ਮਰਨ ਤੋਂ ਪਹਿਲਾਂ ਬਚਾਈ 65 ਸਵਾਰੀਆਂ ਦੀ ਜਾਨ
ਕੋਲਕਾਤਾ : ਪੱਛਮੀ ਬੰਗਾਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਚੱਲਦੀ ਬੱਸ ਵਿੱਚ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਹ ਚਮਤਕਾਰ ਹੀ ਮੰਨਿਆ ਜਾਵੇਗਾ ਕਿ ਇਸ ਹਾਲਤ ਵਿੱਚ ਵੀ ਡਰਾਈਵਰ ਨੇ ਬ੍ਰੇਕ ਮਾਰ ਦਿੱਤੀ ਅਤੇ ਬੱਸ ਵਿੱਚ ਸਵਾਰ ਘੱਟੋ-ਘੱਟ 65 ਲੋਕਾਂ ਦੀ ਜਾਨ ਬਚ ਗਈ। ਇਹ ਬੱਸ ਬਾਲਾਸੋਰ ਜ਼ਿਲੇ ਦੇ ਨੀਲਗਿਰੀ ਇਲਾਕੇ 'ਚ ਸਥਿਤ […]
By : Editor (BS)
ਕੋਲਕਾਤਾ : ਪੱਛਮੀ ਬੰਗਾਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਚੱਲਦੀ ਬੱਸ ਵਿੱਚ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਹ ਚਮਤਕਾਰ ਹੀ ਮੰਨਿਆ ਜਾਵੇਗਾ ਕਿ ਇਸ ਹਾਲਤ ਵਿੱਚ ਵੀ ਡਰਾਈਵਰ ਨੇ ਬ੍ਰੇਕ ਮਾਰ ਦਿੱਤੀ ਅਤੇ ਬੱਸ ਵਿੱਚ ਸਵਾਰ ਘੱਟੋ-ਘੱਟ 65 ਲੋਕਾਂ ਦੀ ਜਾਨ ਬਚ ਗਈ। ਇਹ ਬੱਸ ਬਾਲਾਸੋਰ ਜ਼ਿਲੇ ਦੇ ਨੀਲਗਿਰੀ ਇਲਾਕੇ 'ਚ ਸਥਿਤ ਪੰਚੀਲਿੰਗੇਸ਼ਵਰ ਜਾ ਰਹੀ ਸੀ। ਬੱਸ ਵਿੱਚ ਸਾਰੇ ਸ਼ਰਧਾਲੂ ਸਵਾਰ ਸਨ।
ਜਾਣਕਾਰੀ ਮੁਤਾਬਕ ਸਾਰੇ ਯਾਤਰੀ ਕੋਲਕਾਤਾ ਦੇ ਰਹਿਣ ਵਾਲੇ ਸਨ। ਡਰਾਈਵਰ ਐਸਕੇ ਅਖਤਰ ਨੂੰ ਬਾਲਾਸੋਰ ਵਿੱਚ ਹੀ ਦਿਲ ਦਾ ਦੌਰਾ ਪਿਆ । ਜਦੋਂ ਡਰਾਈਵਰ ਨੂੰ ਛਾਤੀ ਵਿੱਚ ਤੇਜ਼ ਦਰਦ ਹੋਣ ਲੱਗਾ ਤਾਂ ਉਸ ਨੇ ਬੱਸ ਨੂੰ ਸੜਕ ਕਿਨਾਰੇ ਰੋਕ ਲਿਆ। ਇਸ ਤੋਂ ਤੁਰੰਤ ਬਾਅਦ ਉਹ ਬੇਹੋਸ਼ ਹੋ ਗਿਆ। ਸਵਾਰੀਆਂ ਨੇ ਡਰਾਈਵਰ ਨੂੰ ਨੀਲਾਗਿਰੀ ਹਸਪਤਾਲ ਪਹੁੰਚਾਇਆ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਥੇ ਮੌਜੂਦ ਇਕ ਪਿੰਡ ਵਾਸੀ ਨੇ ਦੱਸਿਆ ਕਿ ਜਦੋਂ ਬੱਸ ਅਚਾਨਕ ਰੁਕੀ ਤਾਂ ਉਸ ਨੇ ਸੋਚਿਆ ਕਿ ਡਰਾਈਵਰ ਟਾਇਲਟ ਜਾਣਾ ਚਾਹੁੰਦਾ ਹੈ।ਪਰ ਜਦੋਂ ਮੈਂ ਨੇੜੇ ਗਿਆ ਤਾਂ ਦੇਖਿਆ ਕਿ ਡਰਾਈਵਰ ਬੇਹੋਸ਼ ਹੋ ਗਿਆ ਸੀ ਅਤੇ ਆਪਣੀ ਸੀਟ 'ਤੇ ਬੇਹੋਸ਼ ਪਿਆ ਸੀ।
