ਪੁਲਿਸ ਨੇ ਸਮੀਰ ਕਟਾਰੀਆ ਹੱਤਿਆ ਕਾਂਡ ਦੀ ਗੁੱਥੀ ਸੁਲਝਾਈ
ਪਟਿਆਲਾ, 1 ਫ਼ਰਵਰੀ, ਨਿਰਮਲ : ਸਮੀਰ ਕਟਾਰੀਆ ਕਤਲ ਕੇਸ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਫੜ ਲਿਆ ਹੈ। ਦੋ ਹੋਰ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਪੁਲਿਸ ਟੀਮਾਂ ਦੋਵਾਂ ਦੀ ਭਾਲ ਕਰ ਰਹੀਆਂ ਹਨ। ਕਾਰ ਲੁੱਟਣ ਦੀ ਨੀਅਤ ਨਾਲ ਸਮੀਰ ਕਟਾਰੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਮੀਰ ਆਪਣੀ ਕਾਰ ਵਿੱਚ ਦੁੱਧ ਲੈਣ ਲਈ […]
By : Editor Editor
ਪਟਿਆਲਾ, 1 ਫ਼ਰਵਰੀ, ਨਿਰਮਲ : ਸਮੀਰ ਕਟਾਰੀਆ ਕਤਲ ਕੇਸ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਫੜ ਲਿਆ ਹੈ। ਦੋ ਹੋਰ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਪੁਲਿਸ ਟੀਮਾਂ ਦੋਵਾਂ ਦੀ ਭਾਲ ਕਰ ਰਹੀਆਂ ਹਨ। ਕਾਰ ਲੁੱਟਣ ਦੀ ਨੀਅਤ ਨਾਲ ਸਮੀਰ ਕਟਾਰੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਮੀਰ ਆਪਣੀ ਕਾਰ ਵਿੱਚ ਦੁੱਧ ਲੈਣ ਲਈ ਘਰੋਂ ਨਿਕਲਿਆ ਸੀ। ਪਟਿਆਲਾ ਪੁਲਿਸ ਨੇ ਸਮੀਰ ਕਟਾਰੀਆ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ। ਦੋ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਜਦੋਂ ਇੱਕ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਤਾਂ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ। ਮੁਕਾਬਲੇ ’ਚ ਪੁਲਿਸ ਦੀ ਗੋਲੀ ਉਸ ਦੀ ਸੱਜੀ ਲੱਤ ’ਚ ਲੱਗਣ ਕਾਰਨ ਦੋਸ਼ੀ ਜ਼ਖਮੀ ਹੋ ਗਿਆ। ਪੁਲਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਤਿੰਨ ਕਾਰਤੂਸ ਅਤੇ ਤਿੰਨ ਖੋਲ ਬਰਾਮਦ ਕੀਤੇ ਹਨ। ਪੁਲਸ ਅਨੁਸਾਰ ਸਮੀਰ ਦਾ ਕਤਲ ਉਸ ਦੀ ਕਾਰ ਲੁੱਟਣ ਦੀ ਨੀਅਤ ਨਾਲ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ (20) ਵਾਸੀ ਜਗਤਪੁਰ ਮੁਹੱਲਾ ਧੂਰੀ ਅਤੇ ਦਿਨੇਸ਼ ਕੁਮਾਰ (19) ਉਰਫ਼ ਦੀਨੂੰ ਉਰਫ਼ ਬਿੱਲਾ ਵਾਸੀ ਐਸ.ਐਸ.ਟੀ ਨਗਰ ਪਟਿਆਲਾ ਵਜੋਂ ਹੋਈ ਹੈ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 33 ਸਾਲਾ ਸਮੀਰ ਕਟਾਰੀਆ ਆਪਣੀ ਕਾਰ ਵਿੱਚ ਦੁੱਧ ਲੈਣ ਲਈ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਸਾਹਮਣੇ ਪਾਸੀ ਰੋਡ ’ਤੇ ਸਥਿਤ ਬਾਜ਼ਾਰ ਵਿੱਚ ਗਿਆ ਸੀ। ਇੱਥੇ ਕੁਝ ਅਣਪਛਾਤੇ ਮੁਲਜ਼ਮਾਂ ਨੇ ਸਮੀਰ ’ਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ। ਬਾਅਦ ਵਿੱਚ ਇਹ ਗੱਡੀ ਘਟਨਾ ਵਾਲੀ ਥਾਂ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਮਿਲੀ। ਪੁਲਸ ਮੁਤਾਬਕ ਇਸ ਕਤਲ ਵਿੱਚ ਕੁੱਲ ਚਾਰ ਮੁਲਜ਼ਮ ਸ਼ਾਮਲ ਸਨ। ਬਾਕੀ ਦੋ ਮੁਲਜ਼ਮਾਂ ਦੀ ਵੀ ਪਛਾਣ ਕਰ ਲਈ ਗਈ ਹੈ।
ਪੁਲਿਸ ਥਾਣਾ ਇੰਚਾਰਜ ਸਿਵਲ ਲਾਈਨ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਮੀਰ ਕਤਲ ਕਾਂਡ ’ਚ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦਿਨੇਸ਼ ਕੁਮਾਰ ਦੇ ਦੋ ਸਾਥੀਆਂ ਨੂੰ ਵੀ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਪਰ ਫ਼ਿਲਹਾਲ ਇਨ੍ਹਾਂ ਦੀ ਇਸ ਕਤਲ ਕਾਂਡ ’ਚ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ। ਇਨ੍ਹਾਂ ਦੀ ਪਛਾਣ ਸਾਹਿਲ ਕੁਮਾਰ (20) ਅਤੇ ਯੋਗੇਸ਼ ਮੌਰੀਆ (19) ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਦੋਵਾਂ ਨੂੰ ਪਟਿਆਲਾ ਦੇ ਰਾਜਪੁਰਾ ਚੌਕੀ ਨੇੜੇ ਲੱਕੜ ਮੰਡੀ ਤੋਂ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ।