ਸਮਾਣਾ ਦੀ ਔਰਤ ਕੈਨੇਡਾ ਵਿਚ ਬਣੀ ਵਕੀਲ
ਸਮਾਣਾ, 23 ਅਕਤੂਬਰ, ਨਿਰਮਲ : ਵਿਦੇਸ਼ੀ ਧਰਤੀ ’ਤੇ ਜਾ ਕੇ ਪੰਜਾਬੀਆਂ ਨੇ ਕਈ ਵੱਡੇ ਅਹੁਦੇ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸਮਾਣਾ ਦੀ ਰਹਿਣ ਵਾਲੀ ਇੱਕ ਔਰਤ ਕੈਨੇਡਾ ਵਿੱਚ ਵਕੀਲ ਬਣ ਗਈ ਹੈ। ਆਜ਼ਾਦੀ ਘੁਲਾਟੀਏ ਸੁਰਜੀਤ ਸਿੰਘ ਵਾਸੀ ਪਿੰਡ ਘੰਗਰੋਲੀ ਦੀ ਨੂੰਹ ਪਰਵਿੰਦਰ ਕੌਰ ਨੇ ਬਾਰ-ਐਟ-ਲਾਅ ਦੀ ਪ੍ਰੀਖਿਆ ਪਾਸ ਕਰਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਪਰਵਿੰਦਰ […]
By : Hamdard Tv Admin
ਸਮਾਣਾ, 23 ਅਕਤੂਬਰ, ਨਿਰਮਲ : ਵਿਦੇਸ਼ੀ ਧਰਤੀ ’ਤੇ ਜਾ ਕੇ ਪੰਜਾਬੀਆਂ ਨੇ ਕਈ ਵੱਡੇ ਅਹੁਦੇ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸਮਾਣਾ ਦੀ ਰਹਿਣ ਵਾਲੀ ਇੱਕ ਔਰਤ ਕੈਨੇਡਾ ਵਿੱਚ ਵਕੀਲ ਬਣ ਗਈ ਹੈ। ਆਜ਼ਾਦੀ ਘੁਲਾਟੀਏ ਸੁਰਜੀਤ ਸਿੰਘ ਵਾਸੀ ਪਿੰਡ ਘੰਗਰੋਲੀ ਦੀ ਨੂੰਹ ਪਰਵਿੰਦਰ ਕੌਰ ਨੇ ਬਾਰ-ਐਟ-ਲਾਅ ਦੀ ਪ੍ਰੀਖਿਆ ਪਾਸ ਕਰਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਪਰਵਿੰਦਰ ਕੌਰ ਦੇ ਵਕੀਲ ਬਣਨ ’ਤੇ ਪੂਰੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ।
ਦੱਸ ਦੇਈਏ ਕਿ ਪਰਵਿੰਦਰ ਕੌਰ ਸਮਾਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕਰਮਜੀਤ ਸਿੰਘ ਘੰਗਰੋਲੀ ਦੀ ਭਤੀਜੀ ਅਤੇ ਏਐਸਆਈ ਅਮਰਜੀਤ ਸਿੰਘ ਦੀ ਨੂੰਹ ਹੈ। ਉਹ ਬਾਰ ਐਸੋਸੀਏਸ਼ਨ ਸਮਾਣਾ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਹ ਹਾਲ ਹੀ ਵਿੱਚ ਕੈਨੇਡਾ ਗਈ ਸੀ। ਉੱਥੇ ਜਾ ਕੇ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਕੀਲ ਬਣ ਗਈ।
ਪਰਵਿੰਦਰ ਕੌਰ ਦੀ ਇਸ ਕਾਮਯਾਬੀ ’ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ । ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਐਡਵੋਕੇਟ ਚਮਨ ਲਾਲ ਕੈਨੇਡਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।