ਮਨਬੀਰ ਸਿੰਘ ਕਾਜਲਾ ਕਤਲ ਮਾਮਲੇ ਵਿਚ ਸਮਨਦੀਪ ਗਿੱਲ ਬਰੀ
ਵੈਨਕੂਵਰ, 27 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 13 ਸਾਲ ਪਹਿਲਾਂ ਹੋਏ ਮਨਬੀਰ ਸਿੰਘ ਕਾਜਲਾ ਦੇ ਕਤਲ ਮਾਮਲੇ ਵਿਚ ਸਮਨਦੀਪ ਸਿੰਘ ਗਿੱਲ ਨੂੰ ਬਰੀ ਕੀਤੇ ਜਾਣ ਵਿਰੁੱਧ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਦਾਇਰ ਅਪੀਲ ਰੱਦ ਹੋ ਗਈ ਹੈ। ਬੀ.ਸੀ. ਦੀ ਸੁਪਰੀਮ ਕੋਰਟ ਵੱਲੋਂ 2021 ਵਿਚ ਸਮਨਦੀਪ ਸਿੰਘ ਗਿੱਲ ਨੂੰ 2021 ਵਿਚ ਬਰੀ ਕਰ ਦਿਤਾ ਗਿਆ […]
By : Editor Editor
ਵੈਨਕੂਵਰ, 27 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 13 ਸਾਲ ਪਹਿਲਾਂ ਹੋਏ ਮਨਬੀਰ ਸਿੰਘ ਕਾਜਲਾ ਦੇ ਕਤਲ ਮਾਮਲੇ ਵਿਚ ਸਮਨਦੀਪ ਸਿੰਘ ਗਿੱਲ ਨੂੰ ਬਰੀ ਕੀਤੇ ਜਾਣ ਵਿਰੁੱਧ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਦਾਇਰ ਅਪੀਲ ਰੱਦ ਹੋ ਗਈ ਹੈ। ਬੀ.ਸੀ. ਦੀ ਸੁਪਰੀਮ ਕੋਰਟ ਵੱਲੋਂ 2021 ਵਿਚ ਸਮਨਦੀਪ ਸਿੰਘ ਗਿੱਲ ਨੂੰ 2021 ਵਿਚ ਬਰੀ ਕਰ ਦਿਤਾ ਗਿਆ ਸੀ ਪਰ ਕ੍ਰਾਊਨ ਪ੍ਰੌਸੀਕਿਊਟਰ ਵੱਲੋਂ ਨਵੇਂ ਸਿਰੇ ਤੋਂ ਮੁਕੱਦਮੇਦੀ ਮੰਗ ਕਰਦਿਆਂ ਅਪੀਲ ਦਾਇਰ ਕੀਤੀ ਗਈ। 30 ਸਾਲ ਦੇ ਮਨਬੀਰ ਸਿੰਘ ਕਾਜਲਾ ਦਾ 27 ਅਪ੍ਰੈਲ 2011 ਨੂੰ ਵਿਆਹ ਹੋਇਆ ਅਤੇ ਉਸੇ ਰਾਤ ਇਕ ਝਗੜੇ ਦੌਰਾਨ ਉਸ ਦਾ ਕਤਲ ਕਰ ਦਿਤਾ ਗਿਆ।
ਬੀ.ਸੀ. ਦੀ ਸੁਪਰੀਮ ਕੋਰਟ ਵਿਚ ਮੁੜ ਮੁਕੱਦਮੇ ਲਈ ਦਾਇਰ ਕੀਤੀ ਸੀ ਅਪੀਲ