ਅਮਰੀਕਾ : 3 ਸਾਲ ਦੇ ਭਰਾ ਨੇ ਆਪਣੇ 2 ਸਾਲਾਂ ਦੇ ਭਰਾ ਨੂੰ ਗੋਲੀ ਮਾਰ ਕੇ ਮਾਰਿਆ
ਨਿਊਯਾਰਕ, 30 ਜਨਵਰੀ (ਰਾਜ ਗੋਗਨਾ)-ਅਮਰੀਕਾ ਦੇ ਓਹੀਓ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿੱਚ ਇੱਕ ਭਿਆਨਕ ਦਰਦਨਾਇਕ ਘਟਨਾ ਵਾਪਰੀ ਹੈ।ਜਿਸ ਵਿੱਚ ਇਕ ਤਿੰਨ ਸਾਲਾ ਭਰਾ ਨੇ ਆਪਣੇ ਦੋ ਸਾਲਾ ਦੇ ਭਰਾ ਨੂੰ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਮਾਰ ਦਿੱਤਾ। ਬਾਅਦ ਵਿਚ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਟੀਵੀ ’ਤੇ ਸਪਾਈਡਰ ਮੈਨ ਦਾ ਪ੍ਰੋਗਰਾਮ ਦੇਖਣ ਤੋਂ ਬਾਅਦ ਉਸ ਦੇ ਪਿਤਾ ਨੇ ਮੇਜ਼ ਦੇ ਦਰਾਜ਼ ਦੇ ਵਿੱਚ ਰੱਖੀ ਗੰਨ ਕੱਢੀ ਅਤੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ । ਇਸ ਜਵਾਬ ਨਾਲ ਪੁਲਿਸ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ।ਅਸਲ ਘਟਨਾ ਦੇ ਵੇਰਵਿਆਂ ਵਿੱਚ ਜਾ ਕੇ, ਕੈਂਟਨ ਕਾਉਂਟੀ ਵਿੱਚ ਇੱਕ ਤਿੰਨ ਸਾਲ ਦੇ ਲੜਕੇ ਨੇ ਆਪਣੇ ਮਾਤਾ-ਪਿਤਾ ਦੀ ਪੂਰੀ ਲੋਡ ਬੰਦੂਕ ਨਾਲ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਜਿਸ ਨੂੰ ਗੰਭੀਰ ਹਾਲਤ ਵਿੱਚ ਜ਼ਖਮੀ ਲੜਕੇ ਦੇ ਛੋਟੇ ਭਰਾ ਦੀ ਹਸਪਤਾਲ ’ਚ ਇਲਾਜ ਦੇ ਦੌਰਾਨ ਮੌਤ ਹੋ ਗਈ। ਪੁਲਿਸ ਨੇ ਸ਼ੁਰੂਆਤੀ ਤੌਰ ’ਤੇ ਇਹ ਨਤੀਜਾ ਕੱਢਿਆ ਕਿ ਇਹ ਭਿਆਨਕ ਘਟਨਾ ਇਸ ਲਈ ਵਾਪਰੀ ਕਿਉਂਕਿ ਮਾਪਿਆਂ ਦੀ ਲਾਪਰਵਾਹੀ ਨਾਲ ਬੱਚਿਆਂ ਲਈ ਪੂਰੀ ਤਰ੍ਹਾਂ ਲੋਡ ਕੀਤੀ ਬੰਦੂਕ ਉਪਲਬਧ ਕਰਾਈ ਸੀ।ਪੁਲੀਸ ਨੇ ਲੜਕੇ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਮਾਪਿਆਂ ਨੂੰ ਘਰ ਵਿੱਚ ਅਸਲੇ ਦੇ ਸਬੰਧ ਵਿੱਚ ਸਾਵਧਾਨੀ ਵਰਤਣ ਦੀ ਯਾਦ ਦਿਵਾ ਦਿੱਤੀ ਹੈ।