅਤੇ ਗ੍ਰਿਫ਼ਤਾਰੀ ਦੀ ਧਮਕੀ ਦੇ ਡਰਾਇਆ ਜਾ ਸਕਦਾ ਹੈ।
ਕੋਰਟ ਨੇ 2 ਮਈ ਨੂੰ ਜੀਐੱਸਟੀ ਐਕਟ,ਕਸਟਮ ਐਕਟ ਅਤੇ ਪੀਐਮਐਲਏ ਦੀ ਸੋਧਾਂ ਨੂੰ ਚਣੌਤੀ ਦੇਣ ਵਾਲੀ 281 ਪਟੀਸ਼ਨਾਂ ਉੱਤੇ ਸੁਣਵਾਈ ਦੇ ਦੌਰਾਨ ਇਹ ਟਿੱਪਣੀ ਕੀਤੀ ਹੈ। ਕੋਰਟ ਦਾ ਕਹਿਣਾ ਹੈ ਕਿ ਅਸੀਂ ਨਾਗਰਿਕਾਂ ਦੀ ਆਜ਼ਾਦੀ ਖੋਹਣ ਤੋਂ ਬਚਾਉਣ ਲਈ ਦਿਸ਼ਾ ਨਿਰਦੇਸ਼ ਤੈਅ ਕਰ ਰਹੇ।
ਇਸ ਮੌਕੇ ਐਡਵੋਕੇਟ ਸਿਧਰਾਥ ਲੂਥਰਾ ਦਾ ਕਹਿਣਾ ਹੈ ਕਿ ਜੀਐੱਸਟੀ ਐਕਟ ਤਹਿਤ ਅਧਿਕਾਰੀ ਆਪਣੀਆਂ ਸ਼ਕਤੀਆਂ ਦਾ ਦੁਰਪ੍ਰਯੋਗ ਕਰ ਰਹੇ ਹਨ। ਕਦੇ ਵੀ ਜੀਐਸਟੀ ਮਾਮਲੇ ਵਿੱਚ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕਦੀ ਹੈ। ਇਹ ਲੋਕਾਂ ਦੀ ਸੁਤੰਤਰਤਾ ਨੂੰ ਘੱਟ ਕਰ ਰਹੀ ਹੈ।
ਕੋਰਟ ਵਿੱਚ ਜੀਐੱਸਟੀ ਐਕਟ ਦੀ ਧਾਰਾ 69 ਵਿੱਚ ਗ੍ਰਿਫ਼ਤਾਰੀ ਦੀ ਸ਼ਕਤੀਆਂ ਉੱਤੇ ਸਥਿਤੀ ਸਪੱਸ਼ਟ ਨਾ ਹੋਣਾ ਚਿੰਤਾ ਪ੍ਰਗਟ ਕੀਤੀ ਹੈ।
2017 ਵਿੱਚ ਲਾਗੂ ਹੋਇਆ ਜੀਐੱਸਟੀ
ਜੀਐੱਸਟੀ ਵਿੱਚ 5, 12,18 ਅਤੇ 28 ਫੀਸਦ ਦੇ ਚਾਰ ਸਲੈਬ ਹਨ। ਇਹ ਕਾਨੂੰਨ 2017 ਵਿੱਚ ਲਾਗੂ ਹੋਇਆ ਸੀ।
ਇਹ ਵੀ ਪੜ੍ਹੋ:-
ChatGPT ਤੋਂ ਬਾਅਦ, OpenAI ਹੁਣ ਇੱਕ ਨਵਾਂ ਉਤਪਾਦ ਲਾਂਚ ਕਰਨ ਜਾ ਰਿਹਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਓਪਨਏਆਈ ਗੂਗਲ ਨਾਲ ਸਿੱਧਾ ਮੁਕਾਬਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੰਪਨੀ ਸਰਚ ਇੰਜਣ ਲਾਂਚ ਕਰ ਸਕਦੀ ਹੈ। ਜਿਮੀ ਐਪਲਜ਼ ਨੇ ਇਹ ਦਾਅਵਾ ਕੀਤਾ ਹੈ। ਕੰਪਨੀ ਇੱਕ ਵੱਡੇ ਸਮਾਗਮ ਦੀ ਯੋਜਨਾ ਬਣਾ ਰਹੀ ਹੈ, ਜੋ ਕਿ 9 ਮਈ ਨੂੰ ਹੋ ਸਕਦਾ ਹੈ।
ਓਪਨਏਆਈ ਨੇ ਕੁਝ ਦਿਨ ਪਹਿਲਾਂ ਇੱਕ ਈਵੈਂਟ ਲਈ ਟੀਮ ਹਾਇਰ ਕਰਨੀ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ। ਜਿੰਮੀ ਐਪਲਜ਼ ਨੇ ਕਿਹਾ, 'ਉਹ ਜਨਵਰੀ ਤੋਂ ਇਨ-ਹਾਊਸ ਈਵੈਂਟ ਸਟਾਫ ਅਤੇ ਈਵੈਂਟ ਮਾਰਕੀਟਿੰਗ ਲਈ ਭਰਤੀ ਕਰ ਰਹੇ ਹਨ ਅਤੇ ਪਿਛਲੇ ਮਹੀਨੇ ਹੀ ਇੱਕ ਇਵੈਂਟ ਮੈਨੇਜਰ ਨੂੰ ਨਿਯੁਕਤ ਕੀਤਾ ਹੈ।'
ਕੰਪਨੀ ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡੇ ਪ੍ਰੋਜੈਕਟ ਨੂੰ ਲਾਂਚ ਕਰਨ 'ਤੇ ਕੰਮ ਕਰ ਰਹੀ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਓਪਨਏਆਈ ਜਲਦੀ ਹੀ ਇੱਕ ਵੱਡੇ ਪ੍ਰੋਗਰਾਮ ਦਾ ਆਯੋਜਨ ਕਰ ਸਕਦਾ ਹੈ। ਕੰਪਨੀ ਇਸ ਈਵੈਂਟ 'ਚ ਆਪਣਾ ਅਗਲਾ ਵੱਡਾ ਪ੍ਰੋਜੈਕਟ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਓਪਨਏਆਈ ਦੇ ਅੰਦਰ ਅਪ੍ਰੈਲ ਤੋਂ ਚੱਲ ਰਹੀਆਂ ਗਤੀਵਿਧੀਆਂ ਨੂੰ ਵੀ ਰਿਪੋਰਟਾਂ ਵਿੱਚ ਸਾਂਝਾ ਕੀਤਾ ਗਿਆ ਹੈ।
ਜਿੰਮੀ ਨੇ ਕਿਹਾ ਹੈ ਕਿ ਓਪਨਏਆਈ ਨੇ ਅਪ੍ਰੈਲ ਵਿੱਚ 50 ਤੋਂ ਵੱਧ ਸਬ-ਡੋਮੇਨ ਬਣਾਏ ਹਨ। ਰਿਪੋਰਟਾਂ ਮੁਤਾਬਕ ਜੇਕਰ ਇਨ੍ਹਾਂ ਅਟਕਲਾਂ ਨੂੰ ਸੱਚ ਮੰਨਿਆ ਜਾਂਦਾ ਹੈ ਤਾਂ ਓਪਨਏਆਈ ਆਪਣਾ ਸਰਚ ਇੰਜਣ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਦਾ ਵੀ ਇਸ ਮਹੀਨੇ ਇੱਕ ਵੱਡਾ ਇਵੈਂਟ ਹੈ। ਕੰਪਨੀ 14 ਮਈ ਨੂੰ ਗੂਗਲ I/O ਦਾ ਆਯੋਜਨ ਕਰ ਰਹੀ ਹੈ।