ਮੁਕੱਦਮੇ ਦੀ ਸੁਣਵਾਈ ਦੌਰਾਨ ਬੀ.ਸੀ. ਦੀ ਸੁਪਰੀਮ ਕੋਰਟ ਨੇ ਆਈ ਹਿਟ ਵੱਲੋਂ ਪੇਸ਼ ਸਬੂਤਾਂ ਨੂੰ ਨਾਕਾਫੀ ਦਸਦਿਆਂ ਸਮਨਦੀਪ ਸਿੰਘ ਗਿੱਲ ਨੂੰ ਬਰੀ ਕਰ ਦਿਤਾ। ਸਮਨਦੀਪ ਗਿੱਲ ਦੇ ਵਕੀਲ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਾਜਾ ਅਪੀਲ ਵਿਚ ਤਕਨੀਕ ਤੌਰ ’ਤੇ ਕੁਝ ਵੀ ਸਹੀ ਨਹੀਂ ਸੀ। ਸੋਮਵਾਰ ਨੂੰ ਆਏ ਫੈਸਲੇ ਵਿਚ ਅਦਾਲਤ ਨੇ ਕਿਹਾ ਕਿ ਪੁਲਿਸ ਨੇ ਸਿਰਫ ਸਮਨਦੀਪ ਗਿੱਲ ਦਾ ਫੋਨ ਹਾਸਲ ਕਰਨ ਦਾ ਵਾਰੰਟ ਲੈ ਕੇ ਉਸ ਦੇ ਘਰੋਂ 9 ਮੋਬਾਈਲ ਫੋਨ ਅਤੇ ਵੀਡੀਓ ਸਰਵੀਲੈਂਸ ਡਿਵਾਇਸ ਲੈ ਲਈ। ਕਤਲ ਤੋਂ ਛੇ ਸਾਲ ਬਾਅਦ ਪੁਲਿਸ ਨੂੰ ਸਮਨਦੀਪ ਗਿੱਲ ਦੇ ਘਰ ਦੀ ਤਲਾਸ਼ੀ ਲੈਣ ਦਾ ਮੌਕਾ ਮਿਲਿਆ ਤਾਂ ਉਥੋਂ ਇਕ ਆਡੀਓ ਰਿਕਾਰਡਿੰਗ ਬਰਾਮਦ ਹੋਈ ਜੋ ਦੋ ਬੰਦਿਆਂ ਅਤੇ ਇਕ ਔਰਤ ਦੀ ਆਵਾਜ਼ ਤੋਂ ਇਲਾਵਾ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਜਾ ਸਕਦੀ ਸੀ।
ਅਪ੍ਰੈਲ 2011 ਵਿਚ ਵਿਆਹ ਵਾਲੇ ਦਿਨ ਹੋਇਆ ਸੀ ਮਨਬੀਰ ਦਾ ਕਤਲ
ਸੁਣਵਾਈ ਕਰ ਰਹੇ ਜੱਜ ਨੇ ਕੋਈ ਵੀ ਸਬੂਤ ਮੰਨਣ ਤੋਂ ਇਨਕਾਰ ਕਰ ਦਿਤਾ ਕਿਉਂਕਿ ਇਹ ਅਣਅਧਿਕਾਰਤ ਤਰੀਕੇ ਨਾਲ ਹਾਸਲ ਕੀਤੇ ਗਏ ਸਨ। ਜਸਟਿਸ ਹਾਰਵੀ ਗਰੌਬਰਮੈਨ ਨੇ ਤਿੰਨ ਜੱਜਾਂ ਦੇ ਪੈਨਲ ਵੱਲੋਂ ਫੈਸਲਾ ਲਿਖਦਿਆਂ ਕਿਹਾ ਕਿ ਇਹ ਬਹਿਸ ਦਾ ਵਿਸ਼ਾ ਬਣਦਾ ਹੈ ਕਿ ਕੀ ਇਕ ਤੋਂ ਵੱਧ ਫੋਨ ਜ਼ਬਤ ਕਰਨ ਦੇ ਵਾਰੰਟ ਹਾਸਲ ਨਹੀਂ ਕੀਤੇ ਜਾ ਸਕਦੇ ਸਨ। ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਉਹ ਅਦਾਲਤੀ ਫੈਸਲੇ ਤੋਂ ਨਾਖੁਸ਼ ਹਨ ਅਤੇ ਹਾਲਾਤ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।