Begin typing your search above and press return to search.

ਵਾਇਰਲ ਵੀਡੀਓ ’ਤੇ ਆਪ ਵਿਧਾਇਕ ਦੀ ਸਫ਼ਾਈ

ਖੇਮਕਰਨ : ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਇਕ ਵਿਵਾਦਤ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਐ, ਜਿਸ ਵਿਚ ਉਹ ਆਪਣੇ ਹਲਕੇ ਦੇ ਅੰਦਰ ਕੈਬਿਨਟ ਮੰਤਰੀ ਅਤੇ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਵੋਟਾਂ ਮੰਗ ਰਹੇ ਸੀ ਪਰ ਰੈਲੀ ਤੋਂ ਬਾਅਦ ਜਦੋਂ ਉਹ ਵਿਕਾਸ ਕਾਰਜਾਂ ਦਾ ਦੌਰਾ ਕਰਨ […]

sarvan dhun viral video
X

Makhan ShahBy : Makhan Shah

  |  6 April 2024 11:52 AM IST

  • whatsapp
  • Telegram

ਖੇਮਕਰਨ : ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਇਕ ਵਿਵਾਦਤ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਐ, ਜਿਸ ਵਿਚ ਉਹ ਆਪਣੇ ਹਲਕੇ ਦੇ ਅੰਦਰ ਕੈਬਿਨਟ ਮੰਤਰੀ ਅਤੇ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਵੋਟਾਂ ਮੰਗ ਰਹੇ ਸੀ ਪਰ ਰੈਲੀ ਤੋਂ ਬਾਅਦ ਜਦੋਂ ਉਹ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਨਿਕਲੇ ਤਾਂ ਉਨ੍ਹਾਂ ਨੇ ਕੁੱਝ ਲੋਕਾਂ ਵਿਚਾਲੇ ਅਜਿਹੀ ਗੱਲ ਆਖ ਦਿੱਤੀ ਕਿ ਉਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ।

ਉਨ੍ਹਾਂ ਦੀ ਇਸ ਵੀਡੀਓ ਨੂੰ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤਾ ਏ। ਇਸ ਵੀਡੀਓ ਵਿਚ ਆਪ ਵਿਧਾਇਕ ਸਰਵਨ ਸਿੰਘ ਧੁੰਨ ਇੱਟਾਂ ਬਾਰੇ ਗੱਲ ਕਰਦਿਆਂ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਨੇ ‘‘ਇਹ ਇੱਟਾਂ ਪੂਰੇ ਪੰਜਾਬ ਵਿਚ ਲੱਗੀਆਂ ਨੇ, ਬਸ ਮੇਰੀ ਗੱਲ ਸੁਣੋ, ਵੋਟ ਪਾਉਣੀ ਪਾਓ, ਕਿਤੇ ਘੱਟ ਪੈ ਜਾਣਗੀਆਂ, ਘੱਟ ਪੈਣਗੀਆਂ ਤਾਂ ਐਮਪੀ ਨੂੰ ਪੈਣਗੀਆਂ, ਮੈਨੂੰ ਕੀ ਐ।’’

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਆਪ ਵਿਧਾਇਕ ਸਰਵਨ ਸਿੰਘ ਧੁੰਨ ਨੇ ਇਕ ਹੋਰ ਵੀਡੀਓ ਜਾਰੀ ਕਰਕੇ ਇਸ ’ਤੇ ਸਪੱਸ਼ਟੀਕਰਨ ਦਿੰਦਿਆਂ ਆਖਿਆ ਕਿ ਵਿਰੋਧੀਆਂ ਵੱਲੋਂ ਉਨ੍ਹਾਂ ਦੀ ਵੀਡੀਓ ਐਡਿਟ ਕਰਕੇ ਚਲਾਇਆ ਜਾ ਰਿਹਾ ਏ। ਉਨ੍ਹਾਂ ਆਖਿਆ ਕਿ ਵਿਰੋਧੀਆਂ ਨੂੰ ਹੁਣ ਆਪਣੀ ਹਾਰ ਨਜ਼ਰ ਆ ਰਹੀ ਐ, ਜਿਸ ਕਰਕੇ ਉਹ ਅਜਿਹੀਆਂ ਹਰਕਤਾਂ ਕਰ ਰਹੇ ਨੇ।

ਉਧਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਵੀਡੀਓ ਨੂੰ ਆਪਣੇ ਪੇਜ਼ ’ਤੇ ਸਾਂਝੀ ਕਰਦਿਆਂ ਲਿਖਿਆ ‘‘ਵੋਟਾਂ ਬੇਸ਼ੱਕ ਘੱਟ ਪੈ ਜਾਣ, ਐਮਪੀ ਨੂੰ ਪੈਣੀਆਂ ਮੈਨੂੰ ਨਹੀਂ, ਐਮਐਲਏ ਸਰਵਣ ਸਿੰਘ ਧੁੰਨ ਆਪ ਖੇਮਕਰਨ। ਬਦਕਿਸਮਤੀ ਪੰਜਾਬ ਦੀ, ਬਦਲਾਅ ਦੇ ਨਾਂਅ ’ਤੇ ਪੌਣੀਆਂ ਅੱਠ ਜਮਾਤਾਂ ਪਾਸ ਵਾਲੇ ਐਮਐਲਏ ਬਣੇ ਫਿਰਦੇ ਆ।’’

ਦੱਸ ਦਈਏ ਕਿ ਸਵਰਨ ਸਿੰਘ ਧੁੰਨ ਹਲਕਾ ਖੇਮਕਰਨ ਤੋਂ ਆਪ ਦੇ ਵਿਧਾਇਕ ਨੇ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋ ਗਏ ਸੀ ਅਤੇ ਵਿਰਸਾ ਸਿੰਘ ਵਲਟੋਹਾ ਤੋਂ 11882 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।

Next Story
ਤਾਜ਼ਾ ਖਬਰਾਂ
Share it